• Home
 • »
 • News
 • »
 • national
 • »
 • RAE BARELI RAEBARELI POCSO COURT ORDER CAPITAL PUNISHMENT IN RAPE AND MURDER CASE OF ONE AND HALF YEAR OLD GIRL

ਡੇਢ ਸਾਲਾ ਬੱਚੀ ਦੀ ਬਲਾਤਕਾਰ ਪਿੱਛੋਂ ਹੱਤਿਆ ਕਰਨ ਵਾਲੇ ਦੋਸ਼ੀਂ ਨੂੰ ਫਾਂਸੀ ਦੀ ਸਜ਼ਾ

ਡੇਢ ਸਾਲਾ ਬੱਚੀ ਦੀ ਬਲਾਤਕਾਰ ਪਿੱਛੋਂ ਹੱਤਿਆ ਕਰਨ ਵਾਲੇ ਦੋਸ਼ੀਂ ਨੂੰ ਫਾਂਸੀ ਦੀ ਸਜ਼ਾ (ਸੰਕੇਤਕ ਫੋਟੋ)

ਡੇਢ ਸਾਲਾ ਬੱਚੀ ਦੀ ਬਲਾਤਕਾਰ ਪਿੱਛੋਂ ਹੱਤਿਆ ਕਰਨ ਵਾਲੇ ਦੋਸ਼ੀਂ ਨੂੰ ਫਾਂਸੀ ਦੀ ਸਜ਼ਾ (ਸੰਕੇਤਕ ਫੋਟੋ)

 • Share this:
  ਉੱਤਰ ਪ੍ਰਦੇਸ਼ ਦੇ ਰਾਏਬਰੇਲੀ (Raebareli) ਜ਼ਿਲ੍ਹੇ ਦੀ ਸਿਵਲ ਕੋਰਟ ਵਿਚ ਸ਼ੁੱਕਰਵਾਰ ਨੂੰ ਇਕ ਇਤਿਹਾਸਕ ਫੈਸਲਾ ਸੁਣਾਇਆ ਗਿਆ। ਇਥੇ 7 ਸਾਲ ਬਾਅਦ, ਡੇਢ ਸਾਲ ਦੀ ਲੜਕੀ ਨਾਲ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਅਦਾਲਤ ਦੇ ਇਸ ਫੈਸਲੇ ਨਾਲ ਪੀੜਤ ਪੱਖ ਨੂੰ ਨਾ ਸਿਰਫ ਇਨਸਾਫ ਮਿਲਿਆ, ਬਲਕਿ ਅਪਰਾਧੀਆਂ ਨੂੰ ਵੀ ਸਖ਼ਤ ਸੰਦੇਸ਼ ਦਿੱਤਾ ਗਿਆ। ਕੇਸ ਸਿਵਲ ਕੋਰਟ ਦੀ ਵਿਸ਼ੇਸ਼ ਪੋਕਸੋ ਕੋਰਟ ਦਾ ਹੈ, ਜਿਥੇ ਜੱਜ ਵਿਜੇਪਾਲ ਨੇ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ।

  2014 ਦਾ ਮਾਮਲਾ

  ਸਲੋਨ ਕੋਤਵਾਲੀ ਖੇਤਰ ਵਿਚ ਜਤਿੰਦਰ ਸਿੰਘ ਨਾਮੀ ਵਿਅਕਤੀ ਨੇ ਡੇਢ ਸਾਲ ਦੀ ਇੱਕ ਲੜਕੀ ਨਾਲ ਬਲਾਤਕਾਰ ਕੀਤਾ। ਮਾਮਲਾ ਸਾਲ 2014 ਦਾ ਹੈ, ਜਦੋਂ ਜਤਿੰਦਰ ਡੇਢ ਸਾਲ ਦੀ ਮਾਸੂਮ ਲੜਕੀ ਨੂੰ ਆਪਣੇ ਨਾਲ ਟਿਊਬਵੈਲ ਲੈ ਉਤੇ ਗਿਆ ਅਤੇ ਉਸ ਨਾਲ ਇਹ ਦਰਿੰਦਗੀ ਵਾਲੀ ਹਰਕਤ ਕੀਤੀ। ਇਸ ਤੋਂ ਬਾਅਦ ਉਸ ਨੇ ਮਾਸੂਮ ਦਾ ਕਤਲ ਕਰ ਦਿੱਤਾ। ਇੰਨਾ ਹੀ ਨਹੀਂ, ਜਤਿੰਦਰ ਨੇ ਮੌਤ ਤੋਂ ਬਾਅਦ ਮ੍ਰਿਤਕ ਬੱਚੀ ਦੀ ਲਾਸ਼ ਨੂੰ ਵੀ ਲੁਕਾ ਦਿੱਤਾ। ਕਾਫੀ ਜਤਨ ਅਤੇ ਸਖਤ ਪੁੱਛ-ਗਿੱਛ ਤੋਂ ਬਾਅਦ ਜਤਿੰਦਰ ਨੇ ਬਲਾਤਕਾਰ ਤੋਂ ਬਾਅਦ ਕਤਲ ਨੂੰ ਸਵੀਕਾਰ ਕਰ ਲਿਆ, ਜਿਸ ਤੋਂ ਬਾਅਦ ਪੁਲਿਸ ਨੇ ਮਾਸੂਮ ਲੜਕੀ ਦੀ ਲਾਸ਼ ਵੀ ਬਰਾਮਦ ਕੀਤੀ ਅਤੇ ਸਬੰਧਤ ਧਾਰਾਵਾਂ ਤਹਿਤ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ।

  ਇਸ ਤੋਂ ਬਾਅਦ 7 ਸਾਲ ਅਦਾਲਤ ਵਿੱਚ ਦਲੀਲਾਂ ਅਤੇ ਗਵਾਹ ਜਾਰੀ ਰਹੇ। ਅੱਜ, ਘਟਨਾ ਦੇ 7 ਸਾਲ ਬਾਅਦ ਜੱਜ ਵਿਜੇਪਾਲ ਨੇ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਸਰਕਾਰੀ ਵਕੀਲ ਵੇਦਪਾਲ ਸਿੰਘ ਕੇਸ ਲੜ ਰਿਹਾ ਸੀ। ਬਹੁਤ ਕੋਸ਼ਿਸ਼ ਅਤੇ ਮਿਹਨਤ ਤੋਂ ਬਾਅਦ ਮਾਸੂਮ ਦੇ ਰਿਸ਼ਤੇਦਾਰਾਂ ਨੂੰ ਇਨਸਾਫ ਮਿਲਿਆ।
  Published by:Gurwinder Singh
  First published: