Qualcomm ਨੇ 730 ਕਰੋੜ ਦਾ ਨਿਵੇਸ਼ ਕਰ ਕੇ Jio 'ਚ ਖ਼ਰੀਦੀ 0.15 % ਹਿੱਸੇਦਾਰੀ

ਇਹ ਜੀਓ ਪਲੇਟਫ਼ਾਰਮ ਵਿੱਚ ਪਿੱਛਲੇ 12 ਹਫ਼ਤਿਆਂ ਵਿੱਚ 13ਵੀਂ ਸਭ ਤੋਂ ਵੱਡੀ ਇਨਵੈਸਟਮੈਂਟ ਹੈ

 • Share this:
  Qualcomm ਟੈਕਨੌਲੋਜੀ ਦੇ ਖੇਤਰ ਵਿੱਚ ਵੱਡਾ ਨਾਂਅ ਹੈ। ਇਸ ਨਿਵੇਸ਼ ਨਾਲ ਜੀਓ ਪਲੇਟਫ਼ਾਰਮ ਨੇ ₹118,318.45 ਕਰੋੜ ਦਾ ਨਿਵੇਸ਼ ਇਕੱਠਾ ਕਰ ਕਿਆ ਹੈ। ਇਨ੍ਹਾਂ ਵਿੱਚ ਫੇਸ ਬੁੱਕ, ਸਿਲਵਰ ਲੇਕ ਇਨਵੈਸਟਮੈਂਟ ਵੱਲੋਂ ਦੋ ਵਾਰ ਨਿਵੇਸ਼, ਵਿਸਤਾ ਇਕਵਿਟੀ ਪਾਰਟਨਰਸ, ਜਨਰਲ ਐਟਲਾਂਟਿਕ, KKR, ਮੁਬਾਡਾਲਾ, ADIA, TPG, ਐੱਲ ਕੇਟਰਟਨ, PIF, ਇੰਟੇਲ ਕੈਪੀਟਲ ਤੇ ਕੁਆਲਕੌਮ ਵੈਂਚਰਸ ਸ਼ਾਮਲ ਹਨ।

  ਕੁਲ ₹118,318.45 ਕਰੋੜ ਦੇ ਨਿਵੇਸ਼ ਨਾਲ ਜੀਓ ਨੇ ਦੁਨੀਆ ਦੀ ਕਿਸੇ ਵੀ ਕੰਪਨੀ ਵੱਲੋਂ ਲਗਾਤਾਰ ਸਭ ਤੋਂ ਵੱਡਾ ਨਿਵੇਸ਼ ਹਾਸਲ ਕੀਤਾ ਹੈ।

  ਇਹ ਨਿਵੇਸ਼ ਦੁਨੀਆ ਭਰ ਵਿੱਚ ਲੌਕ ਡਾਊਨ ਦੇ ਬਾਵਜੂਦ ਜੀਓ ਵੱਲੋਂ ਹਾਸਲ ਕਰਨਾ ਬਹੁਤ ਵੱਡੀ ਕਾਮਯਾਬੀ ਹੈ, ਜੋ ਜੀਓ ਦੀ ਡਿਜੀਟਲ ਸਮਰੱਥਾ ਤੇ ਵਪਾਰਿਕ ਸੂਝ ਬੂਝ ਨੂੰ ਦਰਸਾਉਂਦਾ ਹੈ।
  Published by:Anuradha Shukla
  First published: