ਅਗਵਾ ਮਾਮਲੇ 'ਚ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਖਿਲਾਫ ਦਰਜ FIR, ਪਿਤਾ ਨੇ CCTV 'ਚ ਪੇਸ਼ ਕੀਤੇ ਸਬੂਤ

Punjab cops booked in Rajasthan's Kota for kidnap Case-ਕੋਟਾ 'ਚ ਵਿਦਿਆਰਥੀ ਅਗਵਾ ਅਤੇ ਲੁੱਟ-ਖੋਹ ਦੇ ਮਾਮਲੇ 'ਚ ਪੰਜਾਬ ਪੁਲਸ ਦੇ ਇਕ ਦਰਜਨ ਅਧਿਕਾਰੀਆਂ ਅਤੇ ਪੁਲਸ ਕਰਮਚਾਰੀਆਂ ਖਿਲਾਫ ਐੱਫ.ਆਈ.ਆਰ. ਦਰਜ ਹੋਈ ਹੈ। ਤੀਸਰੀ ਅੱਖ ਯਾਨੀ ਸੀਸੀਟੀਵੀ ਫੁਟੇਜ ਤੋਂ ਪੰਜਾਬ ਪੁਲਿਸ ਦੀ ਕਿਰਕਿਰੀ ਹੋ ਰਹੀ ਹੈ।

ਵਿਦਿਆਰਥੀ ਦਾ ਪਿਤਾ ਨਿਰਮਲ ਸਿੰਘ ਅਤੇ ਹੋਟਲ ਦੀ ਸੀਸੀਟੀਵੀ ਫੁਟੇਜ ਵਿੱਚ ਪੰਜਾਬ ਪੁਲਿਸ ਦੇ ਮਲਾਜ਼ਮ ਦਿੱਸ ਰਹੇ ਹਨ।

 • Share this:
  ਕੋਟਾ—ਰਾਜਸਥਾਨ ਦੇ ਕੋਟਾ 'ਚ ਇਕ ਵਿਦਿਆਰਥੀ ਨੂੰ ਅਗਵਾ ਕਰਨ, ਲੁੱਟਣ ਅਤੇ ਫਿਰੌਤੀ ਮੰਗਣ ਦੇ ਦੋਸ਼ 'ਚ ਪੰਜਾਬ ਪੁਲਸ ਅਤੇ ਅਧਿਕਾਰੀਆਂ ਖਿਲਾਫ ਐੱਫ.ਆਈ.ਆਰ.ਹੋਈ ਹੈ। ਪੰਜਾਬ ਪੁਲਿਸ ਦੇ 11 ਪੁਲਿਸ ਅਧਿਕਾਰੀਆਂ ਤੇ ਪੁਲਿਸ ਮੁਲਾਜ਼ਮਾਂ ਸਮੇਤ 15 ਲੋਕ ਨਾਮਜ਼ਦ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬੂੰਦੀ ਦੇ ਰਹਿਣ ਵਾਲੇ ਨਿਰਮਲ ਸਿੰਘ ਨੇ ਏ.ਸੀ.ਜੇ.ਐਮ ਫਸਟ ਕੋਰਟ ਵਿੱਚ ਇਸਤਗਾਸਾ ਪੇਸ਼ ਕਰਦਿਆਂ ਦੱਸਿਆ ਕਿ ਉਸਦਾ ਲੜਕਾ ਹਰਨੂਰ ਸਿੰਘ 7 ਮਾਰਚ ਨੂੰ ਕੋਟਾ ਵਿਖੇ ਇੱਕ ਵਿਆਹ ਲਈ ਆਇਆ ਸੀ ਅਤੇ ਇਸ ਤੋਂ ਬਾਅਦ ਉਹ ਮੁੜ ਘਰ ਨਹੀਂ ਪਰਤਿਆ। ਜਿਸ 'ਤੇ ਉਸ ਨੇ ਥਾਣਾ ਤਲੇਡਾ 'ਚ ਹਰਨੂਰ ਦੇ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ, ਜਿਸ ਤੋਂ ਬਾਅਦ 8 ਤਰੀਕ ਨੂੰ ਉਸ ਦੇ ਮੋਬਾਈਲ 'ਤੇ ਇਕ ਐਪ ਰਾਹੀਂ ਕਾਲ ਆਈ, ਜਿਸ 'ਚ ਹਰਨੂਰ ਨੇ ਆਪਣੇ ਪਿਤਾ ਨਿਰਮਲ ਸਿੰਘ ਨੂੰ ਦੱਸਿਆ ਕਿ ਕੁਝ ਲੋਕਾਂ ਨੇ ਉਸ ਨੂੰ ਅਗਵਾ ਕਰਕੇ ਫਿਰੌਤੀ ਦੀ ਮੰਗ ਕੀਤੀ ਹੈ ਅਤੇ ਫਿਰ ਫ਼ੋਨ ਬੰਦ ਕਰ ਦਿੱਤਾ।

  ਜਿਸ ਤੋਂ ਬਾਅਦ ਨਿਰਮਲ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਨਾਲ ਕੋਟਾ ਕੁੰਹੜੀ ਸਥਿਤ ਹੋਟਲ ਪਹੁੰਚਿਆ, ਜਿੱਥੋਂ ਉਸ ਨੇ ਫੋਨ ਕੀਤਾ ਸੀ, ਉਦੋਂ ਤੱਕ ਪੰਜਾਬ ਪੁਲਸ ਦੇ ਅਧਿਕਾਰੀ ਉਸ ਨੂੰ ਉਥੋਂ ਲੈ ਕੇ ਗਏ ਸਨ, ਉਦੋਂ ਤੱਕ ਅਗਵਾ ਦੀ ਸਾਰੀ ਕਹਾਣੀ ਹੋਟਲ ਦੇ ਸੀਸੀਟੀਵੀ 'ਚ ਕੈਦ ਹੋ ਗਈ ਸੀ।

  9 ਮਾਰਚ ਨੂੰ ਨਿਰਮਲ ਸਿੰਘ ਦੇ ਮੋਬਾਈਲ 'ਤੇ ਪੰਜਾਬ ਤੋਂ ਫ਼ੋਨ ਆਇਆ ਕਿ ਉਸ ਦੇ ਲੜਕੇ ਹਰਨੂਰ ਨੂੰ ਪੰਜਾਬ ਪੁਲਿਸ ਨੇ ਐਨ.ਡੀ.ਪੀ.ਐਸ. ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਜਿਸ ਕੋਲੋਂ 10 ਕਿਲੋ ਅਫੀਮ ਬਰਾਮਦ ਹੋਈ ਹੈ। ਜਿਸ 'ਤੇ ਪੰਜਾਬ ਅਦਾਲਤ ਨੇ ਉਸ ਨੂੰ ਜੇਲ ਭੇਜ ਦਿੱਤਾ ਹੈ।

  ਪੀੜਤ ਨਿਰਮਲ ਸਿੰਘ ਨੇ ਕੋਟਾ ਤੋਂ ਲੈ ਕੇ ਪੰਜਾਬ ਤੱਕ ਦੇ ਸਾਰੇ ਸੀਸੀਟੀਵੀ ਟੋਲ ਨਾਕਿਆਂ ਦੀ ਸੀਸੀਟੀਵੀ ਫੁਟੇਜ ਕੱਢੀ, ਜਿਸ ਤੋਂ ਪਤਾ ਲੱਗਿਆ ਕਿ ਕੁਝ ਲੋਕ ਹਰਨੂਰ ਨੂੰ ਪੰਜਾਬ ਪੁਲੀਸ ਦੀ ਇਨੋਵਾ ਗੱਡੀ ਰਾਹੀਂ ਪੰਜਾਬ ਲੈ ਗਏ ਸਨ।

  ਪੁਲਿਸ ਜਾਂਚ ਵਿਚ ਇਹ ਵੀ ਪੁਸ਼ਟੀ ਹੋਈ ਹੈ ਕਿ ਪੰਜਾਬ ਪੁਲਿਸ ਹਰਨੂਰ ਨੂੰ ਗੈਰ-ਕਾਨੂੰਨੀ ਤੌਰ 'ਤੇ ਗ੍ਰਿਫਤਾਰ ਕਰਕੇ ਪੰਜਾਬ ਲੈ ਗਈ ਹੈ। ਜਿਸ 'ਤੇ ਨਿਰਮਲ ਸਿੰਘ ਨੇ ਏ.ਸੀ.ਜੇ.ਐਮ ਕੋਟਾ ਅਦਾਲਤ 'ਚ ਪੇਸ਼ ਕੀਤਾ ਸੀ ਕਿ ਉਸ ਦੇ ਲੜਕੇ ਨੂੰ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਨਜਾਇਜ਼ ਤੌਰ 'ਤੇ ਅਗਵਾ ਕਰਕੇ ਐਨ.ਡੀ.ਪੀ.ਐਸ. ਦੇ ਇੱਕ ਝੂਠੇ ਕੇਸ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।

  ਜਦਕਿ ਹਰਨੂਰ ਸਿੰਘ ਅਜੇ ਪੜ੍ਹ ਰਿਹਾ ਹੈ, ਉਸ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਜਿਹੇ 'ਚ ਪੰਜਾਬ ਪੁਲਸ ਦੀ ਇਸ ਕਾਰਵਾਈ ਤੋਂ ਹਰਨੂਰ ਦੇ ਪਿਤਾ ਨਿਰਮਲ ਸਿੰਘ ਅਤੇ ਉਸ ਦਾ ਪਰਿਵਾਰ ਪਰੇਸ਼ਾਨ ਹੈ।

  ਉਨ੍ਹਾਂ ਦਾ ਦਾਅਵਾ ਹੈ ਕਿ ਪੰਜਾਬ ਪੁਲੀਸ ਹਰਨੂਰ ਸਿੰਘ ਨੂੰ ਜ਼ਬਰਦਸਤੀ ਝੂਠੇ ਕੇਸ ਵਿੱਚ ਫਸਾ ਰਹੀ ਹੈ। ਕਿਉਂਕਿ ਉਨ੍ਹਾਂ ਨੇ ਪੈਸੇ ਦੀ ਮੰਗ ਪੂਰੀ ਨਹੀਂ ਕੀਤੀ ਸੀ।
  Published by:Sukhwinder Singh
  First published: