ਕਿਸਾਨ ਅੰਦੋਲਨ 'ਚ ਜਾਨ ਗੁਵਾਉਣ ਵਾਲੇ ਕਿਸਾਨਾਂ ਦੇ ਬੱਚਿਆਂ ਲਈ ਆਸਟ੍ਰੇਲੀਆ 'ਚ ਮੁਫ਼ਤ ਸਿੱਖਿਆ

News18 Punjabi | News18 Punjab
Updated: January 20, 2021, 5:46 PM IST
share image
ਕਿਸਾਨ ਅੰਦੋਲਨ 'ਚ ਜਾਨ ਗੁਵਾਉਣ ਵਾਲੇ ਕਿਸਾਨਾਂ ਦੇ ਬੱਚਿਆਂ ਲਈ ਆਸਟ੍ਰੇਲੀਆ 'ਚ ਮੁਫ਼ਤ ਸਿੱਖਿਆ
ਕਿਸਾਨ ਅੰਦੋਲਨ 'ਚ ਜਾਨ ਗੁਵਾਉਣ ਵਾਲੇ ਕਿਸਾਨਾਂ ਦੇ ਬੱਚਿਆਂ ਲਈ ਆਸਟ੍ਰੇਲੀਆ 'ਚ ਮੁਫ਼ਤ ਸਿੱਖਿਆ

ਕਿਸਾਨ ਅੰਦੋਲਨ ਕਾਰਨ ਕਰੀਬ 80 ਦੀ ਗਿਣਤੀ ਵਿੱਚ ਕਿਸਾਨਾਂ ਦੀ ਮੌਤ ਹੋ ਗਈ ਹੈ। ਇੰਨਾਂ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਲਈ ਕਿਸਾਨ ਮੋਰਚੇ ਵੱਲੋਂ ਨੌਕਰੀ ਤੇ ਰਾਹਤ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕੁਝ ਸਮਾਜ ਸੇਵਕ ਵੀ ਇੰਨਾਂ ਦੀ ਪੀੜਤ ਪਰਿਵਾਰਾਂ ਦੀ ਮਦਦ ਲਈ ਅੱਗੇ ਆ ਰਹੇ ਹਨ।

  • Share this:
  • Facebook share img
  • Twitter share img
  • Linkedin share img
ਚੰਡੀਗੜ੍ਹ : ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਕਰੀਬ 80 ਦੀ ਗਿਣਤੀ ਵਿੱਚ ਕਿਸਾਨਾਂ ਦੀ ਮੌਤ ਹੋ ਗਈ ਹੈ। ਇੰਨਾਂ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਲਈ ਕਿਸਾਨ ਮੋਰਚੇ ਵੱਲੋਂ ਨੌਕਰੀ ਤੇ ਰਾਹਤ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕੁਝ ਸਮਾਜ ਸੇਵਕ ਵੀ ਇੰਨਾਂ ਦੀ ਪੀੜਤ ਪਰਿਵਾਰਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਜਿੰਨਾਂ ਵਿੱਚ ਡਾਕਟਰ ਬਰਨਾਰਡ ਮਾਲਿਕ ਨੇ ਕਿਸਾਨ ਅੰਦੋਲਨ ਵਿੱਚ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਬੱਚਿਆਂ ਲਈ ਅਸਟ੍ਰੇਲੀਆ ਵਿੱਚ ਮੁਫਤ ਸਿੱਖਿਆ ਦੇਣ ਦਾ ਐਲਾਨ ਕੀਤਾ ਹੈ। ਇਸਦੀ ਜਾਣਕਾਰੀ ਡਾ. ਭੀਮ ਰਾਓ ਅੰਬੇਦਕਰ ਦੇ ਪੜਪੋਤੇ ਰਾਜਰਤਨ ਅੰਬੇਦਕਰ(Rajratna Ambedkar) ਨੇ ਆਪਣੇ ਫੇਸਬੁੱਕ ਅਕਾਉਂਟ ਤੇ ਸਾਂਝੀ ਕੀਤੀ ਹੈ।

ਉਨ੍ਹਾਂ ਨੇ ਲਿਖਿਆ ਕਿ ਆਸਟਰੇਲੀਆ ਦੇ ਸਾਡੇ ਸਾਥੀ, ਡਾ: ਬਰਨਾਰਡ ਮਲਿਕ ਜੀ ਨੇ, ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਹੈ, ਅਤੇ ਕਿਸਾਨੀ ਲਹਿਰ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਬੱਚਿਆਂ ਨੂੰ ਆਸਟਰੇਲੀਆ ਵਿੱਚ ਮੁਫਤ ਵਿਦਿਆ ਦੇਣ ਦੀ ਵਿਵਸਥਾ ਕੀਤੀ ਹੈ। ਅਸੀਂ, ਭਾਰਤ ਦੇ ਲੋਕ, ਉਨ੍ਹਾਂ ਪ੍ਰਤੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ।
ਰਾਜਰਤਨ ਅੰਬੇਦਕਰ, ਬੁੱਧ ਸੋਸਾਇਟੀ ਆਫ ਇੰਡੀਆ(The Buddhist Society of India) ਦੇ ਰਾਸ਼ਟਰੀ ਪ੍ਰਧਾਨ ਹਨ।
Published by: Sukhwinder Singh
First published: January 20, 2021, 5:46 PM IST
ਹੋਰ ਪੜ੍ਹੋ
ਅਗਲੀ ਖ਼ਬਰ