ਆਪਣੇ ਵਿਆਹ ਬਾਰੇ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜਿਵੇਂ ਹੀ ਉਨ੍ਹਾਂ ਨੂੰ ਕੋਈ ਇੰਟੈਲੀਜੈਂਟ ਲੜਕੀ ਮਿਲੇਗੀ, ਉਹ ਵਿਆਹ ਕਰਵਾ ਲੈਣਗੇ। ਰਾਹੁਲ ਗਾਂਧੀ ਨੇ ਇਕ ਨਿੱਜੀ YOU TUBE ਚੈਨਲ 'ਤੇ ਦਿੱਤੇ ਇੰਟਰਵਿਊ ਦੌਰਾਨ ਆਪਣੀ ਨਿੱਜੀ ਜ਼ਿੰਦਗੀ 'ਤੇ ਖੁੱਲ੍ਹ ਕੇ ਗੱਲ ਕੀਤੀ।
ਇਸ ਗੱਲਬਾਤ ਵਿੱਚ ਰਾਹੁਲ ਗਾਂਧੀ ਨੇ ਆਪਣੀ ਪੜ੍ਹਾਈ ਦੌਰਾਨ ਸਕੂਲਾਂ ਅਤੇ ਕਾਲਜਾਂ ਵਿੱਚ ਹੋਏ ਤਜ਼ਰਬਿਆਂ ਬਾਰੇ ਬੇਬਾਕ ਜਵਾਬ ਦਿੱਤੇ। ਰਾਹੁਲ ਗਾਂਧੀ ਨੇ ਆਪਣੀ ਨਿੱਜੀ ਜ਼ਿੰਦਗੀ 'ਚ ਪਸੰਦ-ਨਾਪਸੰਦ ਬਾਰੇ ਵੀ ਚਰਚਾ ਕੀਤੀ। ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਕੋਈ ਇੰਟੈਲੀਜੈਂਟ ਲੜਕੀ (Rahul Gandhi marriage) ਮਿਲ ਜਾਵੇਗੀ ਤਾਂ ਉਹ ਵਿਆਹ ਕਰਵਾ ਦੇਣਗੇ।
ਇਸ ਦੇ ਲਈ ਸ਼ਰਤ ਇਹ ਹੈ ਕਿ ਲੜਕੀ ਇੰਟੈਲੀਜੈਂਟ ਹੋਣੀ ਚਾਹੀਦੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੇ ਮਾਤਾ-ਪਿਤਾ ਦਾ ਵਿਆਹ ਬਹੁਤ ਸ਼ਾਨਦਾਰ ਰਿਹਾ ਸੀ ਅਤੇ ਇਸ ਲਈ ਵਿਆਹ ਬਾਰੇ ਬਹੁਤ ਉੱਚੇ ਵਿਚਾਰ ਹਨ। ਉਹ ਆਪਣੇ ਲਈ ਵੀ ਅਜਿਹਾ ਜੀਵਨ ਸਾਥੀ ਚਾਹੁੰਦੇ ਹਨ।
ਰਾਹੁਲ ਗਾਂਧੀ ਨੇ ਕਿਹਾ ਕਿ ਆਪਣੀ ਭਾਰਤ ਜੋੜੋ ਯਾਤਰਾ (Bharat Jodo Yatra) ਦੌਰਾਨ ਉਨ੍ਹਾਂ ਨੇ ਦੇਸ਼ ਦੇ ਸੱਭਿਆਚਾਰ ਅਤੇ ਪਕਵਾਨਾਂ ਨੂੰ ਬਹੁਤ ਨੇੜਿਓਂ ਦੇਖਿਆ ਅਤੇ ਮਹਿਸੂਸ ਕੀਤਾ। ਉਨ੍ਹਾਂ ਕਿਹਾ ਕਿ ਤੇਲੰਗਾਨਾ ਵਰਗੇ ਕੁਝ ਰਾਜਾਂ ਵਿੱਚ ਮਸਾਲੇਦਾਰ ਭੋਜਨ ਦੀ ਵਰਤੋਂ ਬਹੁਤ ਜ਼ਿਆਦਾ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਭਾਰਤ ਜੋੜੋ ਯਾਤਰਾ 'ਚ ਉਨ੍ਹਾਂ ਨੇ ਸਾਫ਼ ਤੌਰ 'ਤੇ ਮਹਿਸੂਸ ਕੀਤਾ ਕਿ ਸਿਰਫ਼ ਸੂਬਿਆਂ ਦੀ ਸਰਹੱਦ 'ਤੇ ਹੀ ਨਹੀਂ ਸਗੋਂ ਸੂਬਿਆਂ ਦੇ ਅੰਦਰ ਵੀ ਸੱਭਿਆਚਾਰ ਬਦਲਦਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਖਾਣੇ 'ਚ ਤੰਦੂਰੀ ਖਾਣਾ ਪਸੰਦ ਹੈ।
ਇਸੇ ਲਈ ਉਨ੍ਹਾਂ ਨੂੰ ਚਿਕਨ ਟਿੱਕਾ, ਸੀਖ ਕਬਾਬ ਅਤੇ ਚੰਗੇ ਆਮਲੇਟ ਪਸੰਦ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਉਹ ਕੰਟਰੋਲ ਡਾਈਟ ਲੈਂਦੇ ਹਨ ਅਤੇ ਮਿਠਾਈਆਂ ਤੋਂ ਪਰਹੇਜ਼ ਕਰਦੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਉਹ ਕਟਹਲ ਅਤੇ ਮਟਰ ਖਾਣਾ ਪਸੰਦ ਨਹੀਂ ਕਰਦੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: BHARAT JODO YATRA, Bharat Joko Yatra, Love Marriage, Marriage, Rahul Gandhi, Rahul Gandhi marriage