• Home
  • »
  • News
  • »
  • national
  • »
  • PUNJAB EX DGP MOHAMMAD MUSTAFA ATTACKS AMRINDER SINGH OVER HIS ANI NATIONAL REMARK ON SIDHU KS

ਸਿੱਧੂ ਨੂੰ ਐਂਟੀ ਨੈਸ਼ਨਲ ਕਹਿਣ 'ਤੇ ਕੈਪਟਨ ਵਿਰੁੱਧ ਭੜਕੇ ਸਲਾਹਕਾਰ, ਕਿਹਾ; 'ਅਮਰਿੰਦਰ ਸਿੰਘ ਵਿਰੁੱਧ ਸਬੂਤਾਂ ਦਾ ਭੰਡਾਰ'

ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਸਲਾਹਕਾਰ ਅਤੇ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ (Mohammad Mustafa) ਨੇ ਇੱਕ ਤੋਂ ਬਾਅਦ ਇੱਕ ਕਈ ਟਵੀਟ ਕੀਤੇ ਹਨ। ਇਸ ਵਿੱਚ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਮਹਿਲਾ ਮਿੱਤਰ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਕੋਲ ਅਨੇਕਾਂ ਸਬੂਤ ਹਨ।

  • Share this:
    ਨਵੀਂ ਦਿੱਲੀ: ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ (Captain Amrinder Singh) ਦੇ ਅਸਤੀਫੇ ਤੋਂ ਬਾਅਦ ਨਵੇਂ ਮੁੱਖ ਮੰਤਰੀ ਦਾ ਐਲਾਨ ਕਰ ਦਿੱਤਾ ਗਿਆ ਹੈ। ਪਰ ਕੈਪਟਨ ਅਤੇ ਨਵਜੋਤ ਸਿੰਘ ਸਿੱਧੂ (Navjot Singh Sidhu) ਪੱਖੀ ਸਮਰੱਥਕਾਂ ਵਿਚਕਾਰ ਸ਼ਬਦੀ ਜੰਗ ਜਾਰੀ ਹੈ। ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੀ ਕੁਰਸੀ ਛੱਡਣ ਤੋਂ ਬਾਅਦ ਸਿੱਧੂ 'ਤੇ ਦੇਸ਼ ਵਿਰੋਧੀ ਹੋਣ ਦਾ ਦੋਸ਼ ਲਾਇਆ ਸੀ। ਉਨ੍ਹਾਂ ਕਿਹਾ ਸੀ ਕਿ ਸਿੱਧੂ ਦੇ ਪਾਕਿਸਤਾਨ ਨਾਲ ਨੇੜਲੇ ਸਬੰਧ ਹਨ ਜੋ ਦੇਸ਼ ਲਈ ਚੰਗੇ ਨਹੀਂ ਹਨ। ਪਰ ਹੁਣ ਉਨ੍ਹਾਂ ਦੇ ਬਿਆਨ ਦਾ ਪੰਜਾਬ ਦੇ ਸਾਬਕਾ ਡੀਜੀਪੀ ਅਤੇ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫ਼ਾ (Ex-DGP Mohammad Mustafa) ਨੇ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਅਮਰਿੰਦਰ ਸਿੰਘ, ਉਸ ਨੂੰ ਆਪਣਾ ਮੂੰਹ ਖੋਲ੍ਹਣ ਲਈ ਮਜਬੂਰ ਨਾ ਕਰਨ।

    ਮੁਹੰਮਦ ਮੁਸਤਫਾ ਨੇ ਟਵੀਟ ਕੀਤਾ ਅਤੇ ਕਿਹਾ, ''ਕੈਪਟਨ ਸਰ, ਅਸੀਂ ਲੰਮੇ ਸਮੇਂ ਤੋਂ ਪਰਿਵਾਰਕ ਦੋਸਤ ਰਹੇ ਹਾਂ। ਮੈਨੂੰ ਆਪਣਾ ਮੂੰਹ ਖੋਲ੍ਹਣ ਲਈ ਮਜਬੂਰ ਨਾ ਕਰੋ। ਮੈਂ ਜਾਣਦਾ ਹਾਂ ਕਿ ਤੁਹਾਡੇ ਕੋਲ ਸਿੱਧੇ ਚਿਹਰੇ ਨਾਲ ਖੁੱਲ੍ਹ ਕੇ ਝੂਠ ਬੋਲਣ ਦੀ ਮਹਾਨ ਯੋਗਤਾ ਹੈ। ਤੁਸੀਂ ਨਵਜੋਤ ਸਿੰਘ ਸਿੱਧੂ 'ਤੇ ਕੋਈ ਸਿਆਸੀ ਹਮਲਾ ਕਰੋ, ਕੋਈ ਸਮੱਸਿਆ ਨਹੀਂ, ਪਰ ਉਨ੍ਹਾਂ ਦੀ ਦੇਸ਼ ਭਗਤੀ ਅਤੇ ਰਾਸ਼ਟਰਵਾਦ ਬਾਰੇ ਗੱਲ ਨਾ ਕਰੋ।''


    ਮੁਸਤਫਾ ਦਾ ਕਰਾਰਾ ਜਵਾਬ
    ਮੁਸਤਫਾ ਨੇ ਇੱਕ ਤੋਂ ਬਾਅਦ ਇੱਕ ਕਈ ਟਵੀਟ ਕੀਤੇ। ਇੱਕ ਟਵੀਟ ਵਿੱਚ ਮੁਸਤਫਾ ਨੇ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਮਹਿਲਾ ਦੋਸਤ ਦਾ ਜ਼ਿਕਰ ਕੀਤਾ। ਉਸ ਨੇ ਦੋਸ਼ ਲਾਇਆ ਕਿ ਤੁਸੀਂ 14 ਸਾਲਾਂ ਤੋਂ ਆਈਐਸਆਈ ਏਜੰਟ ਦੇ ਨਾਲ ਰਹੇ ਹੋ। ਮੁਸਤਫਾ ਨੇ ਇਹ ਵੀ ਕਿਹਾ ਕਿ ਉਸ ਕੋਲ ਬਹੁਤ ਸਾਰੇ ਸਬੂਤ ਹਨ। ਉਸ ਨੇ ਲਿਖਿਆ, 'ਮੇਰੇ ਕੋਲ ਤੁਹਾਡੇ ਵਿਰੁੱਧ ਬਹੁਤ ਸਾਰੇ ਸਬੂਤ ਹਨ ਪਰ ਮੈਂ ਇਸ ਨੂੰ ਰਾਹੁਲ ਗਾਂਧੀ ਨਾਲ ਸਾਂਝਾ ਨਹੀਂ ਕੀਤਾ, ਕਿਉਂਕਿ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ।'


    ਕੀ ਕਿਹਾ ਸੀ ਕੈਪਟਨ ਨੇ
    ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਦਾ ਪਾਕਿਸਤਾਨ ਨਾਲ ਡੂੰਘਾ ਰਿਸ਼ਤਾ ਹੈ। ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਸੀ ਕਿ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, ਜਨਰਲ ਬਵਾਜਾ ਦੇ ਦੋਸਤ ਹਨ ਅਤੇ ਜੇਕਰ ਉਨ੍ਹਾਂ ਨੂੰ ਅਜਿਹੀ ਸਥਿਤੀ ਵਿੱਚ ਮੁੱਖ ਮੰਤਰੀ ਬਣਾਇਆ ਗਿਆ ਤਾਂ ਉਹ ਪੰਜਾਬ ਨੂੰ ਤਬਾਹ ਕਰ ਦੇਣਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ, 'ਨਵਜੋਤ ਸਿੰਘ ਸਿੱਧੂ ਕੁਝ ਵੀ ਨਹੀਂ ਸੰਭਾਲ ਸਕਦੇ, ਮੈਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਇਹ ਪੰਜਾਬ ਲਈ ਭਿਆਨਕ ਹੋਣ ਵਾਲਾ ਹੈ।'
    Published by:Krishan Sharma
    First published: