ਪਿਛਲੇ ਸਾਲ ਫਰਵਰੀ ਮਹੀਨੇ ਚ ਹੋਏ ਪੁਲਵਾਮਾ ਅੱਤਵਾਦੀ ਹਮਲੇ ਨੂੰ ਇਕ ਸਾਲ ਹੋ ਚੁੱਕੇ ਹਨ। ਇਸ ਅੱਤਵਾਦੀ ਹਮਲੇ ’ਚ ਦੇਸ਼ ਦੇ 40 ਸੀਆਰਪੀਐਫ ਜਵਾਨ ਸ਼ਹੀਦ ਹੋ ਗਏ ਸੀ। ਅੱਤਵਾਦੀ ਹਮਲੇ ’ਚ ਸ਼ਹੀਦ ਹੋਏ ਜਵਾਨਾਂ ਨੂੰ ਸੀਆਰਪੀਐਫ ਨੇ ਸ਼ਰਧਾਜਲੀ ਦਿੱਤੀ। ਇੰਨ ਸ਼ਹੀਦਾਂ ਦੀ ਯਾਦ ’ਚ ਲੈਥਪੁਰਾ ਕੈਂਪ ਚ ਸਮਾਰਕ ਬਣਾਇਆ ਗਿਆ ਹੈ ਜਿਸਦਾ ਉਦਘਾਟਨ ਕੀਤਾ ਜਾਵੇਗਾ।CRPF ਨੇ ਜਵਾਨਾਂ ਨੇ ਸ਼ਹੀਦਾਂ ਨੂੰ ਸ਼ਰਧਾਜਲੀ ਦਿੰਦੇ ਹੋਏ ਕਿਹਾ ਕਿ ਅਸੀ ਉਸ ਦਿਨ ਨੂੰ ਭੁੱਲ ਨਹੀਂ ਸਕਦੇ ਤੇ ਨਾ ਹੀ ਛੱਡ ਸਕਦੇ ਹਨ।
CRPF ਨੇ ਕੀਤਾ ਟਵੀਟ
ਇਸ ਤਂ ਇਲਾਵਾ CRPF ਨੇ ਟਵੀਟ ਕਰਕੇ ਕਿਹਾ ਕਿ ਤੁਹਾਡੇ ਬਹਾਦਰੀ ਦੇ ਗਾਣੇ, ਰੌਲੇ ਵਿਚ ਗੁਆਚੇ ਨਹੀਂ. ਮਾਨ ਇੰਨਾ ਸੀ ਕਿ ਅਸੀਂ ਜ਼ਿਆਦਾ ਦੇਰ ਤੱਕ ਨਹੀਂ ਰੋਏ। ਅਸੀਂ ਆਪਣੇ ਭਰਾਵਾਂ ਨੂੰ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਪੁਲਵਾਮਾ ਚ ਰਾਸ਼ਟਰ ਦੀ ਸੇਵਾ ਦੇ ਦੌਰਾਨ ਆਪਣਾ ਜੀਵਨ ਦਾ ਬਲਿਦਾਨ ਦੇ ਦਿੱਤਾ। ਅਸੀਂ ਅਜੇ ਵੀ ਉਸ ਦਿਨ ਨਹੀਂ ਭੁੱਲੇ ਆਪਣੇ ਬਹਾਦੁਰ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਖੜੇ ਹਨ। ਦੱਸ ਦਈਏ ਕਿ ਪੁਲਵਾਮਾ ਹਮਲੇ ’ਚ ਸ਼ਹੀਦ ਹੋਏ ਸ਼ਹੀਦਾਂ ਦੀ ਯਾਦ ’ਚ ਲੇਥਪੁਰਾ ਕੈਂਪ ’ਚ ਬਣਾਏ ਗਏ ਸਮਾਰਕ ਚ ਸ਼ਹੀਦ ਜਵਾਨਾਂ ਦੇ ਨਾਂ ਨਾਲ ਉਨ੍ਹਾਂ ਦੀ ਤਸਵੀਰਾਂ ਵੀ ਲਗਾਈ ਜਾਵੇਗੀ।Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crpf, Pulwama attack