Home /News /national /

ਰਾਹੁਲ ਗਾਂਧੀ ਨੂੰ ਦਿੱਲੀ ਹਾਈਕੋਰਟ ਤੋਂ ਮਿਲੀ ਰਾਹਤ, ਬਲਾਤਕਾਰ ਪੀੜਤ ਲੜਕੀ ਦੇ ਪਰਿਵਾਰਕ ਮੈਂਬਰਾਂ ਦੀ ਤਸਵੀਰ ਕੀਤੀ ਸੀ ਪੋਸਟ

ਰਾਹੁਲ ਗਾਂਧੀ ਨੂੰ ਦਿੱਲੀ ਹਾਈਕੋਰਟ ਤੋਂ ਮਿਲੀ ਰਾਹਤ, ਬਲਾਤਕਾਰ ਪੀੜਤ ਲੜਕੀ ਦੇ ਪਰਿਵਾਰਕ ਮੈਂਬਰਾਂ ਦੀ ਤਸਵੀਰ ਕੀਤੀ ਸੀ ਪੋਸਟ

ਦਿੱਲੀ ਹਾਈ ਕੋਰਟ (Delhi High court) ਨੇ ਇਸ ਮਾਮਲੇ ਵਿੱਚ ਟਵਿੱਟਰ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ 30 ਨਵੰਬਰ ਤੱਕ ਜਵਾਬ ਮੰਗਿਆ ਹੈ। ਦੱਸ ਦੇਈਏ ਕਿ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਰਾਹੁਲ ਗਾਂਧੀ ਦੇ ਖਿਲਾਫ ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ।

  • Share this:
    ਨਵੀਂ ਦਿੱਲੀ: ਦਿੱਲੀ ਛਾਉਣੀ ਵਿੱਚ ਇੱਕ ਨਾਬਾਲਗ ਨਾਲ ਬਲਾਤਕਾਰ (Delhi Rape Case) ਦੇ ਮਾਮਲੇ ਵਿੱਚ ਦਿੱਲੀ ਹਾਈਕੋਰਟ ਨੇ ਕਾਂਗਰਸ (Congress) ਦੇ ਨੇਤਾ ਰਾਹੁਲ ਗਾਂਧੀ (Rahul Gandhi) ਵੱਲੋਂ ਪੀੜਤ ਪਰਿਵਾਰ ਦੀ ਤਸਵੀਰ ਨੂੰ ਟਵੀਟ ਕਰਨ ਲਈ ਪਾਰਟੀ ਦੇ ਸਾਬਕਾ ਪ੍ਰਧਾਨ ਨੂੰ ਨੋਟਿਸ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ, ਦਿੱਲੀ ਹਾਈ ਕੋਰਟ (Delhi High court) ਨੇ ਇਸ ਮਾਮਲੇ ਵਿੱਚ ਟਵਿੱਟਰ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ 30 ਨਵੰਬਰ ਤੱਕ ਜਵਾਬ ਮੰਗਿਆ ਹੈ। ਦੱਸ ਦੇਈਏ ਕਿ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਰਾਹੁਲ ਗਾਂਧੀ ਦੇ ਖਿਲਾਫ ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਮਾਮਲੇ ਦੀ ਸ਼ਿਕਾਇਤ ਤੋਂ ਬਾਅਦ ਟਵਿੱਟਰ ਨੇ ਰਾਹੁਲ ਦੇ ਟਵੀਟ ਨੂੰ ਮੁਅੱਤਲ ਕਰ ਦਿੱਤਾ ਸੀ।

    ਦੱਸ ਦਈਏ ਕਿ 6 ਅਗਸਤ ਨੂੰ ਜਦੋਂ ਰਾਹੁਲ ਗਾਂਧੀ ਨੇ ਆਪਣੇ ਟਵਿੱਟਰ ਖਾਤੇ 'ਤੇ ਇਹ ਤਸਵੀਰ ਪੋਸਟ ਕੀਤੀ ਸੀ, ਤਾਂ ਟਵਿੱਟਰ ਨੇ ਵਾਇਨਾਡ ਦੇ ਸੰਸਦ ਮੈਂਬਰ ਦੇ ਖਾਤੇ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਰਾਹੁਲ ਗਾਂਧੀ ਦੇ ਦਫਤਰ ਨੇ ਟਵਿੱਟਰ ਨੂੰ ਜਵਾਬ ਭੇਜਿਆ ਹੈ। ਟਵਿੱਟਰ ਨੇ ਦਿੱਲੀ ਕੈਂਟ ਮਾਮਲੇ ਵਿੱਚ ਪੀੜਤ ਪਰਿਵਾਰ ਦੀ ਤਸਵੀਰ ਟਵੀਟ ਕਰਨ ਤੋਂ ਬਾਅਦ ਰਾਹੁਲ ਗਾਂਧੀ ਤੋਂ ਸਪਸ਼ਟੀਕਰਨ ਮੰਗਿਆ ਸੀ।

    ਅਗਸਤ ਦੇ ਪਹਿਲੇ ਹਫਤੇ ਦਿੱਲੀ ਛਾਉਣੀ ਸਾਗਰਪੁਰ ਬ੍ਰਿਜ ਸ਼ਮਸ਼ਾਨਘਾਟ ਵਿਖੇ 9 ਸਾਲਾ ਬੱਚੀ ਦੀ ਭੇਦਭਰੀ ਮੌਤ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਸ਼ਮਸ਼ਾਨਘਾਟ ਵਿੱਚ ਹੰਗਾਮਾ ਮਚਾਇਆ। ਲੋਕਾਂ ਨੇ ਦੋਸ਼ ਲਾਇਆ ਸੀ ਕਿ ਲੜਕੀ ਦੇ ਨਾਲ ਸ਼ਮਸ਼ਾਨਘਾਟ ਦੇ ਪੰਡਤ ਨੇ ਗਲਤ ਕੀਤਾ ਅਤੇ ਉਸ ਨੂੰ ਮਾਰ ਦਿੱਤਾ ਅਤੇ ਸਾੜ ਦਿੱਤਾ।

    ਇਸ ਮਾਮਲੇ ਵਿੱਚ ਰਾਧੇ ਸ਼ਿਆਮ, ਕੁਲਦੀਪ, ਲਕਸ਼ਮੀ ਨਰਾਇਣ ਅਤੇ ਸਲੀਮ ਨਾਂਅ ਦੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਰਾਧੇ ਸ਼ਿਆਮ ਸ਼ਮਸ਼ਾਨਘਾਟ ਵਿੱਚ ਪੁਜਾਰੀ ਹਨ, ਜਦੋਂ ਕਿ ਬਾਕੀ ਤਿੰਨ ਲੋਕ ਲੜਕੀ ਦੀ ਮਾਂ ਨੂੰ ਜਾਣਦੇ ਹਨ। ਲੜਕੀ ਦੇ ਗੁਆਂਢ ਵਿੱਚ ਰਹਿਣ ਵਾਲੀ ਇੱਕ ਔਰਤ ਨੇ ਪੁਲਿਸ ਤੋਂ ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਅਪੀਲ ਕੀਤੀ ਹੈ।
    Published by:Krishan Sharma
    First published:

    Tags: Delhi High Court, High court, Rahul Gandhi, Rape case, Twitter

    ਅਗਲੀ ਖਬਰ