• Home
 • »
 • News
 • »
 • national
 • »
 • PUNJAB CONGRESS DELEGATION REACHED LAKHIMPUR AND MET THE VICTIMS FAMILY

ਪੰਜਾਬ ਕਾਂਗਰਸੀ ਵਫਦ ਪੁੱਜਿਆ ਲਖੀਮਪੁਰ, ਪੀੜਤ ਪਰਿਵਾਰ ਨਾਲ ਕੀਤੀ ਮੁਲਾਕਾਤ

ਪੰਜਾਬ ਕਾਂਗਰਸ ਦਾ ਵਫਦ ਅੱਜ ਲਖੀਮਪੁਰ ਖੀਰੀ ਪੁੱਜ ਗਿਆ ਹੈ।

ਪੰਜਾਬ ਕਾਂਗਰਸੀ ਵਫਦ ਪੁੱਜਿਆ ਲਖੀਮਪੁਰ, ਪੀੜਤ ਪਰਿਵਾਰ ਨਾਲ ਕੀਤੀ ਮੁਲਾਕਾਤ

ਪੰਜਾਬ ਕਾਂਗਰਸੀ ਵਫਦ ਪੁੱਜਿਆ ਲਖੀਮਪੁਰ, ਪੀੜਤ ਪਰਿਵਾਰ ਨਾਲ ਕੀਤੀ ਮੁਲਾਕਾਤ

 • Share this:
  ਲਖੀਮਪੁਰ- ਪੰਜਾਬ ਕਾਂਗਰਸ ਦਾ ਵਫਦ ਅੱਜ ਲਖੀਮਪੁਰ ਖੀਰੀ ਪੁੱਜ ਗਿਆ ਹੈ। ਇਸ ਮੌਕੇ  ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ, ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ, ਵਿਧਾਇਕ ਰਾਜ ਕੁਮਾਰ ਚੱਬੇਵਾਲ (ਪ੍ਰਧਾਨ, ਅਨੁਸੂਚਿਤ ਜਾਤੀ ਵਿਭਾਗ, ਪੰਜਾਬ ਕਾਂਗਰਸ), ਵਿਧਾਇਕ ਕੁਲਜੀਤ ਸਿੰਘ ਨਾਗਰਾ (ਕਾਰਜਕਾਰੀ ਪ੍ਰਧਾਨ, ਪੰਜਾਬ ਕਾਂਗਰਸ) ਅਤੇ ਵਿਧਾਇਕ ਮਦਨਲਾਲ ਜਲਾਲਪੁਰ, ਕੇਂਦਰੀ ਮੰਤਰੀ ਦੇ ਮੁੰਡੇ ਦੁਆਰਾ ਬੇਰਹਿਮੀ ਨਾਲ ਕਤਲ ਕੀਤੇ ਗਏ ਚਾਰ ਕਿਸਾਨਾਂ ਵਿਚੋਂ ਇੱਕ ਲਵਪ੍ਰੀਤ ਸਿੰਘ (20) ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।  ਲਖੀਮਪੁਰ ਖੀਰੀ ਦੇ ਟਿਕੁਨੀਆ ਵਿੱਚ ਕਿਸਾਨਾਂ ਦੀ ਮੌਤ ਦੇ ਮਾਮਲੇ ਵਿੱਚ ਮੰਤਰੀ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਘਰ ਅਸ਼ੀਸ਼ ਮਿਸ਼ਰਾ ਬਾਰੇ ਦੂਜਾ ਨੋਟਿਸ ਚਿਪਕਾਇਆ ਗਿਆਹੈ।  ਦੂਜਾ ਨੋਟਿਸ ਕ੍ਰਾਈਮ ਬ੍ਰਾਂਚ ਕ੍ਰਾਈਮ ਬ੍ਰਾਂਚ ਲਖੀਮਪੁਰ ਖੀਰ ਦੇ ਇੰਚਾਰਜ ਦੀ ਤਰਫੋਂ ਚਿਪਕਾਇਆ ਗਿਆ, ਜਿਸ ਮੁਤਾਬਿਕ ਕੱਲ੍ਹ ਰਾਤ 11:00 ਵਜੇ ਤੱਕ ਪੁਲਿਸ ਲਾਈਨਾਂ ਦੀ ਕ੍ਰਾਈਮ ਬ੍ਰਾਂਚ ਵਿੱਚ ਹਾਜ਼ਰ ਹੋਵੋ ਅਤੇ ਆਪਣੇ ਬਿਆਨ ਦਰਜ ਕਰਾਵੇ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਪੁਲਿਸ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰੇਗੀ, ਯਾਨੀ ਕਿ ਆਸ਼ੀਸ਼ ਮਿਸ਼ਰਾ ਦਾ ਬਚਣਾ ਮੁਸ਼ਕਲ ਹੈ।  ਦੱਸਣਯੋਗ ਹੈ ਕਿ ਐਤਵਾਰ ਨੂੰ ਖੀਮਪੁਰ ਖੇੜੀ ਵਿੱਚ ਹੋਈ ਹਿੰਸਾ ਦਾ ਮਾਮਲਾ ਹਾਲੇ ਸ਼ਾਂਤ ਹੁੰਦਾ ਨਜ਼ਰ ਨਹੀਂ ਆ ਰਿਹਾ  ਇਸ ਮਾਮਲੇ ਵਿੱਚ, ਸੁਪਰੀਮ ਕੋਰਟ ਦੀ ਸਖਤੀ ਤੋਂ ਬਾਅਦ, 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
  Published by:Ashish Sharma
  First published: