Home /News /national /

ਦਿੱਲੀ ਦੀ ਇਸ ਔਰਤ ਨੇ ਰਾਹੁਲ ਗਾਂਧੀ ਦੇ ਨਾਮ ਕੀਤਾ ਆਪਣਾ ਚਾਰ ਮੰਜ਼ਿਲਾ ਘਰ

ਦਿੱਲੀ ਦੀ ਇਸ ਔਰਤ ਨੇ ਰਾਹੁਲ ਗਾਂਧੀ ਦੇ ਨਾਮ ਕੀਤਾ ਆਪਣਾ ਚਾਰ ਮੰਜ਼ਿਲਾ ਘਰ

ਦਿੱਲੀ ਦੀ ਇਸ ਔਰਤ ਨੇ ਰਾਹੁਲ ਗਾਂਧੀ ਦੇ ਨਾਮ ਕੀਤਾ ਆਪਣਾ ਚਾਰ ਮੰਜ਼ਿਲਾ ਘਰ (@CongressSevadal)

ਦਿੱਲੀ ਦੀ ਇਸ ਔਰਤ ਨੇ ਰਾਹੁਲ ਗਾਂਧੀ ਦੇ ਨਾਮ ਕੀਤਾ ਆਪਣਾ ਚਾਰ ਮੰਜ਼ਿਲਾ ਘਰ (@CongressSevadal)

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲੇ (rahul gandhi house) ਨੂੰ ਖਾਲੀ ਕਰਨ ਦਾ ਨੋਟਿਸ ਮਿਲਣ ਤੋਂ ਬਾਅਦ ਦਿੱਲੀ ਦੀ ਇੱਕ ਮਹਿਲਾ ਨੇ ਰਾਹੁਲ ਗਾਂਧੀ ਦੇ ਨਾਮ ਉਤੇ ਆਪਣਾ ਚਾਰ ਮੰਜ਼ਿਲਾ ਮਕਾਨ ਦੇ ਦਿੱਤਾ ਹੈ।

  • Share this:

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲੇ (rahul gandhi house) ਨੂੰ ਖਾਲੀ ਕਰਨ ਦਾ ਨੋਟਿਸ ਮਿਲਣ ਤੋਂ ਬਾਅਦ ਦਿੱਲੀ ਦੀ ਇੱਕ ਮਹਿਲਾ ਨੇ ਰਾਹੁਲ ਗਾਂਧੀ ਦੇ ਨਾਮ ਉਤੇ ਆਪਣਾ ਚਾਰ ਮੰਜ਼ਿਲਾ ਮਕਾਨ ਦੇ ਦਿੱਤਾ ਹੈ।

ਮਹਿਲਾ ਦਾ ਨਾਂ ਰਾਜਕੁਮਾਰੀ ਗੁਪਤਾ ਹੈ ਜੋ ਦਿੱਲੀ ਦੇ ਮੰਗੋਲਪੁਰੀ ਇਲਾਕੇ ਦੀ ਰਹਿਣ ਵਾਲੀ ਹੈ। ਉਹ ਕਾਂਗਰਸ ਸੇਵਾ ਦਲ ਨਾਲ ਜੁੜੀ ਹੋਈ ਹੈ। ਉਨ੍ਹਾਂ ਨੂੰ ਇਹ ਘਰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਮੇਂ ਮਿਲਿਆ ਸੀ। ਰਾਹੁਲ ਗਾਂਧੀ ਦੀ ਮੈਂਬਰਸ਼ਿਪ ਖਤਮ ਹੋਣ ਤੋਂ ਬਾਅਦ ਕਾਂਗਰਸ ਨੇ 'ਮੇਰਾ ਘਰ ਰਾਹੁਲ ਗਾਂਧੀ ਦਾ ਘਰ' ਮੁਹਿੰਮ ਸ਼ੁਰੂ ਕੀਤੀ ਸੀ।

ਰਾਹੁਲ ਗਾਂਧੀ ਨੂੰ ਨੋਟਿਸ ਭੇਜੇ ਜਾਣ ਤੋਂ ਬਾਅਦ ਕਾਂਗਰਸੀ ਆਗੂ ਤੇ ਵਰਕਰ 'ਮੇਰਾ ਘਰ ਰਾਹੁਲ ਗਾਂਧੀ ਦਾ ਘਰ' ਨਾਂ ਉਤੇ ਮੁਹਿੰਮ ਚਲਾ ਰਹੇ ਹਨ। ਇਸ ਦੌਰਾਨ ਕਾਂਗਰਸ ਸੇਵਾ ਦਲ ਦੀ ਨੇਤਾ ਰਾਜਕੁਮਾਰੀ ਗੁਪਤਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਹੱਥ 'ਚ ਘਰ ਦੇ ਕਾਗਜ਼ ਫੜੀ ਨਜ਼ਰ ਆ ਰਹੀ ਹੈ।

ਇਸ ਵੀਡੀਓ ਨੂੰ ਕਾਂਗਰਸ ਸੇਵਾ ਦਲ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਰਾਹੀਂ ਸਾਂਝਾ ਕੀਤਾ ਹੈ। ਮਕਾਨ ਰਾਹੁਲ ਗਾਂਧੀ ਦੇ ਨਾਂ ਕਰਦਿਆਂ ਉਨ੍ਹਾਂ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ, "ਮੋਦੀ ਜੀ ਰਾਹੁਲ ਜੀ ਨੂੰ ਘਰੋਂ ਤਾਂ ਕੱਢ ਸਕਦੇ ਹਨ, ਪਰ ਲੋਕਾਂ ਦੇ ਦਿਲਾਂ ਤੋਂ ਨਹੀਂ।"

Published by:Gurwinder Singh
First published:

Tags: Rahul Gandhi