Home /News /national /

ਜੰਮੂ-ਕਸ਼ਮੀਰ ’ਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ, ਪੁਲਵਾਮਾ ਹਮਲੇ ਦੇ ਮਾਸਟਰਮਾਈਂਡ ਨੂੰ ਕੀਤਾ ਢੇਰ

ਜੰਮੂ-ਕਸ਼ਮੀਰ ’ਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ, ਪੁਲਵਾਮਾ ਹਮਲੇ ਦੇ ਮਾਸਟਰਮਾਈਂਡ ਨੂੰ ਕੀਤਾ ਢੇਰ

ਜੰਮੂ-ਕਸ਼ਮੀਰ ’ਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ, ਪੁਲਵਾਮਾ ਹਮਲੇ ਦੇ ਮਾਸਟਰਮਾਈਂਡ ਢੇਰ

ਜੰਮੂ-ਕਸ਼ਮੀਰ ’ਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ, ਪੁਲਵਾਮਾ ਹਮਲੇ ਦੇ ਮਾਸਟਰਮਾਈਂਡ ਢੇਰ

ਜੰਮੂ ਕਸ਼ਮੀਰ ’ਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਸੁਰੱਖਿਆ ਬਲਾਂ ਨੇ ਮੁਕਾਬਲੇ ’ਚ ਪੁਲਵਾਮਾ ਹਮਲੇ ਦੇ ਮਾਸਟਰਮਾਈਂਡ ਅਤੇ ਪਾਕਿਸਤਾਨ ਅੱਤਵਾਦੀ ਕਾਰੀ ਯਾਸਿਰ ਨੂੰ ਢੇਰ ਕਰ ਦਿੱਤਾ ਹੈ।

  • Share this:
    ਜੰਮੂ ਕਸ਼ਮੀਰ ’ਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਸੁਰੱਖਿਆ ਬਲਾਂ ਨੇ ਮੁਕਾਬਲੇ ’ਚ ਪੁਲਵਾਮਾ ਹਮਲੇ ਦੇ ਮਾਸਟਰਮਾਈਂਡ ਅਤੇ ਪਾਕਿਸਤਾਨ ਅੱਤਵਾਦੀ ਕਾਰੀ ਯਾਸਿਰ ਨੂੰ ਢੇਰ ਕਰ ਦਿੱਤਾ ਹੈ। ਯਾਸਿਰ ਕਸ਼ਮੀਰ ਵਿਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੱਮਦ ਦਾ ਚੀਫ ਸੀ।

    ਇਸ ਐਨਕਾਉਂਟਰ ’ਚ ਸੁਰੱਖਿਆ ਬਲਾਂ ਨੇ ਉਸ ਦੇ ਦੋ ਸਾਥੀਆਂ ਨੂੰ ਮਾਰ ਦਿੱਤਾ ਗਿਆ ਹੈ। ਮੁਠਭੇੜ ਦੌਰਾਨ ਸੈਨਾ ਦੇ ਤਿੰਨ ਜਵਾਨ ਜਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ। ਦੱਸ ਦਈਏ ਕਿ ਪਿਛਲੇ ਸਾਲ ਪੁਲਵਾਮਾ ਹਮਲੇ ਵਿਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋ ਗਏ ਸਨ।

    IED ਬਲਾਸਟ ਦਾ ਐਕਸਪਰਟ ਯਾਸਿਰ

    ਕਸ਼ਮੀਰ ਦੇ ਆਈਜੀ ਵਿਜੈ ਕੁਮਾਰ ਮੁਤਾਬਿਕ ਯਾਸਿਰ ਪੁਲਵਾਮਾ ਹਮਲੇ ਦਾ ਮਾਸਟਰਮਾਈਂਡ ਸੀ। ਕਿਹਾ ਜਾਂਦਾ ਹੈ ਕਿ ਇਹ ਖਤਰਨਾਕ ਅੱਤਵਾਦੀ IED ਬਲਾਸਟ ਦਾ ਐਕਸਪਰਟ ਸੀ। ਦੋ ਹੋਰ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਮੂਸਾ ਉਰਫ ਅਬੂ ਉਸਮਾਨ ਦੇ ਤੌਰ ਤੇ ਹੋਈ ਹੈ। ਇਸ ਦੇ ਇਲਾਵਾ ਇਕ ਅੱਤਵਾਦੀ ਤ੍ਰਾਲ ਦਾ ਰਹਿਣ ਵਾਲਾ ਬੁਰਾਹਦੀਨ ਸ਼ੇਖ ਸੀ। ਸੁਰੱਖਿਆ ਬਲਾਂ ਨੂੰ ਜਾਣਕਾਰੀ ਮਿਲੀ ਸੀ ਕਿ ਇਹ ਸਾਰੇ ਅੱਤਵਾਦੀ 26 ਜਨਵਰੀ ਦੇ ਦਿਨ ਕਿਸੇ ਵੱਡੇ ਹਮਲੇ ਦੀ ਯੋਜਨਾ ਬਣਾ ਰਹੇ ਸਨ।
    Published by:Gurwinder Singh
    First published:

    Tags: Indian Army, Jammu and kashmir, Pulwama attack

    ਅਗਲੀ ਖਬਰ