Radhika Merchant Arangetram: ਐਤਵਾਰ ਨੂੰ ਦੇਸ਼ ਦੇ ਸਭ ਤੋਂ ਅਮੀਰ ਅੰਬਾਨੀ ਪਰਿਵਾਰ (Ambani Family) ਨੇ ਭਵਿੱਖ ਵਿੱਚ ਹੋਣ ਵਾਲੀ ਨੂੰਹ ਰਾਧਿਕਾ ਮਰਚੈਂਟ ਦਾ ਅਰੇਂਗਤਰਮ (ਭਰਤ ਨਾਟਿਅਮ) ਪ੍ਰੋਗਰਾਮ ਦਾ ਜੀਓ ਵਰਲਡ ਟਰੇਡ ਸੈਂਟਰ ਆਯੋਜਨ ਕੀਤਾ। ਪ੍ਰੋਗਰਾਮ ਵਿੱਚ ਕਈ ਦਿੱਗਜ਼ ਤੇ ਨਾਮੀ ਸਖਸੀਅਤਾਂ ਹਾਜ਼ਰ ਸਨ। ਪ੍ਰੋਗਰਾਮ ਵਿੱਚ ਜਿਥੇ ਅੰਬਾਨੀ ਪਰਿਵਾਰ ਇਕੱਠਾ ਵਿਖਾਈ ਦਿੱਤਾ, ਉਥੇ ਹੀ ਬਾਲੀਵੁੱਡ ਦੀਆਂ ਵੱਡੀਆਂ ਸਖਸੀਅਤਾਂ ਤੇ ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਵੀ ਸ਼ਾਮਲ ਹੋਏ।
ਇਹ ਰਾਧਿਕਾ ਮਰਚੈਂਟ ਦਾ ਭਰਤ ਨਾਟਿਅਮ ਵਿੱਚ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਪਹਿਲਾ ਪ੍ਰੋਗਰਾਮ ਸੀ, ਜਿਸ ਨੂੰ ਅਰੇਂਗਤਰਮ ਕਿਹਾ ਜਾਂਦਾ ਹੈ। ਰਾਧਿਕਾ ਮਰਚੈਂਟ ਨੇ ਇਸ ਦੌਰਾਨ ਬਹੁਤ ਹੀ ਖੂਬਸੂਰਤੀ ਨਾਲ ਆਪਣੀ ਪੇਸ਼ਕਾਰੀ ਦਿਤੀ, ਜਿਸ ਨੂੰ ਹਰ ਇੱਕ ਸਰੋਤੇ ਨਾ ਸਲਾਹਿਆ।
ਅੰਬਾਨੀ ਪਰਿਵਾਰ ਦੀ ਹੋਣ ਵਾਲੀ ਨੂੰਹ ਨੇ ਪ੍ਰੋਗਰਾਮ ਦੌਰਾਨ ਅਜਿਹੀ ਕਲਾ ਵਿਖਾਈ ਕਿ ਸਾਰਾ ਥੀਏਟਰ ਤਾੜੀਆਂ ਦੀ ਗੜਗੜਹਾਟ ਨਾਲ ਗੂੰਜ ਉਠਿਆ।
ਇਸ ਖ਼ਾਸ ਤੌਰ 'ਤੇ ਰੱਖੇ ਗਏ ਪ੍ਰੋਗਰਾਮ ਵਿੱਚ ਮਹਿਮਾਨਾਂ ਵਿੱਚ ਬਾਲੀਵੁੱਡ ਕਲਾਕਾਰ ਸਲਮਾਨ ਖਾਨ (Salman Khan), ਰਣਵੀਰ ਸਿੰਘ (Ranveer Singh), ਆਮੀਰ ਖਾਨ, ਰਾਜ ਕੁਮਾਰ ਹਿਰਾਨੀ, ਸਾਬਕਾ ਭਾਰਤੀ ਕ੍ਰਿਕਟ ਜ਼ਹੀਰ ਖਾਨ ਤੇ ਉਨ੍ਹਾਂ ਦੀ ਪਤਨੀ ਤੋਂ ਇਲਾਵਾ ਮਹਾਰਾਸ਼ਟਰ ਸਰਕਾਰ ਦੇ ਕੈਬਨਿਟ ਮੰਤਰੀ ਆਦਿਤਿਆ ਠਾਕਰੇ ਆਪਣੀ ਮਾਤਾ ਰਸ਼ਮੀ ਠਾਕਰੇ ਅਤੇ ਭਰਾ ਤੇਜਸਵੀ ਠਾਕਰੇ ਨਾਲ ਵਿਸ਼ੇਸ਼ ਤੌਰ 'ਤੇ ਪੁੱਜੇ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment news, Jio, Mukesh ambani, Reliance foundation, Reliance industries