ਕਾਂਗਰਸ ਦਾ ਮੋਦੀ ਤੇ ਨਿਸ਼ਾਨਾ, ਗ਼ਲਤ ਪ੍ਰਚਾਰ ਨਾਲ ਅਰਥਵਿਵਸਥਾ ਠੀਕ ਨਹੀਂ ਹੋਵੇਗੀ

News18 Punjab
Updated: September 12, 2019, 6:56 PM IST
share image
ਕਾਂਗਰਸ ਦਾ ਮੋਦੀ ਤੇ ਨਿਸ਼ਾਨਾ, ਗ਼ਲਤ ਪ੍ਰਚਾਰ ਨਾਲ ਅਰਥਵਿਵਸਥਾ ਠੀਕ ਨਹੀਂ ਹੋਵੇਗੀ
ਕਾਂਗਰਸ ਦਾ ਮੋਦੀ ਤੇ ਨਿਸ਼ਾਨਾ, ਗ਼ਲਤ ਪ੍ਰਚਾਰ ਨਾਲ ਅਰਥਵਿਵਸਥਾ ਠੀਕ ਨਹੀਂ ਹੋਵੇਗੀ

  • Share this:
  • Facebook share img
  • Twitter share img
  • Linkedin share img
ਕਾਂਗਰਸ ਦੇ ਸਾਬਕਾ ਮੁਖੀ ਰਾਹੁਲ ਗਾਂਧੀ ਨੇ ਡਿਗਦੀ ਅਰਥਵਿਵਸਥਾ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ ਤੇ ਹਮਲਾ ਕਰਦਿਆਂ ਕਿਹਾ ਹੈ ਕਿ ਦੇਸ਼ ਦੀ ਹਾਲਤ ਨੂੰ ਠੀਕ ਕਰਨ ਲਈ ਦੁਸ਼੍ਪ੍ਰਚਾਰ ਨਹੀਂ ਬਲਕਿ ਮਜ਼ਬੂਤ ਨੀਤੀਆਂ ਦੀ ਲੋੜ ਹੈ।


ਇੱਕ ਅੰਗਰੇਜ਼ੀ ਅਖ਼ਬਾਰ 'ਚ ਛਪੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਇੰਟਰਵਿਊ ਦਾ ਹਵਾਲਾ ਦਿੰਦਿਆਂ ਗਾਂਧੀ ਨੇ ਕਿਹਾ ਹੈ ਕਿ ਸਰਕਾਰ ਨੂੰ ਸਭ ਤੋਂ ਪਹਿਲਾਂ ਇਹ ਗੱਲ ਸਵੀਕਾਰ ਕਰਨੀ ਚਾਹੀਦੀ ਹੈ ਕਿ ਅਰਥਵਿਵਸਥਾ ਨੂੰ ਲੈ ਕੇ ਦੇਸ਼ 'ਚ ਸਮੱਸਿਆ ਹੈ। ਮਨਮੋਹਨ ਸਿੰਘ ਦੇ ਇਸ ਇੰਟਰਵਿਊ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਨੋਟ ਬੰਦੀ ਤੇ ਗ਼ਲਤ ਢੰਗ ਨਾਲ ਜੀ ਐੱਸ ਟੀ ਲਾਗੂ ਕਰਨ ਕਰ ਕੇ ਅਰਥਵਿਵਸਥਾ ਖ਼ਰਾਬ ਹੋਈ ਹੈ।

ਇੱਕ ਟਵੀਟ 'ਚ ਉਨ੍ਹਾਂ ਨੇ ਕਿਹਾ ਕਿ ਇਸ ਵੇਲੇ ਦੁਸ਼੍ਪ੍ਰਚਾਰ, ਫੇਕ ਨਿਊਜ਼, ਤੇ ਨੌਜਵਾਨਾਂ ਬਾਰੇ ਮੂਰਖਤਾਪੂਰਨ ਗੱਲਾਂ ਕਰਨ ਦੀ ਲੋੜ ਨਹੀਂ ਬਲਕਿ ਭਾਰਤ ਨੂੰ ਮਜ਼ਬੂਤ ਪਾਲਿਸੀ ਦੀ ਲੋੜ ਹੈ ਤਾਂ ਜੋ ਅਰਥਵਿਵਸਥਾ ਨੂੰ ਠੀਕ ਕੀਤਾ ਜਾ ਸਕੇ। ਗਾਂਧੀ ਨੇ ਕਿਹਾ ਕਿ ਪਹਿਲਾਂ ਸਰਕਾਰ ਸਵੀਕਾਰ ਕਰੇ ਕਿ ਸਮੱਸਿਆ ਹੈ ਤੇ ਇਹ ਹੀ ਇੱਕ ਚੰਗੀ ਸ਼ੁਰੂਆਤ ਹੋਵੇਗੀ।
First published: September 12, 2019
ਹੋਰ ਪੜ੍ਹੋ
ਅਗਲੀ ਖ਼ਬਰ