Home /News /national /

'ਫਰੀ ਬਿਰਆਨੀ' ਮੰਗਦੇ DCP ਦੀ ਆਡੀਓ ਵਾਇਰਲ, ਗ੍ਰਹਿ ਮੰਤਰੀ ਵੱਲੋਂ ਜਾਂਚ ਦੇ ਹੁਕਮ

'ਫਰੀ ਬਿਰਆਨੀ' ਮੰਗਦੇ DCP ਦੀ ਆਡੀਓ ਵਾਇਰਲ, ਗ੍ਰਹਿ ਮੰਤਰੀ ਵੱਲੋਂ ਜਾਂਚ ਦੇ ਹੁਕਮ

'ਫਰੀ ਬਿਰਆਨੀ' ਮੰਗਦੇ DCP ਦੀ ਆਡੀਓ ਵਾਇਰਲ, ਗ੍ਰਹਿ ਮੰਤਰੀ ਵੱਲੋਂ ਜਾਂਚ ਦੇ ਹੁਕਮ

'ਫਰੀ ਬਿਰਆਨੀ' ਮੰਗਦੇ DCP ਦੀ ਆਡੀਓ ਵਾਇਰਲ, ਗ੍ਰਹਿ ਮੰਤਰੀ ਵੱਲੋਂ ਜਾਂਚ ਦੇ ਹੁਕਮ

 • Share this:
  ਪੁਣੇ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਦੀ ਆਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਵਿੱਚ ਉਹ ਆਪਣੇ ਕਰਮਚਾਰੀਆਂ ਨੂੰ ਆਖ ਰਹੀ ਹੈ ਕਿ ਰੈਸਟੋਰੈਂਟ ਤੋਂ ਬਿਰਆਨੀ (Biryani) ਮੰਗਵਾ ਲਵੋ ਅਤੇ ਮੁਫਤ ਵਿੱਚ ਮੰਗਣਾ। ਉਨ੍ਹਾਂ ਦਾ ਇਹ ਆਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਹੁਣ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਗ੍ਰਹਿ ਮੰਤਰੀ ਨੇ ਇਸ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।

  ਆਡੀਓ ਕਲਿੱਪ ਵਿੱਚ ਡੀਸੀਪੀ ਨੂੰ ਇੱਕ ਸਥਾਨਕ ਰੈਸਟੋਰੈਂਟ ਤੋਂ ਖਾਣਾ ਮੰਗਵਾਉਣ ਲ਼ਈ ਕਹਿੰਦੇ ਸੁਣਿਆ ਜਾ ਸਕਦਾ ਹੈ। ਇਸ ਦੇ ਨਾਲ ਉਨ੍ਹਾਂ ਨੂੰ ਬਰਿਆਨੀ, ਦੇਸੀ ਘਿਉ ਵਿੱਚ ਪਕਾਏ ਗਏ ਪ੍ਰੌਨ ਵਰਗੇ ਮੁਫਤ ਡਿਸ਼ ਵੀ ਫਰੀ ਮੰਗਣ ਲਈ ਕਹਿੰਦੇ ਸੁਣਿਆ ਜਾ ਸਕਦਾ ਹੈ। ਦਰਅਸਲ ਇਹ ਰੈਸਟੋਰੈਂਟ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ।

  ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੁਣੇ ਦੇ ਡੀਸੀਪੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦਿਲੀਪ ਵਲਸੇ ਪਾਟਿਲ ਨੇ ਸਬੰਧਤ ਅਧਿਕਾਰੀ ਦੇ ਖਿਲਾਫ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।

  ਇਸ ਦੇ ਨਾਲ ਹੀ ਉਨ੍ਹਾਂ ਨੇ ਪੁਣੇ ਪੁਲਿਸ ਕਮਿਸ਼ਨਰ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਉਚਿਤ ਕਾਨੂੰਨੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਹਾਲਾਂਕਿ ਇਸ ਅਫਸਰ ਨੇ ਇਨ੍ਹਾਂ ਦੋਸ਼ਾਂ ਨੂੰ ਆਪਣੇ ਖਿਲਾਫ ਸਾਜ਼ਿਸ ਦਾ ਹਿੱਸਾ ਦੱਸਿਆ ਹੈ।
  Published by:Gurwinder Singh
  First published:

  Tags: Crime, Maharashtra, Pune, Restaurant

  ਅਗਲੀ ਖਬਰ