Home /News /national /

ਪੁਡੁਚੇਰੀ ਮੁੱਖ ਮੰਤਰੀ ਨੇ ਗਵਰਨਰ ਕਿਰਨ ਬੇਦੀ ਦਾ ਰਾਜ ਭਵਨ ਤੋਂ ਬਾਹਰ ਜਾਣਾ ਕੀਤਾ ਬੰਦ, ਜਾਣੋ ਕਿਉਂ

ਪੁਡੁਚੇਰੀ ਮੁੱਖ ਮੰਤਰੀ ਨੇ ਗਵਰਨਰ ਕਿਰਨ ਬੇਦੀ ਦਾ ਰਾਜ ਭਵਨ ਤੋਂ ਬਾਹਰ ਜਾਣਾ ਕੀਤਾ ਬੰਦ, ਜਾਣੋ ਕਿਉਂ

 • Share this:

  ਪੁਡੁਚੇਰੀ ਮੁੱਖ ਮੰਤਰੀ ਵੀ. ਨਾਰਾਯਨਸ੍ਵਾਮੀ ਤੇ ਗਵਰਨਰ ਕਿਰਨ ਬੇਦੀ ਵਿੱਚਕਾਰ ਤਣਾਅ ਵਧਦਾ ਜਾ ਰਿਹਾ ਹੈ। ਮੁੱਖ ਮੰਤਰੀ ਤੇ ਮੰਤਰੀਆਂ ਨੇ ਬੁੱਧਵਾਰ ਰਾਤ ਗਵਰਨਰ ਦੀ ਰਿਹਾਇਸ਼ ਰਾਜ ਨਿਵਾਸ ਦੇ ਬਾਹਰ ਗੁਜ਼ਾਰੀ।


  ਮੁੱਖ ਮੰਤਰੀ ਜਿਨ੍ਹਾਂ ਦੀ ਕਿਰਨ ਬੇਦੀ ਨਾਲ ਅਧਿਕਾਰ ਖੇਤਰ ਲਈ ਲੜਾਈ ਚੱਲ ਰਹੀ ਹੈ, ਨੇ ਗਵਰਨਰ ਰਿਹਾਇਸ਼ ਤੇ ਧਰਨਾ ਦਿੱਤਾ ਤੇ ਗਵਰਨਰ ਤੇ ਚੁਣੀ ਹੋਈ ਸੰਵਿਧਾਨਿਕ ਸਰਕਾਰ ਨੂੰ ਕੰਮ ਨਾ ਕਰਨ ਦੇਣ ਦਾ ਇਲਜ਼ਾਮ ਲਾਇਆ।


  ਅੱਜ ਸਵੇਰੇ ਇੱਕ ਛੋਟੇ ਜਿਹੇ ਵੱਖ ਵੇ ਤੋਂ ਬਾਅਦ ਮੁੜ ਤਿਆਰ ਹੋ ਕੇ ਮੁੱਖ ਮੰਤਰੀ ਨੇ ਧਰਨਾ ਮੁੜ ਸ਼ੁਰੂ ਕੀਤਾ।


  ਕਿਰਨ ਬੇਦੀ ਨੇ ਅੱਜ ਚੇਨਈ ਵਿੱਚ ਇੱਕ ਸਮਾਗਮ ਵਿੱਚ ਸ਼ਿਰਕਤ ਕਰਨੀ ਹੈ ਜਿਸਤੋਂ ਬਾਅਦ ਓਹਨਾ ਨੇ ਦਿੱਲੀ ਆਉਣਾ ਹੈ। ਕੀ ਗਵਰਨਰ ਦੇ ਕੋਨਵੋਏ ਨੂੰ ਬਾਹਰ ਜਾਂ ਦਿੱਤਾ ਜਾਵੇਗਾ ਕਿਉਂਕਿ ਸਾਰੇ ਪ੍ਰਵੇਸ਼ ਪ੍ਰਦਰਸ਼ਨਕਾਰਿਆਂ ਵੱਲੋਂ ਬੰਦ ਕਰ ਦਿੱਤੇ ਹਨ?
  ਮੁੱਖ ਮੰਤਰੀ ਕਿਰਨ ਬੇਦੀ ਦੇ ਹਾਲ 'ਚ ਜਾਰੀ ਆਦੇਸ਼ਾਂ ਦਾ ਵਿਰੋਧ ਕਰ ਰਹੇ ਨੇ ਜਿਸ 'ਚ ਟੂ ਵੀਲ੍ਹਰ ਚਲਾਉਣ ਵਾਲਿਆਂ ਨੂੰ ਹੈਲਮਟ ਪਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਕਿਰਨ ਬੇਦੀ ਨੂੰ ਸਰਕਾਰ ਦੇ ਰੋਜ਼ਾਨਾ ਕੰਮਾਂ ਵਿੱਚ ਦਖ਼ਲ ਦੇਣ ਦਾ ਵੀ ਇਲਜ਼ਾਮ ਲਾਇਆ ਹੈ।


  "ਕਿਰਨ ਬੇਦੀ ਪੁਲਿਸ ਕਾਂਸਟੇਬਲ ਵਾਂਗ ਸੜਕਾਂ ਤੇ ਖ਼ੁਦ ਕੇ ਲੋਕਾਂ ਨੂੰ ਹੈਲਮਟ ਪਾਉਣ ਲਈ ਰੋਕ ਰੋਕ ਕੇ ਕਹਿ ਰਹੀ ਹੈ ਜਿਸ ਕਰ ਕੇ ਲੋਕਾਂ ਨੂੰ ਅਸੁਵਿਧਾ ਹੋ ਰਹੀ ਹੈ। ਸਰਕਾਰ ਮੰਨਦੀ ਹੈ ਕਿ ਸਭ ਨੂੰ ਹੈਲਮਟ ਪਾਉਣੇ ਚਾਹੀਦੇ ਪਰ ਇਹ ਆਦੇਸ਼ ਇੱਕ ਦਿਨ ਵਿੱਚ ਲਾਗੂ ਨਹੀਂ ਕੀਤਾ ਜਾ ਸਕਦਾ। ਲੇਫ਼ਟੀਨੇੰਟ ਗਵਰਨਰ ਆਪਣੇ ਅਹੁਦੇ ਮੁਤਾਬਿਕ ਵਿਵਹਾਰ ਨਹੀਂ ਕਰ ਰਹੇ," ਮੁੱਖ ਮੰਤਰੀ ਨੇ ਕਿਹਾ।


  ਇਸ ਆਦੇਸ਼ ਖ਼ਿਲਾਫ਼ ਰੋਸ ਉਦੋਂ ਹਿੰਸਕ ਹੋ ਗਿਆ ਜਦੋਂ ਪ੍ਰਦਰਸ਼ਨਕਾਰੀਆਂ ਦਾ ਇੱਕ ਵੀਡੀਓ ਵਾਇਰਲ ਹੋ ਗਿਆ ਜਿਸ ਵਿੱਚ ਉਹ ਰੋਸ ਵਜੋਂ ਹੈਲਮਟ ਤੋੜਦੇ ਦਿਸ ਰਹੇ ਨੇ।


  ਇਸ ਵੀਡੀਓ ਬਾਰੇ ਇੱਕ ਟਵੀਟ 'ਚ ਕਿਰਨ ਬੇਦੀ ਨੇ ਪ੍ਰਦਰਸ਼ਨਕਾਰੀਆਂ 'ਤੇ ਅਦਾਲਤ ਦਾ ਨਿਰਾਦਰ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ, "ਕੀ ਉਹ ਚੁਣੇ ਹੋਏ ਨੁਮਾਇੰਦੇ ਜੋ ਇਹਨਾਂ ਆਦੇਸ਼ਾਂ ਦਾ ਵਿਰੋਧ ਕਰ ਰਹੇ ਨੇ ਇਸ ਪਹਿਲਾਂ ਤੇ ਭਵਿੱਖ 'ਚ ਹੋਣ ਵਾਲੀ ਮੌਤਾਂ ਦੀ ਜ਼ਿੰਮੇਵਾਰੀ ਲੈਣਗੇ? ਉਹ ਸੁਪਰੀਮ ਕੋਰਟ ਤੇ ਹਾਈ ਕੋਰਟ ਦੀ ਬੇਇੱਜ਼ਤੀ ਵੀ ਕਰ ਰਹੇ ਹਨ।"


  ਮੁੱਖ ਮੰਤਰੀ ਨੇ ਪੁਲਿਸ ਨੂੰ ਇਸ ਆਦੇਸ਼ ਨੂੰ ਸਿਲਸਿਲੇਵਾਰ ਤਰੀਕੇ ਨਾਲ ਲਾਗੂ ਕਰਨ ਦੇ ਆਦੇਸ਼ ਦਿੱਤੇ ਹਨ।

  First published:

  Tags: Kiran bedi, Puduchery