PUBG ਖੇਡਣ ਤੋਂ ਰੋਕਣਾ ਪਿਆ ਮਹਿੰਗਾ, ਪੁੱਤਰ ਨੇ ਕੀਤੀ ਪਿਉ ਦੀ ਹੱਤਿਆ

News18 Punjab
Updated: September 10, 2019, 9:49 AM IST
share image
PUBG ਖੇਡਣ ਤੋਂ ਰੋਕਣਾ ਪਿਆ ਮਹਿੰਗਾ, ਪੁੱਤਰ ਨੇ ਕੀਤੀ ਪਿਉ ਦੀ ਹੱਤਿਆ

  • Share this:
  • Facebook share img
  • Twitter share img
  • Linkedin share img
 ਲੋਕਾਂ ਵਿਚ PUBG ਦੀ ਆਦਤ ਖਤਰਨਾਕ ਬਣਦੀ ਜਾ ਰਹੀ ਹੈ। ਇਕ ਮਾਮਲਾ ਕਰਨਾਟਕਾ ਵਿਚ ਸਾਹਮਣੇ ਆਇਆ ਹੈ, ਜਿਥੇ 25 ਸਾਲ ਦੇ ਨੌਜਵਾਨ ਨੇ ਆਪਣੇ ਪਿਤਾ ਦੀ ਇਸ ਲਈ ਹੱਤਿਆ ਕਰ ਦਿੱਤੀ ਕਿਉਂਕਿ ਉਹ ਉਸ ਨੂੰ ਪਬਜੀ ਖੇਡਣ ਤੋਂ ਮਨਾ ਕਰ ਰਿਹਾ ਸੀ।

ਮਿਲੀ ਜਾਣਕਾਰੀ ਅਨੁਸਾਰ ਰਘੁਵੀਰ ਕੁੰਭਾਰ ਦੀ ਪਬਜੀ ਖੇਡਣ ਨੂੰ ਲੈ ਕੇ ਆਪਣੇ ਪਿਤਾ ਸ਼ੰਕਰੱਪਾ ਕੁੰਭਾਰ (65) ਨਾਲ ਲੜਾਈ ਹੋਈ ਸੀ। ਐਤਵਾਰ ਨੂੰ ਦੋਵਾਂ ਵਿਚ ਗੇਮ ਖੇਡਣ ਨੂੰ ਲੈ ਕੇ ਬਹਿਸ ਹੋਈ। ਇਸ ਤੋਂ ਬਾਅਦ ਰਘੁਵੀਰ ਨੇ ਆਪਣੇ ਪਿਤਾ ਦੇ ਸਿਰ ਤੇ ਪੈਰਾਂ ਉਪਰ ਹਮਲਾ ਕਰਕੇ ਸਰੀਰ ਦੇ ਟੁਕੜੇ-ਟੁਕੜੇ ਕਰ ਦਿੱਤੇ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਇਹ ਸਭ ਉਸ ਨੇ ਇਸ ਲਈ ਕੀਤਾ ਤਾਂ ਜੋ ਉਹ ਸ਼ਾਂਤੀ ਨਾਲ ਮੋਬਾਇਲ ਉਤੇ ਪਬਜੀ ਗੇਮ ਖੇਡ ਸਕੇ।

ਬੇਲਾਗਵੀ ਪੁਲਿਸ ਨੇ ਮੀਡੀਆ ਨੂੰ ਦੱਸਿਆ ਕਿ ਇਹ ਘਟਨਾ ਸਵੇਰੇ 5 ਵਜੇ ਵਾਪਰੀ। ਰਘੁਵੀਰ ਨੇ ਪਿਤਾ ਉਪਰ ਹਮਲਾ ਕਰਨ ਤੋਂ ਪਹਿਲਾਂ ਉਸ ਨੇ ਪਰਿਵਾਰ ਦੇ ਦੂਜੇ ਮੈਂਬਰਾਂ ਨੂੰ ਕਮਰੇ ਵਿਚ ਬੰਦ ਕਰ ਦਿੱਤਾ ਸੀ।  ਪੁਲਿਸ ਨੇ ਬੇਟੇ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਰਿਟਾਇਰ ਪੁਲਿਸ ਕਰਮਚਾਰੀ ਸੀ। ਉਹ ਤਿੰਨ ਮਹੀਨੇ ਪਹਿਲਾਂ ਹੀ ਰਿਟਾਇਰ ਹੋਏ ਸਨ।
ਪਬਜੀ ਦੀ ਭੈੜੀ ਆਦਤ ਦਾ ਸ਼ਿਕਾਰ ਹੋ ਕੇ ਕਈ ਨੌਜਵਾਨਾਂ ਨੇ ਆਪਣਾ ਕੈਰੀਅਰ ਬਰਬਾਦ ਕਰ ਲਿਆ ਹੈ। ਹਰ ਰੋਜ਼ ਨਵੇਂ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।
First published: September 10, 2019, 9:49 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading