ਮਹਾਤਮਾ ਗਾਂਧੀ ਦੇ ਬੁੱਤ 'ਤੇ ਲਪੇਟਿਆ ਭਾਜਪਾ ਦਾ ਝੰਡਾ, ਸਿਆਸੀ ਵਿਰੋਧੀ ਨੇ ਪਾਇਆ ਘੇਰਾ

ਮਹਾਤਮਾ ਗਾਂਧੀ ਦੇ ਬੁੱਤ 'ਤੇ ਲਪੇਟਿਆ ਭਾਜਪਾ ਦਾ ਝੰਡਾ, ਸਿਆਸੀ ਵਿਰੋਧੀ ਨੇ ਪਾਇਆ ਘੇਰਾ
- news18-Punjabi
- Last Updated: January 12, 2021, 4:11 PM IST
ਕੇਰਲਾ (Kerala) ਦੇ ਪਲਕੱਕੜ ਵਿੱਚ ਨਗਰ ਨਿਗਮ ਦੀ ਇਮਾਰਤ ਵਿੱਚ ਸੋਮਵਾਰ ਨੂੰ ਮਹਾਤਮਾ ਗਾਂਧੀ ਦੇ ਬੁੱਤ ਉੱਤੇ ਭਾਜਪਾ ਦਾ ਝੰਡਾ ਲਪੇਟਿਆ ਹੋਇਆ ਮਿਲਿਆ। ਮਹਾਤਮਾ ਗਾਂਧੀ ਦੇ ਬੁੱਤ 'ਤੇ ਭਾਜਪਾ ਦੇ ਝੰਡੇ ਲਪੇਟੇ ਜਾਣ ਤੋਂ ਬਾਅਦ ਰਾਜਨੀਤਿਕ ਭੁਚਾਲ ਆ ਗਿਆ ਹੈ।
ਇਸ ਘਟਨਾ ਤੋਂ ਬਾਅਦ ਸਥਾਨਕ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਭਾਜਪਾ ਨੇ ਆਪਣੇ ਆਪ ਨੂੰ ਇਸ ਸਾਰੇ ਵਿਵਾਦ ਤੋਂ ਵੱਖ ਕਰ ਲਿਆ ਹੈ। ਸੀਪੀਆਈ-ਐਮ ਦੀ ਯੁਵਾ ਇਕਾਈ ਡੀਵਾਈਐਫਆਈ ਨੇ ਇਸ ਘਟਨਾ ਦੇ ਵਿਰੁੱਧ ਮਾਰਚ ਕੀਤਾ। ਕਾਂਗਰਸ ਅਤੇ ਇਸ ਦੀ ਯੂਥ ਇਕਾਈ ਨੇ ਵੀ ਇੱਕ ਵੱਖਰਾ ਮਾਰਚ ਕੱਢਿਆ ਹੈ।
ਘਟਨਾ ਬਾਰੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਸੀਸੀਟੀਵੀ ਫੁਟੇਜ ਵਿਚ ਇਕ ਵਿਅਕਤੀ ਨੂੰ ਨਕਾਬ ਪਾ ਕੇ ਨਗਰ ਨਿਗਮ ਦੀ ਇਮਾਰਤ 'ਤੇ ਚੜ੍ਹਦਿਆਂ, ਗਾਂਧੀ ਦੇ ਬੁੱਤ 'ਤੇ ਭਾਜਪਾ ਦਾ ਝੰਡਾ ਬੰਨ੍ਹਦੇ ਹੋਏ ਅਤੇ ਫਿਰ ਹੇਠਾਂ ਆਉਂਦੇ ਦੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ 'ਤੇ ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਥਾਨਕ ਰਾਜਨੇਤਾਵਾਂ ਵਿਚ ਭਾਰੀ ਨਾਰਾਜ਼ਗੀ ਹੈ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਮਿਊਂਸਪਲ ਸੈਕਟਰੀ ਦੁਆਰਾ ਦਰਜ ਕਰਵਾਈ ਸ਼ਿਕਾਇਤ 'ਤੇ ਭਾਰਤੀ ਦੰਡਾਵਲੀ ਦੀ ਧਾਰਾ 153 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਅਸੀਂ ਅਜੇ ਦੋਸ਼ੀਆਂ ਦੀ ਪਛਾਣ ਨਹੀਂ ਕਰ ਸਕੇ ਹਾਂ। ਕਾਰਵਾਈ ਜਾਰੀ ਹੈ।
ਇਸ ਘਟਨਾ ਤੋਂ ਬਾਅਦ ਸਥਾਨਕ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਭਾਜਪਾ ਨੇ ਆਪਣੇ ਆਪ ਨੂੰ ਇਸ ਸਾਰੇ ਵਿਵਾਦ ਤੋਂ ਵੱਖ ਕਰ ਲਿਆ ਹੈ। ਸੀਪੀਆਈ-ਐਮ ਦੀ ਯੁਵਾ ਇਕਾਈ ਡੀਵਾਈਐਫਆਈ ਨੇ ਇਸ ਘਟਨਾ ਦੇ ਵਿਰੁੱਧ ਮਾਰਚ ਕੀਤਾ। ਕਾਂਗਰਸ ਅਤੇ ਇਸ ਦੀ ਯੂਥ ਇਕਾਈ ਨੇ ਵੀ ਇੱਕ ਵੱਖਰਾ ਮਾਰਚ ਕੱਢਿਆ ਹੈ।
ਘਟਨਾ ਬਾਰੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਸੀਸੀਟੀਵੀ ਫੁਟੇਜ ਵਿਚ ਇਕ ਵਿਅਕਤੀ ਨੂੰ ਨਕਾਬ ਪਾ ਕੇ ਨਗਰ ਨਿਗਮ ਦੀ ਇਮਾਰਤ 'ਤੇ ਚੜ੍ਹਦਿਆਂ, ਗਾਂਧੀ ਦੇ ਬੁੱਤ 'ਤੇ ਭਾਜਪਾ ਦਾ ਝੰਡਾ ਬੰਨ੍ਹਦੇ ਹੋਏ ਅਤੇ ਫਿਰ ਹੇਠਾਂ ਆਉਂਦੇ ਦੇਖਿਆ ਜਾ ਸਕਦਾ ਹੈ।