2 Coal worker found diamond in dhanbad: ਇਸ ਵਾਰ ਦੀਵਾਲੀ ਤੋਂ ਪਹਿਲਾਂ ਕਈਆਂ ਦੀ ਕਿਸਮਤ ਬਦਲ ਰਹੀ ਹੈ। ਪਿਛਲੇ ਦਿਨੀ ਅਚਨਚੇਤ ਨਿਕਲੀਆਂ ਲਾਟਰੀਆਂ ਨੇ ਜਿਥੇ ਕਈਆਂ ਦੀ ਕਿਸਮਤ ਬਦਲੀ ਹੈ, ਉਥੇ ਹੁਣ ਦੀਵਾਲੀ ਤੋਂ ਪਹਿਲਾਂ ਦੋ ਕੋਲਾ ਮਜ਼ਦੂਰਾਂ ਦੀ ਕਿਸਮਤ ਬਦਲਦੀ ਵਿਖਾਈ ਦੇ ਰਹੀ ਹੈ, ਜਿਨ੍ਹਾਂ ਨੂੰ ਇੱਕ ਚਿੱਟਾ ਹੀਰਾ ਮਿਲਿਆ ਦੱਸਿਆ ਜਾ ਰਿਹਾ ਹੈ। ਮਾਮਲਾ ਝਾਰਖੰਡ ਦੇ ਧਨਬਾਦ ਦਾ ਹੈ, ਜਿਥੇ ਬੀਸੀਸੀਐਲ ਦੇ ਕੋਲੀਰੀ ਵਿੱਚ ਦੋ ਕੰਮ ਕਰਨ ਵਾਲੇ ਦੋ ਮਜ਼ਦੂਰਾਂ ਨੂੰ ਚਿੱਟਾ ਹੀਰਾ ਮਿਲਿਆ ਦੱਸਿਆ ਜਾ ਰਿਹਾ ਹੈ।
ਕੋਲਾ ਵਰਕਰ ਇਲਾਕ ਛੱਡ ਕੇ ਹੋਏ ਫਰਾਰ
ਇਹ ਮਜ਼ਦੂਰ ਬੀਸੀਸੀਐਲ ਖੇਤਰ 5 ਅਧੀਨ ਕਨਕਨੀ ਕੋਲੀਰੀ ਦੇ ਹਿਲਟਾਪ ਠੇਕਾ ਆਧਾਰਤ ਕੋਲੇ ਦੀ ਖਾਣ ਵਿੱਚ ਕੰਮ ਕਰਦੇ ਹਨ। ਹੀਰਾ ਮਿਲਣ ਦੀ ਗੱਲ ਨਾਲ ਪੂਰੇ ਇਲਾਕੇ ਵਿੱਚ ਚਰਚਾ ਬਣੀ ਹੋਈ ਹੈ। ਮਜਦੂਰਾਂ ਨੂੰ ਹੀਰੇ ਦਾ ਟੁਕੜਾ ਮਿਲਣ ਦੀ ਖ਼ਬਰ ਨਾਲ ਖੇਤਰ ਦੇ ਲੋਕਾਂ ਦੀ ਵੇਖਣ ਲਈ ਭੜੀ ਇਕੱਠੀ ਹੋ ਗਈ। ਕਿਸੇ ਨੌਜਵਾਨ ਨੇ ਇਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਗਈ, ਜਿਸ ਤੋਂ ਬਾਅਦ ਹੀਰਾ ਪਾਉਣ ਵਾਲੇ ਦੋਵੇਂ ਨੌਜਵਾਨ ਸਥਾਨ ਛੱਡ ਕੇ ਭੱਜ ਗਏ। ਮਜਦੂਰਾਂ ਵੱਲੋਂ ਇਲਾਕਾ ਛੱਡਣ ਕਾਰਨ ਹੀਰਾ ਮਿਲਣ ਦੀ ਗੱਲ ਹੋਰ ਪੱਕੀ ਹੋ ਗਈ। ਬੀਸੀਸੀਐਲ ਅਧਿਕਾਰੀਆਂ ਨੂੰ ਵੀ ਜਦੋਂ ਹੀਰਾ ਮਿਲਣ ਦੀ ਗੱਲ ਪਤਾ ਚੱਲੀ ਤਾਂ ਦਿਨ ਉਹ ਵੀ ਦਿਨ ਭਰ ਚਰਚਾ ਕਰਦੇ ਰਹੇ।
ਇਹ ਇੱਕ ਅਫਵਾਹ ਹੈ: ਪ੍ਰਾਜੈਕਟ ਅਫਸਰ
ਦੂਜੇ ਪਾਸੇ ਕਨਕਣੀ ਕੋਲੀਰੀ ਪ੍ਰਾਜੈਕਟ ਅਫਸਰ ਅਵਧੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਕੋਲੀਰੀ ਵਿੱਚੋਂ ਹੀਰਾ ਮਿਲਣ ਦੀ ਸੂਚਨਾ ਮਿਲੀ ਹੈ ਪਰ ਉਹ ਇਸ ਦੀ ਪੁਸ਼ਟੀ ਨਹੀਂ ਕਰਦੇ। ਧਾਤ ਦੀ ਉਹ ਵਸਤੂ ਉਨ੍ਹਾਂ ਦੇ ਸਾਹਮਣੇ ਨਹੀਂ ਲਿਆਂਦੀ ਗਈ। ਇਹ ਨਹੀਂ ਹੋ ਸਕਦਾ ਕਿ ਹੀਰਾ ਕੋਲੀਰੀ ਵਿੱਚ ਨਿਕਲ ਜਾਵੇ, ਇਹ ਇੱਕ ਅਫਵਾਹ ਹੈ। ਇਹ ਇੱਕ ਚਮਕਦਾਰ ਧਾਤ ਹੋ ਸਕਦਾ ਹੈ, ਪਰ ਇਹ ਇੱਕ ਹੀਰਾ ਨਹੀਂ ਹੋ ਸਕਦਾ। ਅੱਜ ਤੱਕ ਦੇ ਇਤਿਹਾਸ ਵਿੱਚ, ਕੋਲੀਰੀ ਵਿੱਚੋਂ ਕਦੇ ਕੋਈ ਹੀਰਾ ਨਹੀਂ ਮਿਲਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab News, Coal, Diamond, Jharkhand