Home /News /national /

ਡੱਡੂ ਦੇ ਵਿਆਹ ਵਿਚ 1000 ਲੋਕਾਂ ਨੂੰ ਦਾਅਵਤ, ਖੂਬ ਨੱਚੇ ਬਰਾਤੀ, ਵੇਖੋ ਜਸ਼ਨਾਂ ਦੀ Video

 • Share this:
  ਛੱਤੀਸਗੜ੍ਹ (Chhattisgarh) ਦੇ ਰਾਏਗੜ੍ਹ (Raigarh) ਜ਼ਿਲ੍ਹੇ ਵਿੱਚ ਇਕ ਵਿਆਹ ਦੀ ਚਰਚਾ ਇਲਾਕੇ ਵਿੱਚ ਖੂਬ ਹੋ ਰਹੀ ਹੈ। ਇੱਥੇ ਵਿਆਹ ਕਿਸੇ ਇਨਸਾਨ ਦਾ ਨਹੀਂ, ਬਲਕਿ ਡੱਡੂ (Frog) ਦਾ ਸੀ ਅਤੇ ਉਹ ਵੀ ਹਿੰਦੂ ਪਰੰਪਰਾ (Hindu Tradition) ਦੇ ਰੀਤੀ ਰਿਵਾਜ਼ਾਂ ਨਾਲ। ਰਾਏਗੜ੍ਹ ਦੇ ਲੈਲੁੰਗਾ ਵਿਚ ਬੀਤੀ 11 ਸਤੰਬਰ ਨੂੰ ਡੱਡੂ ਦੇ ਵਿਆਹ ਦੀ ਰਸਮ (Frog Wedding) ਆਯੋਜਿਤ ਕੀਤੀ ਗਈ ਸੀ।

  ਇਸ ਮੌਕੇ 1000 ਤੋਂ ਵੱਧ ਲੋਕ ਇਸ ਵਿਆਹ ਵਿੱਚ ਸ਼ਾਮਲ ਹੋਏ। ਵਿਆਹ ਵਿਚ ਲੋਕਾਂ ਨੇ ਨੱਚ-ਨੱਚ ਜਸ਼ਨ ਮਨਾਏ। ਮੰਤਰ ਦੇ ਜਾਪ ਨਾਲ ਪੰਡਤ ਨੇ ਵਿਆਹ ਦੀ ਰਸਮ ਸਮਾਪਤ ਕੀਤੀ। ਧੂਮਧਾਮ ਨਾਲ ਹੋਏ ਇਸ ਅਨੋਖੇ ਵਿਆਹ ਦੀ ਚਰਚਾ ਪੂਰੇ ਇਲਾਕੇ ਵਿੱਚ ਹੋ ਰਹੀ ਹੈ।

  ਦਰਅਸਲ, ਛੱਤੀਸਗੜ੍ਹ ਦੇ ਪੇਂਡੂ ਖੇਤਰਾਂ ਵਿੱਚ ਇੱਕ ਵਿਸ਼ਵਾਸ ਹੈ ਕਿ ਜੇਕਰ ਡੱਡੂ-ਡੱਡੀ ਦਾ ਵਿਆਹ ਹੁੰਦਾ ਹੈ, ਤਾਂ ਖੇਤਰ ਵਿੱਚ ਚੰਗੀ ਬਾਰਿਸ਼ ਹੁੰਦੀ ਹੈ।

  ਇਸ ਵਿਸ਼ਵਾਸ ਦੇ ਤਹਿਤ ਰਾਏਗੜ੍ਹ ਜ਼ਿਲ੍ਹੇ ਦੇ ਲੈਲੁੰਗਾ ਬਲਾਕ ਦੇ ਇੱਕ ਛੋਟੇ ਜਿਹੇ ਪਿੰਡ ਬੇਸਕਿਮੁਡਾ ਵਿੱਚ ਪੂਰੇ ਰੀਤੀ ਰਿਵਾਜਾਂ ਨਾਲ ਵਿਆਹ ਕੀਤਾ ਗਿਆ।

  ਹਿੰਦੂ ਪਰੰਪਰਾ ਵਿੱਚ, ਜਿਵੇਂ ਕਿ ਮਨੁੱਖਾਂ ਦੇ ਵਿਆਹ ਹੁੰਦੇ ਹਨ, ਵਿਆਹ ਦੀ ਰਸਮ ਉਸੇ ਰੀਤੀ ਰਿਵਾਜਾਂ ਨਾਲ ਪੂਰੇ ਜੋਸ਼ ਤੇ ਸ਼ਰਧਾ ਨਾਲ ਕੀਤੀ ਜਾਂਦੀ ਸੀ। ਇਸ ਵਿਆਹ ਦੇ ਤਿਉਹਾਰ ਦੇ ਸੱਦੇ ਲਈ ਕਾਰਡ ਵੀ ਛਾਪੇ ਗਏ ਸਨ।
  Published by:Gurwinder Singh
  First published:

  Tags: Frog, Wedding

  ਅਗਲੀ ਖਬਰ