• Home
  • »
  • News
  • »
  • national
  • »
  • PUNJAB ELECTION 2022 IN ALLIANCE WITH CAPTAIN AND DHINDSA BJP TO GET LIONS SHARE OF PUNJAB SEATS

Punjab Election 2022: ਗੱਠਜੋੜ 'ਚ ਇਸ ਵਾਰ 'ਵੱਡੇ ਭਰਾ' ਦੀ ਭੂਮਿਕਾ ਵਿਚ ਹੋਵੇਗੀ BJP, ਖਾਤੇ 'ਚ ਆ ਸਕਦੀਆਂ ਹਨ ਅੱਧੀਆਂ ਤੋਂ ਵੱਧ ਸੀਟਾਂ

Punjab Election 2022: ਸੂਤਰਾਂ ਦੀ ਮੰਨੀਏ ਤਾਂ ਭਾਜਪਾ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ 'ਚੋਂ 80 'ਤੇ ਆਪਣੇ ਉਮੀਦਵਾਰ ਖੜ੍ਹੇ ਕਰ ਸਕਦੀ ਹੈ।

ਗੱਠਜੋੜ 'ਚ ਇਸ ਵਾਰ 'ਵੱਡੇ ਭਰਾ' ਦੀ ਭੂਮਿਕਾ ਵਿਚ ਹੋਵੇਗੀ BJP, ਖਾਤੇ 'ਚ ਆ ਸਕਦੀਆਂ ਹਨ ਅੱਧੀਆਂ ਤੋਂ ਵੱਧ ਸੀਟਾਂ (ਫਾਇਲ ਫੋਟੋ)

  • Share this:
    Punjab Election 2022:  ਪੰਜਾਬ ਵਿਧਾਨ ਸਭਾ ਚੋਣਾਂ (Punjab Assembly Election-2022) ਵਿੱਚ ਇਸ ਵਾਰ ਵੀ ਭਾਰਤੀ ਜਨਤਾ ਪਾਰਟੀ (ਭਾਜਪਾ) ਹੋਰ ਪਾਰਟੀਆਂ ਨਾਲ ਗੱਠਜੋੜ ਕਰਕੇ ਮੈਦਾਨ ਵਿੱਚ ਉਤਰ ਰਹੀ ਹੈ। ਪਰ ਇਸ ਵਾਰ ਉਸ ਦੀ ਭੂਮਿਕਾ ਬਦਲ ਸਕਦੀ ਹੈ। ਉਹ ਇਸ ਵਾਰ ਗਠਜੋੜ ਵਿੱਚ 'ਵੱਡੇ ਭਰਾ' ਦੀ ਭੂਮਿਕਾ ਵਿੱਚ ਨਜ਼ਰ ਆ ਸਕਦੀ ਹੈ।

    ਸਿਆਸੀ ਗਠਜੋੜ ਦੌਰਾਨ ਸੂਬੇ ਦੀਆਂ ਅੱਧੀਆਂ ਤੋਂ ਵੱਧ ਵਿਧਾਨ ਸਭਾ ਸੀਟਾਂ ਵੀ ਉਸ ਦੇ ਖਾਤੇ ਵਿੱਚ ਆ ਸਕਦੀਆਂ ਹਨ। ਪੰਜਾਬ ਵਿਧਾਨ ਸਭਾ ਚੋਣ-2022 ਲਈ 14 ਦਸੰਬਰ ਨੂੰ ਵੋਟਾਂ ਪੈਣ ਜਾ ਰਹੀਆਂ ਹਨ। ਇਸ ਲਈ ਸਾਰੀਆਂ ਪਾਰਟੀਆਂ ਨੇ ਆਪਣੀ ਚੋਣ ਰਣਨੀਤੀ ਨੂੰ ਅੰਤਿਮ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ। ਜਿੱਥੋਂ ਤੱਕ ਭਾਜਪਾ ਦੀ ਗੱਲ ਹੈ, ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਅਤੇ ਅਕਾਲੀ ਦਲ ਬਾਦਲ ਤੋਂ ਵੱਖ ਹੋਏ ਸੁਖਦੇਵ ਸਿੰਘ ਢੀਂਡਸਾ ਦੀਆਂ ਨਵੀਆਂ ਪਾਰਟੀਆਂ ਨਾਲ ਮਿਲ ਕੇ ਚੋਣ ਲੜ ਰਹੇ ਹਨ।

    ਇਸ ਗਠਜੋੜ ਵਿਚ ਭਾਜਪਾ ਦੀ ਭੂਮਿਕਾ 'ਵੱਡੇ ਭਰਾ' ਦੀ ਹੈ ਅਤੇ ਸੂਤਰਾਂ ਅਨੁਸਾਰ ਇਸ ਨੂੰ ਸੂਬੇ ਦੀਆਂ ਅੱਧੀਆਂ ਤੋਂ ਵੱਧ ਵਿਧਾਨ ਸਭਾ ਸੀਟਾਂ 'ਤੇ ਚੋਣ ਲੜਨ ਦਾ ਮੌਕਾ ਮਿਲ ਸਕਦਾ ਹੈ। ਸੂਤਰਾਂ ਦੀ ਮੰਨੀਏ ਤਾਂ ਭਾਜਪਾ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ 'ਚੋਂ 80 'ਤੇ ਆਪਣੇ ਉਮੀਦਵਾਰ ਖੜ੍ਹੇ ਕਰ ਸਕਦੀ ਹੈ।

    ਬਾਕੀ ਸੀਟਾਂ ਕੈਪਟਨ ਅਤੇ ਢੀਂਡਸਾ ਦੀਆਂ ਪਾਰਟੀਆਂ ਨੂੰ ਦਿੱਤੀਆਂ ਜਾ ਸਕਦੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਨੇ ਇਨ੍ਹਾਂ ਸੀਟਾਂ ਅਤੇ ਉਨ੍ਹਾਂ ਲਈ ਉਮੀਦਵਾਰਾਂ ਦੀ ਪਛਾਣ ਕਰ ਲਈ ਹੈ। ਤਿੰਨਾਂ ਪਾਰਟੀਆਂ ਵਿਚਾਲੇ ਸੀਟਾਂ ਦੀ ਵੰਡ ਦਾ ਐਲਾਨ ਇਸ ਹਫਤੇ ਦੇ ਅੰਤ ਤੱਕ ਕੀਤਾ ਜਾ ਸਕਦਾ ਹੈ।

    ਦੱਸ ਦਈਏ ਕਿ ਅਕਾਲੀ ਦਲ ਨਾਲ ਗੱਠਜੋੜ ਸਮੇਂ ਭਾਜਪਾ ਹਮੇਸ਼ਾਂ 'ਛੋਟੇ ਭਰਾ' ਵਜੋਂ ਭੂਮਿਕਾ ਨਿਭਾਉਂਦੀ ਆਈ ਸੀ। ਮਤਲਬ ਅਕਾਲੀ ਦਲ ਵੱਧ ਸੀਟਾਂ ਉਤੇ ਚੋਣ ਲੜਦਾ ਸੀ।

    ਹਾਲ ਹੀ ਵਿੱਚ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ, ‘ਇਸ ਵਾਰ ਅਸੀਂ ਆਮ ਫਾਰਮੂਲੇ ਨਾਲ ਸੀਟਾਂ ਅਤੇ ਟਿਕਟਾਂ ਦੀ ਵੰਡ ਨਹੀਂ ਕਰਾਂਗੇ। ਸੀਟ-ਦਰ-ਸੀਟ ਮੁਲਾਂਕਣ ਕਰਾਂਗੇ। ਉਮੀਦਵਾਰਾਂ ਦੀ ਜਿੱਤ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਇਆ ਜਾਵੇਗਾ। ਫਿਰ ਫੈਸਲਾ ਕਰਨਗੇ।
    Published by:Gurwinder Singh
    First published: