ਪੰਜਾਬ ਤੋਂ ਦਿੱਲੀ ਗਈ ਬਰਾਤ ਤੇ ਲਾੜੇ ਦਾ ਹੋਇਆ ਅਜਿਹਾ ਸਵਾਗਤ, ਕੱਟਿਆ 2 ਹਜ਼ਾਰ ਦਾ ਚਲਾਨ

News18 Punjabi | News18 Punjab
Updated: November 21, 2020, 12:42 PM IST
share image
ਪੰਜਾਬ ਤੋਂ ਦਿੱਲੀ ਗਈ ਬਰਾਤ ਤੇ ਲਾੜੇ ਦਾ ਹੋਇਆ ਅਜਿਹਾ ਸਵਾਗਤ, ਕੱਟਿਆ 2 ਹਜ਼ਾਰ ਦਾ ਚਲਾਨ
ਪੰਜਾਬ ਤੋਂ ਦਿੱਲੀ ਗਈ ਬਰਾਤ ਤੇ ਲਾੜੇ ਦਾ ਹੋਇਆ ਅਜਿਹਾ ਸਵਾਗਤ, ਕੱਟਿਆ 2 ਹਜ਼ਾਰ ਦਾ ਚਲਾਨ

  • Share this:
  • Facebook share img
  • Twitter share img
  • Linkedin share img
ਪੰਜਾਬ ਤੋਂ ਦਿੱਲੀ ਗਈ ਇਕ ਬਰਾਤ ਦਾ ਰਾਜਧਾਨੀ ਵਿੱਚ ਦਾਖਲ ਹੁੰਦੇ ਹੀ ਚਲਾਨ ਨਾਲ ਸਵਾਗਤ ਕੀਤਾ ਗਿਆ। ਕਾਰ ਵਿਚ ਬੈਠੇ ਲਾੜੇ ਅਤੇ ਬਰਾਤੀਆਂ ਦਾ ਦਿੱਲੀ ਵਿਚ ਕੋਰੋਨਾ ਨਿਯਮਾਂ ਦੀ ਪਾਲਣਾ ਨਾ ਕਰਨ ਉਤੇ 2 ਹਜਾਰ ਦਾ ਚਲਾਨ ਕਰ ਦਿੱਤਾ ਗਿਆ। ਇਸ ਸਮੇਂ ਦੌਰਾਨ ਬਰਾਤੀ ਅਤੇ ਲਾੜਾ ਚਲਾਨ ਨਾ ਕਰਨ ਲਈ ਤਰਲੇ ਲੈਂਦੇ ਰਹੇ।

ਚਲਾਨ ਤੋਂ ਬਾਅਦ ਡਰਾਈਵਰ ਨੇ ਦੱਸਿਆ ਕਿ ਪੰਜਾਬ ਤੋਂ ਦੋ ਕਾਰਾਂ ਚੱਲੀਆਂ ਸਨ, ਪਰ ਦੂਸਰੀ ਕਾਰ ਖਰਾਬ ਹੋਣ ਤੋਂ ਬਾਅਦ ਇਸ ਕਾਰ ਵਿਚ ਕੁਝ ਸਵਾਰੀਆਂ ਬਿਠਾਈਆਂ ਸਨ।

ਮਿਲੀ ਜਾਣਕਾਰੀ ਅਨੁਸਾਰ ਬਾਰਾਤੀਆਂ ਦੀ ਇਨੋਵਾ ਕਾਰ ਪੰਜਾਬ ਤੋਂ ਦਿੱਲੀ ਪਹੁੰਚੀ ਸੀ। ਬਰਾਤ ਨੇ ਪਾਂਡਵ ਨਗਰ ਜਾਣਾ ਸੀ। ਉਸ ਸਮੇਂ ਗੀਤਾ ਕਲੋਨੀ ਦੇ ਐਸਡੀਐਮ ਦਫਤਰ ਨੇੜੇ ਵਿਭਾਗ ਦੀ ਨਜ਼ਰ ਕਾਰ 'ਤੇ ਪਈ। ਸਾਹਮਣੇ ਵਾਲੀ ਸੀਟ 'ਤੇ ਬੈਠੇ ਲਾੜੇ ਕੋਲ ਮਾਸਕ ਨਹੀਂ ਸੀ। ਪਿਛਲੀ ਸੀਟ 'ਤੇ ਤਿੰਨ ਲੋਕਾਂ ਲਈ ਜਗ੍ਹਾ ਹੈ ਪਰ ਉਥੇ ਚਾਰ ਔਰਤਾਂ ਬੈਠੀਆਂ ਸਨ। ਉਨ੍ਹਾਂ ਨੇ ਮਾਸਕ ਵੀ ਨਹੀਂ ਪਹਿਨੇ ਸਨ।
ਇਸ 'ਤੇ ਗੱਡੀ ਨੂੰ ਰੋਕ ਕੇ ਸਮਾਜਿਕ ਦੂਰੀਆਂ ਦੀ ਪਾਲਣਾ ਨਾ ਕਰਨ ਅਤੇ ਮਾਸਕ ਨਾ ਲਗਾਉਣ 'ਤੇ ਦੋ ਹਜ਼ਾਰ ਰੁਪਏ ਦਾ ਚਲਾਨ ਕੀਤਾ ਗਿਆ। ਚਲਾਨ ਦੌਰਾਨ, ਹਾਲਾਂਕਿ, ਲਾੜਾ ਅਤੇ ਬਰਾਤੀ ਮਜ਼ਬੂਰੀਆਂ ਗਿਣਾਉਂਦੇ ਰਹੇ। ਇੰਨਾ ਹੀ ਨਹੀਂ, ਚਲਾਨ ਕੱਟਣ ਤੋਂ ਬਾਅਦ ਲਾੜੇ ਨੇ ਮੂੰਹ 'ਤੇ ਰੁਮਾਲ ਬੰਨ੍ਹਿਆ। ਚਲਾਨ ਤੋਂ ਬਾਅਦ ਡਰਾਈਵਰ ਨੇ ਦੱਸਿਆ ਕਿ ਪੰਜਾਬ ਤੋਂ ਦੋ ਕਾਰਾਂ ਚੱਲੀਆਂ ਸਨ, ਪਰ ਦੂਸਰੀ ਕਾਰ ਖਰਾਬ ਹੋਣ ਤੋਂ ਬਾਅਦ ਇਸ ਕਾਰ ਵਿਚ ਕੁਝ ਸਵਾਰੀਆਂ ਬਿਠਾਈਆਂ ਸਨ।

ਦੱਸ ਦਈਏ ਕਿ ਦਿੱਲੀ ਵਿੱਚ ਮਾਸਕ ਨਾ ਲਗਾਉਣ ਲਈ ਹੁਣ ਦੋ ਹਜ਼ਾਰ ਰੁਪਏ ਦਾ ਚਲਾਨ ਕੀਤਾ ਜਾ ਰਿਹਾ ਹੈ। ਪਹਿਲਾਂ ਇਹ ਰਕਮ ਪੰਜ ਸੌ ਰੁਪਏ ਸੀ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਨਾਲ ਨਾਲ ਮਾਸਕ ਬਾਰੇ ਲੋਕਾਂ ਦੀ ਲਾਪ੍ਰਵਾਹੀ ਦੇ ਮੱਦੇਨਜ਼ਰ, ਦਿੱਲੀ ਸਰਕਾਰ ਨੇ ਚਲਾਨ ਦੀ ਰਕਮ ਵਧਾਉਣ ਲਈ ਇੱਕ ਕਦਮ ਚੁੱਕਿਆ ਹੈ।
Published by: Gurwinder Singh
First published: November 21, 2020, 12:42 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading