ਹਕੀਕਤ ਤੇ ਭਾਜਪਾ ਤੋਂ ਡਰਨ ਵਾਲੇ ਲੋਕ ਕਾਂਗਰਸ ਛੱਡ ਕੇ ਚਲੇ ਜਾਣ: ਰਾਹੁਲ ਗਾਂਧੀ

News18 Punjabi | News18 Punjab
Updated: July 17, 2021, 8:13 AM IST
share image
ਹਕੀਕਤ ਤੇ ਭਾਜਪਾ ਤੋਂ ਡਰਨ ਵਾਲੇ ਲੋਕ ਕਾਂਗਰਸ ਛੱਡ ਕੇ ਚਲੇ ਜਾਣ: ਰਾਹੁਲ ਗਾਂਧੀ
ਹਕੀਕਤ ਤੇ ਭਾਜਪਾ ਤੋਂ ਡਰਨ ਵਾਲੇ ਲੋਕ ਕਾਂਗਰਸ ਛੱਡ ਕੇ ਚਲੇ ਜਾਣ: ਰਾਹੁਲ ਗਾਂਧੀ (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜਿਹੜੇ ਆਗੂ ਹਕੀਕਤ ਅਤੇ ਭਾਜਪਾ ਦਾ ਸਾਹਮਣਾ ਕਰਨ ਤੋਂ ਡਰਦੇ ਹਨ, ਉਹ ਪਾਰਟੀ ਛੱਡਣ ਲਈ ਆਜ਼ਾਦ ਹਨ। ਉਨ੍ਹਾਂ ਕਿਹਾ ਕਿ ਪਾਰਟੀ ਤੋਂ ਬਾਹਰਲੇ ਨਿਡਰ ਆਗੂਆਂ ਨੂੰ ਕਾਂਗਰਸ ’ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।

ਕਾਂਗਰਸ ਦੇ ਸੋਸ਼ਲ ਮੀਡੀਆ ਵਰਕਰਾਂ ਨੂੰ ਆਨਲਾਈਨ ਸੰਬੋਧਨ ਕਰਦਿਆਂ ਰਾਹੁਲ ਨੇ ਜਯੋਤਿਰਦਿੱਤਿਆ ਸਿੰਧੀਆ ਦੀ ਮਿਸਾਲ ਦਿੰਦਿਆਂ ਕਿਹਾ ਕਿ ਜਿਹੜੇ ਡਰਦੇ ਸਨ, ਉਨ੍ਹਾਂ ਪਾਰਟੀ ਛੱਡ ਦਿੱਤੀ ਹੈ। ਉਨ੍ਹਾਂ ਕਿਹਾ,‘‘ਕਈ ਲੋਕ ਹਨ ਜੋ ਡਰਦੇ ਨਹੀਂ ਹਨ ਪਰ ਉਹ ਕਾਂਗਰਸ ਤੋਂ ਬਾਹਰ ਹਨ, ਇਹ ਸਾਰੇ ਲੋਕ ਸਾਡੇ ਹਨ। ਉਨ੍ਹਾਂ ਨੂੰ ਨਾਲ ਜੋੜੋ ਅਤੇ ਪਾਰਟੀ ਅੰਦਰ ਜਿਹੜੇ ਡਰਦੇ ਹਨ, ਉਨ੍ਹਾਂ ਨੂੰ ਬਾਹਰ ਕੱਢਿਆ ਜਾਵੇ।’’

ਕਾਂਗਰਸ ਆਗੂ ਨੇ ਕਿਹਾ ਕਿ ਡਰਪੋਕ ਆਗੂ ਆਰਐੱਸਐੱਸ ਦੇ ਲੋਕ ਹਨ ਅਤੇ ਉਨ੍ਹਾਂ ਨੂੰ ਪਾਰਟੀ ਛੱਡ ਕੇ ਚਲੇ ਜਾਣਾ ਚਾਹੀਦਾ ਹੈ। ‘ਸਾਨੂੰ ਉਨ੍ਹਾਂ ਦੀ ਲੋੜ ਨਹੀਂ ਹੈ। ਪਾਰਟੀ ਨੂੰ ਨਿਡਰ ਲੋਕਾਂ ਦੀ ਲੋੜ ਹੈ ਅਤੇ ਇਹੋ ਕਾਂਗਰਸ ਦੀ ਵਿਚਾਰਧਾਰਾ ਹੈ।’ ਸੂਤਰਾਂ ਮੁਤਾਬਕ ਸਿੰਧੀਆ ਦੀ ਮਿਸਾਲ ਦਿੰਦਿਆਂ ਵਰਕਰਾਂ ਨੂੰ ਦੱਸਿਆ ਕਿ ਸਿੰਧੀਆ ਨੇ ਆਪਣਾ ਘਰ ਬਚਾਉਣਾ ਸੀ ਅਤੇ ਉਹ ਡਰਿਆ ਹੋਇਆ ਸੀ ਜਿਸ ਕਾਰਨ ਉਹ ਆਰਐੱਸਐੱਸ ’ਚ ਸ਼ਾਮਲ ਹੋ ਗਿਆ।
ਰਾਹੁਲ ਨੇ ਸੋਸ਼ਲ ਮੀਡੀਆ ਮੈਂਬਰਾਂ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਭਰਾਵਾਂ ਵਰਗਾ ਹੈ ਅਤੇ ਉਸ ਨਾਲ ਗੱਲ ਕਰਨ ਤੋਂ ਉਹ ਨਾ ਡਰਨ। ਉਨ੍ਹਾਂ ਕਿਹਾ ਕਿ ਕਾਂਗਰਸ ਸਾਰਿਆਂ ਨੂੰ ਬਰਾਬਰ ਦੇ ਹੱਕ ਦੇਣਾ ਚਾਹੁੰਦੀ ਹੈ ਜਦਕਿ ਆਰਐੱਸਐੱਸ ਸਿਰਫ਼ ਕੁਝ ਨੂੰ ਲਾਭ ਪਹੁੰਚਾਉਣਾ ਚਾਹੁੰਦੀ ਹੈ।
Published by: Gurwinder Singh
First published: July 17, 2021, 8:13 AM IST
ਹੋਰ ਪੜ੍ਹੋ
ਅਗਲੀ ਖ਼ਬਰ