Home /News /national /

PM ਮੋਦੀ ਨੇ ਪੰਜਾਬ 'ਚ ਮਦਦ ਦਾ ਭਰੋਸਾ ਦਿੱਤਾ ਤਾਂ ਅਰਵਿੰਦ ਕੇਜਰੀਵਾਲ ਨੇ ਕਿਹਾ-Thank You Sir

PM ਮੋਦੀ ਨੇ ਪੰਜਾਬ 'ਚ ਮਦਦ ਦਾ ਭਰੋਸਾ ਦਿੱਤਾ ਤਾਂ ਅਰਵਿੰਦ ਕੇਜਰੀਵਾਲ ਨੇ ਕਿਹਾ-Thank You Sir

PM ਮੋਦੀ ਨੇ ਪੰਜਾਬ 'ਚ ਮਦਦ ਦਾ ਭਰੋਸਾ ਦਿੱਤਾ ਤਾਂ ਅਰਵਿੰਦ ਕੇਜਰੀਵਾਲ ਨੇ ਕਿਹਾ-Thank You Sir

PM ਮੋਦੀ ਨੇ ਪੰਜਾਬ 'ਚ ਮਦਦ ਦਾ ਭਰੋਸਾ ਦਿੱਤਾ ਤਾਂ ਅਰਵਿੰਦ ਕੇਜਰੀਵਾਲ ਨੇ ਕਿਹਾ-Thank You Sir

Punjab Election Results 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਆਮ ਆਦਮੀ ਪਾਰਟੀ (Aam Aadmi Party) ਨੂੰ ਵਧਾਈ ਦਿੱਤੀ ਹੈ। ਇੱਕ ਟਵੀਟ ਰਾਹੀਂ ਵਧਾਈ ਦਿੰਦੇ ਹੋਏ ਪੀਐਮ ਮੋਦੀ ਨੇ ਕੇਂਦਰ ਤੋਂ ਰਾਜ ਸਰਕਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਨੇ ਪ੍ਰਧਾਨ ਮੰਤਰੀ ਵੱਲੋਂ ਦਿੱਤੀਆਂ ਵਧਾਈਆਂ 'ਤੇ ਧੰਨਵਾਦ ਕੀਤਾ ਹੈ।

ਹੋਰ ਪੜ੍ਹੋ ...
  • Share this:
    ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿਧਾਨ ਸਭਾ ਚੋਣਾਂ (Punjab Assembly Election)  ਵਿੱਚ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨ ਵਾਲੀ ਆਮ ਆਦਮੀ ਪਾਰਟੀ (Aam Aadmi Party)  ਨੂੰ ਵਧਾਈ ਦਿੱਤੀ ਹੈ। ਇੱਕ ਟਵੀਟ ਰਾਹੀਂ ਵਧਾਈ ਦਿੰਦੇ ਹੋਏ ਪੀਐਮ ਮੋਦੀ (PM Narendra Modi)  ਨੇ ਕੇਂਦਰ ਤੋਂ ਰਾਜ ਸਰਕਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal)  ਨੇ ਪ੍ਰਧਾਨ ਮੰਤਰੀ ਵੱਲੋਂ ਦਿੱਤੀਆਂ ਵਧਾਈਆਂ 'ਤੇ ਧੰਨਵਾਦ ਕੀਤਾ ਹੈ।

    ਪ੍ਰਧਾਨ ਮੰਤਰੀ ਦੀ ਤਰਫੋਂ ਨਰਿੰਦਰ ਮੋਦੀ ਨੇ ਕਰੀਬ 13 ਘੰਟੇ ਪਹਿਲਾਂ ਟਵੀਟ ਕਰਕੇ ਸੀਐਮ ਕੇਜਰੀਵਾਲ ਨੂੰ ਵਧਾਈ ਦਿੱਤੀ ਸੀ। ਪੀਐਮ ਮੋਦੀ ਨੇ ਟਵੀਟ ਕੀਤਾ ਸੀ, 'ਮੈਂ ਤੁਹਾਨੂੰ ਪੰਜਾਬ ਚੋਣਾਂ 'ਚ ਜਿੱਤ ਲਈ ਵਧਾਈ ਦੇਣਾ ਚਾਹੁੰਦਾ ਹਾਂ। ਮੈਂ ਪੰਜਾਬ ਦੀ ਭਲਾਈ ਲਈ ਕੇਂਦਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿਵਾਉਂਦਾ ਹਾਂ।



    ਇਸ ਟਵੀਟ ਨੂੰ ਰੀਟਵੀਟ ਕਰਦੇ ਹੋਏ ਸੀਐਮ ਅਰਵਿੰਦ ਕੇਜਰੀਵਾਲ ਨੇ ਲਿਖਿਆ ਹੈ- 'Thank You Sir'.



    ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ 'ਚੋਂ ਆਮ ਆਦਮੀ ਪਾਰਟੀ ਨੇ 92 ਸੀਟਾਂ 'ਤੇ ਸ਼ਾਨਦਾਰ ਜਿੱਤ ਦਰਜ ਕਰਕੇ ਰਿਕਾਰਡ ਬਣਾਇਆ ਹੈ। ਇਸ ਦੇ ਨਾਲ ਹੀ 18 ਕਾਂਗਰਸ, 4 ਸ਼੍ਰੋਮਣੀ ਅਕਾਲੀ ਦਲ, ਦੋ ਭਾਜਪਾ ਅਤੇ ਇੱਕ ਬਸਪਾ ਨੂੰ ਮਿਲੀ ਹੈ। ਆਮ ਆਦਮੀ ਪਾਰਟੀ ਨੂੰ 2017 ਦੀਆਂ ਚੋਣਾਂ ਨਾਲੋਂ ਇਸ ਵਾਰ 72 ਸੀਟਾਂ ਵੱਧ ਮਿਲੀਆਂ ਹਨ।
    Published by:Sukhwinder Singh
    First published:

    Tags: AAP Punjab, Arvind Kejriwal, Narendra modi, Punjab Election Results 2022

    ਅਗਲੀ ਖਬਰ