Home /News /national /

ਨੂਰਪੁਰਬੇਦੀ ਧਮਾਕਾ : ਪੁਲਿਸ ਨੂੰ ਊਨਾ ਦੇ ਖੂਹ ਵਿੱਚੋਂ ਮਿਲੇ ਟਿਫਿਨ ਬੰਬ, 2 ਗ੍ਰਿਫਤਾਰ

ਨੂਰਪੁਰਬੇਦੀ ਧਮਾਕਾ : ਪੁਲਿਸ ਨੂੰ ਊਨਾ ਦੇ ਖੂਹ ਵਿੱਚੋਂ ਮਿਲੇ ਟਿਫਿਨ ਬੰਬ, 2 ਗ੍ਰਿਫਤਾਰ

ਨੂਰਪੁਰਬੇਦੀ ਧਮਾਕਾ : ਪੁਲਿਸ ਨੂੰ ਊਨਾ ਦੇ ਖੂਹ ਵਿੱਚੋਂ ਮਿਲੇ ਟਿਫਿਨ ਬੰਬ, 2  ਗ੍ਰਿਫਤਾਰ

ਨੂਰਪੁਰਬੇਦੀ ਧਮਾਕਾ : ਪੁਲਿਸ ਨੂੰ ਊਨਾ ਦੇ ਖੂਹ ਵਿੱਚੋਂ ਮਿਲੇ ਟਿਫਿਨ ਬੰਬ, 2 ਗ੍ਰਿਫਤਾਰ

ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ ਦੇ ਨੂਰਪੁਰਬੇਦੀ ਵਿਖੇ ਪਿਛਲੇ ਮਹੀਨੇ ਹੋਏ ਬੰਬ ਧਮਾਕੇ ਦੇ ਤਾਰ ਹਿਮਾਚਲ ਨਾਲ ਜੁੜੇ ਹੋਏ ਹਨ। ਪੁਲਿਸ ਨੇ ਪੰਜਾਬ ਦੇ ਨਾਲ ਲੱਗਦੇ ਜ਼ਿਲ੍ਹੇ ਊਨਾ ਤੋਂ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ।

  • Share this:
    ਊਨਾ- ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ ਦੇ ਨੂਰਪੁਰਬੇਦੀ ਵਿਖੇ ਪਿਛਲੇ ਮਹੀਨੇ ਹੋਏ ਬੰਬ ਧਮਾਕੇ ਦੇ ਤਾਰ ਹਿਮਾਚਲ ਨਾਲ ਜੁੜੇ ਹੋਏ ਹਨ। ਪੁਲਿਸ ਨੇ ਪੰਜਾਬ ਦੇ ਨਾਲ ਲੱਗਦੇ ਜ਼ਿਲ੍ਹੇ ਊਨਾ ਤੋਂ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ਜ਼ਿਲ੍ਹੇ ਵਿੱਚ ਦਸਤਕ ਦਿੱਤੀ ਅਤੇ ਇੱਥੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਨੇ ਇੱਥੋਂ ਦੇ ਇੱਕ ਖੂਹ ਵਿੱਚੋਂ ਟਿਫ਼ਨ ਬੰਬ ਵੀ ਬਰਾਮਦ ਕੀਤਾ ਹੈ।

    ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਪੰਜਾਬ ਅਤੇ ਹਿਮਾਚਲ ਪੁਲਸ ਦੀ ਸਾਂਝੀ ਟੀਮ ਨੇ ਊਨਾ ਜ਼ਿਲੇ ਦੇ ਹਰੌਲੀ ਸਬ-ਡਵੀਜ਼ਨ ਦੇ ਪਿੰਡ ਸਿੰਘਾ 'ਚ ਛਾਪਾ ਮਾਰਿਆ। ਇੱਥੋਂ ਦੇ ਖੂਹ ਵਿੱਚੋਂ ਦੋ ਟਿਫਿਨ ਬੰਬ ਬਰਾਮਦ ਹੋਏ ਹਨ। ਇਸ ਦੇ ਨਾਲ ਹੀ ਦੋ ਨੌਜਵਾਨਾਂ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਖ਼ਬਰ ਲਿਖੇ ਜਾਣ ਤੱਕ ਪੰਜਾਬ ਪੁਲਿਸ ਅਤੇ ਹਿਮਾਚਲ ਪੁਲਿਸ ਦੀ ਟੀਮ ਕਾਰਵਾਈ ਵਿੱਚ ਰੁੱਝੀ ਹੋਈ ਸੀ। ਫਿਲਹਾਲ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਕਿਸੇ ਨੂੰ ਵੀ ਘਟਨਾ ਸਥਾਨ 'ਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।



    ਕੀ ਮਾਮਲਾ ਹੈ 

    ਇਹ ਮਾਮਲਾ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਰੂਪ ਨਗਰ ਜ਼ਿਲ੍ਹੇ ਦਾ ਹੈ। ਇਥੇ 21 ਮਾਰਚ ਦੀ ਰਾਤ ਨੂੰ ਬੰਬ ਧਮਾਕਾ ਹੋਇਆ ਸੀ। ਜਾਣਕਾਰੀ ਮੁਤਾਬਕ ਕਸਬਾ ਨੂਰਪੁਰਬੇਦੀ 'ਚ ਕਲਮਾਂ ਪੁਲਸ ਚੌਕੀ ਦੀ ਕੰਧ ਦੇ ਨਾਲ ਜ਼ਬਰਦਸਤ ਧਮਾਕਾ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਸਪਾਸ ਦੇ ਲੋਕ ਇਕੱਠੇ ਹੋ ਗਏ। ਸਵੇਰੇ ਜਾਂਚ ਦੌਰਾਨ ਕੰਧ ਦੇ ਨਾਲ ਇੱਕ ਟੋਆ ਮਿਲਿਆ ਸੀ। ਉਦੋਂ ਤੋਂ ਪੰਜਾਬ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਕੜੀ ਵਿੱਚ ਪੁਲਿਸ ਨੇ ਹਿਮਾਚਲ ਦੇ ਊਨਾ ਵਿੱਚ ਦਸਤਕ ਦਿੱਤੀ ਹੈ।
    Published by:Ashish Sharma
    First published:

    Tags: Blast, Himachal, Punjab Police, Ropar

    ਅਗਲੀ ਖਬਰ