PWD ਇੰਜੀਨੀਅਰ ਦੇ ਘਰ ‘ਚ ਛਾਪਾ, ਪਾਣੀ ਵਾਲੀ ਪਾਈਪ 'ਚੋਂ ਨਿਕਲੇ ਲੱਖਾਂ ਰੁਪਏ, ਸੋਨਾ ਬਰਾਮਦ

ਬਿਊਰੋ ਦੇ ਅਧਿਕਾਰੀਆਂ ਨੇ 40 ਲੱਖ ਰੁਪਏ ਦੀ ਨਕਦੀ ਅਤੇ ਭਾਰੀ ਮਾਤਰਾ ਵਿੱਚ ਸੋਨਾ ਬਰਾਮਦ ਕੀਤਾ ਹੈ।

PWD ਇੰਜੀਨੀਅਰ ਦੇ ਘਰ ‘ਚ ਛਾਪਾ, ਪਾਣੀ ਵਾਲੀ ਪਾਈਪ 'ਚੋਂ ਨਿਕਲੇ ਲੱਖਾਂ ਰੁਪਏ, ਸੋਨਾ ਬਰਾਮਦ

PWD ਇੰਜੀਨੀਅਰ ਦੇ ਘਰ ‘ਚ ਛਾਪਾ, ਪਾਣੀ ਵਾਲੀ ਪਾਈਪ 'ਚੋਂ ਨਿਕਲੇ ਲੱਖਾਂ ਰੁਪਏ, ਸੋਨਾ ਬਰਾਮਦ

  • Share this:
    ਬੰਗਲੌਰ- ਕਰਨਾਟਕ ਦੇ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਲੋਕ ਨਿਰਮਾਣ ਵਿਭਾਗ (PWD) ਦੇ ਇਕ ਇੰਜੀਨੀਅਰ ਦੇ ਘਰ ਛਾਪਾ ਮਾਰਿਆ ਅਤੇ ਪਾਈਪਾਂ ਵਿੱਚੋਂ 500 ਰੁਪਏ ਦੇ ਨੋਟ ਬਰਾਮਦ ਕੀਤੇ। ਇਹ ਰਕਮ ਕਰੀਬ 10 ਲੱਖ ਰੁਪਏ ਦੱਸੀ ਜਾਂਦੀ ਹੈ। ਇਸ ਦੇ ਨਾਲ ਹੀ ਛੱਤ ਤੋਂ 6 ਲੱਖ ਰੁਪਏ ਬਰਾਮਦ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਦੇ ਦੋਸ਼ੀ ਸਰਕਾਰੀ ਅਧਿਕਾਰੀਆਂ 'ਤੇ ਰਾਜ-ਵਿਆਪੀ ਕਾਰਵਾਈ ਦੇ ਹਿੱਸੇ ਵਜੋਂ, ਕਲਬੁਰਗੀ ਜ਼ਿਲ੍ਹੇ ਵਿੱਚ ਪੀਡਬਲਯੂਡੀ ਦੇ ਸੰਯੁਕਤ ਇੰਜੀਨੀਅਰ ਸ਼ਾਂਤਾ ਗੌੜਾ ਬਿਰਾਦਰ ਦੇ ਘਰ 'ਤੇ ਛਾਪੇ ਮਾਰੇ ਗਏ। ਬਿਰਾਦਰ ਦੇ ਘਰ ਛਾਪੇਮਾਰੀ ਦੌਰਾਨ ਬਿਊਰੋ ਦੇ ਅਧਿਕਾਰੀਆਂ ਨੇ 40 ਲੱਖ ਰੁਪਏ ਦੀ ਨਕਦੀ ਅਤੇ ਭਾਰੀ ਮਾਤਰਾ ਵਿੱਚ ਸੋਨਾ ਬਰਾਮਦ ਕੀਤਾ ਹੈ।

    ਸੂਤਰਾਂ ਵੱਲੋਂ ਅਧਿਕਾਰੀਆਂ ਨੂੰ ਦੱਸਿਆ ਗਿਆ ਕਿ ਇਸ ਰਿਹਾਇਸ਼ ਦੀ ਪਾਈਪ ਲਾਈਨ ਵਿੱਚ ਨਕਦੀ ਲੁਕਾਈ ਗਈ ਹੈ। ਅਜਿਹੇ 'ਚ ਅਧਿਕਾਰੀਆਂ ਨੇ ਇਕ ਪਲੰਬਰ ਨੂੰ ਬੁਲਾਇਆ, ਜਿਸ ਨੇ ਪਾਈਪ ਲਾਈਨ ਖੋਲ੍ਹ ਕੇ ਅੰਦਰ ਛੁਪੇ ਨੋਟਾਂ ਨੂੰ ਬਾਹਰ ਕੱਢ ਲਿਆ। ਇਸ ਘਟਨਾ ਦੀ ਇੱਕ ਵੀਡੀਓ ਵੀ ਬਣਾਈ ਗਈ ਹੈ, ਜਿਸ ਵਿੱਚ ਅਧਿਕਾਰੀ ਅਤੇ ਪਲੰਬਰ ਪਾਈਪ ਦੇ ਕੁਝ ਹਿੱਸੇ ਨੂੰ ਵੱਖ ਕਰਦੇ ਦੇਖੇ ਜਾ ਸਕਦੇ ਹਨ। ਇਨ੍ਹਾਂ ਪਾਈਪਾਂ ਵਿੱਚੋਂ ਦੁਬਾਰਾ ਨੋਟ ਕੱਢ ਲਏ ਗਏ। ਜ਼ਾਹਿਰ ਹੈ ਕਿ ਇਹ ਪਾਈਪਾਂ ਵਿਖਾਉਣ ਲਈ ਬਣਾਈਆਂ ਗਈਆਂ ਸਨ, ਅਸਲ ਵਿੱਚ ਇਹ ਬੇਹਿਸਾਬ ਪੈਸੇ ਛੁਪਾਉਣ ਦਾ ਇੱਕ ਤਰੀਕਾ ਸੀ।

    ਇਹ ਛਾਪੇਮਾਰੀ ਰਾਜ-ਵਿਆਪੀ ਕਾਰਵਾਈ ਦਾ ਹੀ ਹਿੱਸਾ ਸੀ, ਜੋ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਵੱਲੋਂ ਰਾਜ ਭਰ ਵਿੱਚ ਕੀਤੀ ਗਈ ਹੈ। ਇਸ ਦੌਰਾਨ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ 15 ਅਧਿਕਾਰੀਆਂ ਖ਼ਿਲਾਫ਼ 60 ਥਾਵਾਂ ’ਤੇ ਛਾਪੇ ਮਾਰੇ। ਬਿਊਰੋ ਨੇ ਹਾਲ ਹੀ ਵਿੱਚ ਬੈਂਗਲੁਰੂ ਵਿਕਾਸ ਅਥਾਰਟੀ ਦੇ ਦਫ਼ਤਰ ਵਿੱਚ ਵੀ ਛਾਪੇਮਾਰੀ ਕੀਤੀ ਸੀ।

    ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਿਹਾ ਕਿ ਸੂਬਾ ਸਰਕਾਰ ਭ੍ਰਿਸ਼ਟਾਚਾਰ ਰੋਕੂ ਬਿਊਰੋ ਵੱਲੋਂ ਸੌਂਪੀ ਗਈ ਰਿਪੋਰਟ ਦੇ ਆਧਾਰ ’ਤੇ ਕਾਰਵਾਈ ਕਰੇਗੀ। ਹਾਲ ਹੀ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਸੀ ਕਿ ਸੂਬਾ ਸਰਕਾਰ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਰੂਪ ਵਿੱਚ ਬਰਦਾਸ਼ਤ ਨਹੀਂ ਕਰੇਗੀ। ਸਾਡੀ ਸਰਕਾਰ ਸਖ਼ਤ ਕਾਰਵਾਈ ਕਰੇਗੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਬਚਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
    Published by:Ashish Sharma
    First published: