• Home
  • »
  • News
  • »
  • national
  • »
  • PUNJAB POLICE RAIDS ILLEGAL DRUG FACTORY IN HIMACHAL OWNER ARRESTED WITH 3 MILLION DRUGS

ਪੰਜਾਬ ਪੁਲਿਸ ਵੱਲੋਂ ਗੈਰ-ਕਾਨੂੰਨੀ ਫਾਰਮਾ ਫੈਕਟਰੀ ‘ਤੇ ਛਾਪਾ, 30 ਲੱਖ ਨਸ਼ੀਲੀਆਂ ਗੋਲੀਆਂ ਸਣੇ ਮਾਲਕ ਕਾਬੂ

ਲਗਭਗ 15 ਕਰੋੜ ਰੁਪਏ ਦੀ 12.45 ਲੱਖ ਟ੍ਰਾਮਾਡੋਲ ਕੈਪਸੂਲ, 7.72 ਲੱਖ ਟ੍ਰਾਮਾਡੋਲ ਦੀਆਂ ਗੋਲੀਆਂ ਅਤੇ 9.99 ਲੱਖ ਐਲਪ੍ਰੈਕਸ (ਅਲਪ੍ਰੋਜ਼ੋਲਮ) ਦੀਆਂ ਗੋਲੀਆਂ ਬਰਾਮਦ

ਪੰਜਾਬ ਪੁਲਿਸ ਵੱਲੋਂ ਗੈਰ-ਕਾਨੂੰਨੀ ਫਾਰਮਾ ਫੈਕਟਰੀ ‘ਤੇ ਛਾਪਾ, 30 ਲੱਖ ਨਸ਼ੀਲੀਆਂ ਗੋਲੀਆਂ ਸਣੇ ਮਾਲਕ ਕਾਬੂ (file photo)

ਪੰਜਾਬ ਪੁਲਿਸ ਵੱਲੋਂ ਗੈਰ-ਕਾਨੂੰਨੀ ਫਾਰਮਾ ਫੈਕਟਰੀ ‘ਤੇ ਛਾਪਾ, 30 ਲੱਖ ਨਸ਼ੀਲੀਆਂ ਗੋਲੀਆਂ ਸਣੇ ਮਾਲਕ ਕਾਬੂ (file photo)

  • Share this:
    ਚੰਡੀਗੜ੍ਹ/ਅੰਮ੍ਰਿਤਸਰ : ਪੰਜਾਬ ਪੁਲਿਸ ਨੇ ਬੀਤੀ ਦੇਰ ਸ਼ਾਮ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲੇ ਦੇ ਪਾਉਂਟਾ ਸਾਹਿਬ ਵਿਖੇ ਇਕ ਗੈਰ-ਕਾਨੂੰਨੀ ਸਟੋਰੇਜ ਫੈਕਟਰੀ ‘ਯੂਨਿਕ ਫਾਰਮੂਲੇਸ਼ਨ’ ਵਿਖੇ ਛਾਪੇਮਾਰੀ ਦੌਰਾਨ ਟ੍ਰਾਮਾਡੋਲ ਅਤੇ ਅਲਪਰਾਕਸ ਸਣੇ 30 ਲੱਖ ਤੋਂ ਵੱਧ ਨਸ਼ੇ ਅਤੇ ਕੈਪਸੂਲ ਬਰਾਮਦ ਕੀਤੇ। ਪੁਲਿਸ ਨੇ ਫੈਕਟਰੀ ਮਾਲਕ ਮੁਨੀਸ਼ ਮੋਹਨ ਵਾਸੀ ਪਾਉਂਟਾ ਸਾਹਿਬ, ਸਿਰਮੌਰ ਦੇ ਦੇਵੀ ਨਗਰ ਨਿਵਾਸੀ ਨੂੰ ਗ੍ਰਿਫਤਾਰ ਕਰ ਲਿਆ ਹੈ।

    ਪੁਲਿਸ ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ ਨੇ ਕਿਹਾ ਕਿ ਨਸ਼ਿਆਂ ਖਿਲਾਫ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹਿਮਾਚਲ ਪ੍ਰਦੇਸ਼ ਵਿੱਚ ਇੱਕ ਫੈਕਟਰੀ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਵਾਈ ਬਣਾਉਣ ਅਤੇ ਸਪਲਾਈ ਕਰਨ ਨਾਲ ਸੰਬੰਧਤ ਪਰਦਾਫਾਸ਼ ਕੀਤਾ ਗਿਆ ਹੈ।

    ਉਨ੍ਹਾਂ ਦੱਸਿਆ ਕਿ 18 ਮਈ, 2021 ਨੂੰਐਸ.ਐਚ.ਓ) ਮੱਤੇਵਾਲ ਲਵਪ੍ਰੀਤ ਸਿੰਘ ਅਤੇ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਦੀ ਅਗਵਾਈ ਵਿਚ ਪੁਲਿਸ ਟੀਮ ਨੇ ਤਿੰਨ ਵਿਅਕਤੀਆਂ ਤੋਂ 50,000 ਟ੍ਰਾਮਡੋਲ ਦੀਆਂ ਗੋਲੀਆਂ ਬਰਾਮਦ ਕਰਨ ਦੀ ਜਾਂਚ ਦੇ ਇਕ ਹਿੱਸੇ ਵਜੋਂ ਹਿਮਾਚਲ ਪ੍ਰਦੇਸ਼ ਦੀ ਸਥਾਨਕ ਪੁਲਿਸ ਅਤੇ ਸਿਰਮੌਰ ਤੋਂ ਸਥਾਨਕ ਡਰੱਗ ਇੰਸਪੈਕਟਰ ਦੀ ਮੌਜੂਦਗੀ ਵਿਚ ਫੈਕਟਰੀ ਵਿਚ ਛਾਪੇਮਾਰੀ ਕੀਤੀ।

    ਡੀਜੀਪੀ ਨੇ ਦੱਸਿਆ ਕਿ ਪੁਲਿਸ ਨੇ ਹਿਮਾਚਲ ਪ੍ਰਦੇਸ਼ ਵਿੱਚ ਚੱਲ ਰਹੀ ਗੈਰਕਾਨੂੰਨੀ ਫੈਕਟਰੀ ਤੋਂ 12.45 ਲੱਖ ਟ੍ਰਾਮਾਡੋਲ ਕੈਪਸੂਲ, 7.72 ਲੱਖ ਟ੍ਰਾਮਡੋਲ ਗੋਲੀਆਂ, 9.99 ਲੱਖ ਐਲਪ੍ਰੈਕਸ (ਅਲਪ੍ਰੋਜ਼ੋਲਮ) ਦੀਆਂ ਗੋਲੀਆਂ ਬਰਾਮਦ ਕੀਤੀਆਂ ਹਨ, ਜਿਸਦੀ ਕੀਮਤ ਲਗਭਗ 15 ਕਰੋੜ ਰੁਪਏ ਹੈ।

    ਫੈਕਟਰੀ ਨੂੰ ਸੀਲ ਕੀਤਾ ਜਾ ਰਿਹਾ ਹੈ ਅਤੇ ਫੜੇ ਗਏ ਦੋਸ਼ੀ ਨੂੰ ਕਾਨੂੰਨੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਪੰਜਾਬ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦੌਰਾਨ ਏਐਸਪੀ ਮਜੀਠਾ ਅਭਿਮਨਿਊ ਰਾਣਾ ਅਤੇ ਡੀਐਸਪੀ ਡਿਟੈਕਟਿਵ ਗੁਰਿੰਦਰ ਨਾਗਰਾ ਨੇ ਮੁੱਖ ਭੂਮਿਕਾ ਨਿਭਾਈ।

    ਐਸਐਸਪੀ ਧਰੁਵ ਦਹੀਆ ਨੇ ਦੱਸਿਆ ਕਿ ਐਫਆਈਆਰ ਨੰ. 51/2021 ਐਨਡੀਪੀਐਸ ਐਕਟ ਦੀ ਧਾਰਾ 22, 29, 61, 85 ਤਹਿਤ ਇਹ ਸਬੰਧਿਤ ਕੇਸ ਪਹਿਲਾਂ ਹੀ ਅੰਮ੍ਰਿਤਸਰ ਦਿਹਾਤੀ ਦੇ ਮੱਤੇਵਾਲ ਥਾਣੇ ਵਿੱਚ ਦਰਜ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਚੱਲ ਰਹੀ ਹੈ।
    Published by:Ashish Sharma
    First published: