QR code ਨੂੰ ਸਕੈਨ ਕਰਦੇ ਸਮੇਂ ਵਰਤੋਂ ਸਾਵਧਾਨੀ ਨਹੀਂ ਤਾਂ ਬੈਂਕ ਖਾਤਾ ਹੋ ਸਕਦਾ ਹੈ ਖਾਲੀ !

News18 Punjabi | News18 Punjab
Updated: February 14, 2020, 11:48 AM IST
share image
QR code ਨੂੰ ਸਕੈਨ ਕਰਦੇ ਸਮੇਂ ਵਰਤੋਂ ਸਾਵਧਾਨੀ ਨਹੀਂ ਤਾਂ ਬੈਂਕ ਖਾਤਾ ਹੋ ਸਕਦਾ ਹੈ ਖਾਲੀ !
QR code ਨੂੰ ਸਕੈਨ ਕਰਦੇ ਸਮੇਂ ਵਰਤੋਂ ਸਾਵਧਾਨੀ ਨਹੀਂ ਤਾਂ ਬੈਂਕ ਖਾਤਾ ਹੋ ਸਕਦਾ ਹੈ ਖਾਲੀ !

ਇਸਦੇ ਤਹਿਤ ਉਨ੍ਹਾਂ ਨੇ ਪ੍ਰਦੇਸ਼ ਦੇ ਲੋਕਾਂ ਨੂੰ ਕਿਹਾ ਹੈ ਕਿ ਉਹ ਕਿਸੇ ਵੀ ਅਣਪਛਾਤੇ ਵਿਅਕਤੀਆਂ ਨੂੰ ਮੋਬਾਇਲ ’ਚ ਆਉਣ ਵਾਲਾ ਕਵਿਕ ਰਿਸਪਾਂਸ ਕੋਡ ( QR code) ਦੇਣ ਤੋਂ ਪਹਿਲਾਂ ਜਾਂਚ ਪੜਤਾਲ ਕਰ ਲੈਣ।

  • Share this:
  • Facebook share img
  • Twitter share img
  • Linkedin share img
ਦੇਸ਼ਭਰ ’ਚ ਲੋਕ ਜਿਨ੍ਹਾਂ ਜਿਆਦਾ ਇੰਟਰਨੈਟ, ਸਮਾਰਟ ਮੋਬਾਇਲਾਂ ਨਾਲ ਜੁੜਦੇ ਜਾ ਰਹੇ ਹਨ ਉਨ੍ਹਾਂ ਹੀ ਸਾਇਬਰ ਕ੍ਰਾਇਮ ਦੇ ਖਤਰੇ ਵੀ ਵਧਦੇ ਜਾ ਰਹੇ ਹਨ। ਇਸੇ ਨੂੰ ਹੀ ਧਿਆਨ ’ਚ ਰੱਖਦੇ ਹੋਏ ਹਰਿਆਣਾ ਪੁਲਿਸ ਨੇ ਸਾਇਬਰ ਕ੍ਰਾਇਮ ਦੇ ਵਧਦੇ ਖਤਰੇ ਨੂੰ ਰੋਕਣ ਦੇ ਲਈ ਜਰੂਰੀ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸਦੇ ਤਹਿਤ ਉਨ੍ਹਾਂ ਨੇ ਪ੍ਰਦੇਸ਼ ਦੇ ਲੋਕਾਂ ਨੂੰ ਕਿਹਾ ਹੈ ਕਿ ਉਹ ਕਿਸੇ ਵੀ ਅਣਪਛਾਤੇ ਵਿਅਕਤੀਆਂ ਨੂੰ ਮੋਬਾਇਲ ’ਚ ਆਉਣ ਵਾਲਾ ਕਵਿਕ ਰਿਸਪਾਂਸ ਕੋਡ ( QR code) ਦੇਣ ਤੋਂ ਪਹਿਲਾਂ ਜਾਂਚ ਪੜਤਾਲ ਕਰ ਲੈਣ। ਕਿਉਂਕਿ ਇਸ ਕੋਡ ਨੂੰ ਹਾਸਿਲ ਕਰ ਲੈਣ ਤੋਂ ਬਾਅਦ ਅਪਰਾਧੀ ਤੁਹਾਡੇ ਬੈਂਕ ਖਾਤਿਆਂ ਦੀ ਜਾਣਕਾਰੀ ਹਾਸਿਲ ਕਰ ਲੈਣ ਤੋਂ ਬਾਅਦ ਤੁਹਾਡਾ ਖਾਤਾ ਖਾਲੀ ਕਰ ਸਕਦਾ ਹੈ।

ਲੋਕਾਂ ਨੂੰ ਕੀਤਾ ਸਾਵਧਾਨ


ਐਡੀਜੀਪੀ ਨੇ ਕਿਹਾ ਕਿ ਅਜਿਹੇ ’ਚ ਸਾਇਬਰ ਸਕੈਮਰਸ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਈਬਰ ਅਪਰਾਧੀ ਹੁਣ ਈਮੇਲ, ਵਾਸਟਐਪ ਵਰਗੇ ਪਲੇਟਫਾਰਮਾਂ ਤੋਂ ਕਿਉਆਰ ਕੋਡ ਭੇਜਕੇ ਲੋਕਾਂ ਦੇ ਬੈਂਕ ਖਾਤੇ ਨੂੰ ਹੈਕ ਕਰ ਠੱਗੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਅੱਜ ਦੇ ਸਮੇਂ ’ਚ ਲੋਕ ਸਮਾਰਟਫੋਨ ਦਾ ਇਸਤੇਮਾਲ ਕਰ ਰਹੇ ਹਨ ਜਿਸ ਕਾਰਨ ਮੋਬਾਇਲ ਤੇ ਇੰਟਰਨੈਂਟ ਬੈਕਿੰਗ ਦੇ ਕਾਰਨ ਹੀ ਭੂਗਤਾਨ ਦੇ ਨਵੇਂ ਤਰੀਕੀਆ ’ਚ ਸਾਇਬਰ ਧੋਖਾਧੜੀ ਵਧਦੀ ਜਾ ਰਹੀ ਹੈ। ਅਜਿਹੇ ’ਚ ਆਨਲਾਈਨ ਭੁਗਤਾਨ ਕਰਨ ਤੋਂ ਪਹਿਲਾਂ ਕਾਫੀ ਧਿਆਨ ਰੱਖਣਾ ਜਰੂਰੀ ਹੈ। ਇਸ ਦੌਰਾਨ ਲੋਕਾਂ ਨੂੰ ਕਿਸੇ ਦੇ ਵੀ ਬਹਕਾਵੇ ’ਚ ਨਹੀਂ ਆਉਣਾ ਚਾਹੀਦਾ।

ਹੁਣ ਸਾਇਬਰ ਥਾਣੇ ਚ ਨੈੱਟਵਰਕ ਹੋਵੇਗਾ ਮਜਬੂਤ


ਹਰਿਆਣਾ ਪੁਲਿਸ ਨੇ ਸਾਇਬਰ ਥਾਣੇ ’ਚ ਨੈੱਟਵਰਕ ਨੂੰ ਹੋਰ ਵੀ ਜਿਆਦਾ ਮਜਬੂਤ ਕਰਨ ਦੀ ਗੱਲ੍ਹ ਆਖੀ ਹੈ। ਫਿਲਹਾਲ ਗੁਰੂਗ੍ਰਾਮ ਤੇ ਪੰਚਕੂਲਾ ’ਚ ਸਾਇਬਰ ਪੁਲਿਸ ਸਟੇਸ਼ਨ ਕੰਮ ਕਰ ਰਹੇ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਜ ’ਚ ਸਾਇਬਰ ਅਪਰਾਧਾਂ ਨੂੰ ਰੋਕਣ ਲਈ ਪੁਲਿਸ ਸਟੇਸ਼ਨਾਂ ਹੋਰ ਵੀ ਜਿਆਦਾ ਅਪਗ੍ਰੇਡ ਕੀਤਾ ਜਾਵੇਗਾ। ਤਾਂ ਜੋ ਲੋਕਾਂ ਨੂੰ ਇੰਨਾ ਮਾਮਲਿਆਂ ਤੋਂ ਬਚਾਇਆ ਜਾ ਸਕੇ।

 

ਅਣਪਛਾਤੇ ਪਤੇ, ਈਮੇਲ, ਵਾਟਸਐਪ ਤੇ ਟੈਕਸਟ ਮੈਸੇਜ ਤੇ ਜਵਾਬ ਦੇਣ ਤੋਂ ਬਚੋਂ

ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਸਾਇਬਰ ਅਪਰਾਧਾਂ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਲੋਕਾਂ ਨੂੰ ਕਿਸੇ ਅਣਪਛਾਤੇ ਈਮੇਲ ਨੰਬਰ ਤੇ ਜੇਕਰ ਕੋਈ ਵੀ ਕਿਉਆਰ ਕੋਡ ਮੰਗਦਾ ਹੈ ਤਾਂ ਇਸ ਤੋਂ ਬਚਣਾ ਚਾਹੀਦਾ ਹੈ ਜਾਂਚ ਪੜਤਾਲ ਕਰ ਲੈਣ ਤੋਂ ਬਾਅਦ ਹੀ ਅਗਲਾ ਕਦਮ ਚੁੱਕਣਾ ਚਾਹੀਦਾ ਹੈ। ਇੰਨਾ ਮਾਮਲਿਆਂ ’ਚ ਦੁਕਾਨਦਾਰਾਂ ਨੂੰ ਥੋਕ ਆਰਡਰ ਦੀ ਪੇਸ਼ਕਸ਼ ਦੇ ਨਾਲ ਲਾਲਚ ਦਿੱਤਾ ਜਾਂਦਾ ਹੈ ਅਤੇ ਬਾਅਦ ’ਚ ਭੁਗਤਾਨ ਪ੍ਰਾਪਤ ਕਰਨ ਲਈ ਕਿਉਆਰ ਕੋਡ ਭੇਜਕੇ ਧੋਖਾ ਦਿੱਤਾ ਜਾਂਦਾ ਹੈ।

 
First published: February 14, 2020
ਹੋਰ ਪੜ੍ਹੋ
ਅਗਲੀ ਖ਼ਬਰ