Home /News /national /

ਰੇਲਵੇ ਕਰਮਚਾਰੀ ਨੇ ਪਲੇਟਫਾਰਮ ਪਾਰ ਕਰਦੀ ਔਰਤ ਦੀ ਇਸ ਤਰ੍ਹਾਂ ਬਚਾਈ ਜਾਨ, ਵੀਡੀਓ ਹੋਈ ਵਾਇਰਲ

ਰੇਲਵੇ ਕਰਮਚਾਰੀ ਨੇ ਪਲੇਟਫਾਰਮ ਪਾਰ ਕਰਦੀ ਔਰਤ ਦੀ ਇਸ ਤਰ੍ਹਾਂ ਬਚਾਈ ਜਾਨ, ਵੀਡੀਓ ਹੋਈ ਵਾਇਰਲ

ਬਹੁਤ ਸਾਰੇ ਲੋਕਾਂ ਨੇ ਸਮੇਂ ਸਿਰ ਸਹਾਇਤਾ ਕਰਨ ਲਈ ਰੇਲਵੇ ਕਰਮਚਾਰੀ ਦੀ ਪ੍ਰਸੰਸਾ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ''ਅਜਿਹਾ ਕਰਨ ਵਾਲੇ ਅਧਿਕਾਰੀ ਨੂੰ ਸਲਾਮ।

ਬਹੁਤ ਸਾਰੇ ਲੋਕਾਂ ਨੇ ਸਮੇਂ ਸਿਰ ਸਹਾਇਤਾ ਕਰਨ ਲਈ ਰੇਲਵੇ ਕਰਮਚਾਰੀ ਦੀ ਪ੍ਰਸੰਸਾ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ''ਅਜਿਹਾ ਕਰਨ ਵਾਲੇ ਅਧਿਕਾਰੀ ਨੂੰ ਸਲਾਮ।

Railway Worker Rescue women crossing rail track on shikohabad: ਉੱਤਰ ਪ੍ਰਦੇਸ਼ ਦੇ ਸ਼ਿਕੋਹਾਬਾਦ ਰੇਲਵੇ ਸਟੇਸ਼ਨ 'ਤੇ ਇੱਕ ਔਰਤ ਪਲੇਟਫਾਰਮ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਦੌਰਾਨ ਗੰਭੀਰ ਰੇਲ ਹਾਦਸਾ ਹੋਣ ਤੋਂ ਬਚ ਗਿਆ। ਰੇਲਵੇ ਦੇ ਇੱਕ ਸੁਚੇਤ ਕਰਮਚਾਰੀ ਦੁਆਰਾ ਸਮੇਂ ਸਿਰ ਉਸ ਔਰਤ ਨੂੰ ਬਚਾਇਆ ਗਿਆ।

ਹੋਰ ਪੜ੍ਹੋ ...
  • Share this:

Railway Worker Rescue women crossing rail track on shikohabad: ਉੱਤਰ ਪ੍ਰਦੇਸ਼ ਦੇ ਸ਼ਿਕੋਹਾਬਾਦ ਰੇਲਵੇ ਸਟੇਸ਼ਨ 'ਤੇ ਇੱਕ ਔਰਤ ਪਲੇਟਫਾਰਮ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਦੌਰਾਨ ਗੰਭੀਰ ਰੇਲ ਹਾਦਸਾ ਹੋਣ ਤੋਂ ਬਚ ਗਿਆ। ਰੇਲਵੇ ਦੇ ਇੱਕ ਸੁਚੇਤ ਕਰਮਚਾਰੀ ਦੁਆਰਾ ਸਮੇਂ ਸਿਰ ਉਸ ਔਰਤ ਨੂੰ ਬਚਾਇਆ ਗਿਆ। ਰੇਲਵੇ ਕਰਮਚਾਰੀ ਦੁਆਰਾ ਰੇਲ ਪਟੜੀ ਪਾਰ ਕਰਕੇ ਪਲੇਟਫਾਰਮ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਔਰਤ ਨੂੰ ਆਪਣੇ ਵੱਲ ਖਿੱਚ ਲਿਆ ਗਿਆ, ਜਿਸ ਕਰਕੇ ਉਹ ਗੰਭੀਰ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਈ। ਇਹ ਘਟਨਾ ਰੇਲਵੇ ਸਟੇਸ਼ਨ 'ਤੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ।

ਰੇਲਵੇ ਕਰਮਚਾਰੀ ਨੇ ਕਿਸ ਤਰ੍ਹਾਂ ਬਚਾਈ ਔਰਤ ਦੀ ਜ਼ਿੰਦਗੀ

ਇਸ ਵੀਡੀਓ ਕਲਿਪ ਵਿੱਚ ਇੱਕ ਔਰਤ ਦੂਜੇ ਪਾਸੇ ਪਲੇਟਫਾਰਮ 'ਤੇ ਪਹੁੰਚਣ ਲਈ ਰੇਲਵੇ ਟਰੈਕ ਪਾਰ ਕਰਦੀ ਦਿਖਾਈ ਦੇ ਰਹੀ ਹੈ। ਉਹ ਆਪਣਾ ਬੈਗ ਪਲੇਟਫਾਰਮ 'ਤੇ ਰੱਖਦੀ ਹੈ ਪਰ ਇਸ 'ਤੇ ਚੜ੍ਹਨ ਲਈ ਸੰਘਰਸ਼ ਕਰਦੀ ਹੈ। ਕੁਝ ਅਸਫ਼ਲ ਕੋਸ਼ਿਸ਼ਾਂ ਤੋਂ ਬਾਅਦ, ਉਸਨੂੰ ਅਹਿਸਾਸ ਹੁੰਦਾ ਹੈ ਕਿ ਇੱਕ ਰੇਲਗੱਡੀ ਸਟੇਸ਼ਨ ਵਿੱਚ ਦਾਖਲ ਹੋਣ ਵਾਲੀ ਹੈ।

ਰੇਲਵੇ ਦਾ ਇੱਕ ਕਰਮਚਾਰੀ ਔਰਤ ਨੂੰ ਦੇਖਦਾ ਹੈ ਅਤੇ ਉਸ ਵੱਲ ਦੌੜਦਾ ਹੈ। ਉਹ ਤੇਜ਼ੀ ਨਾਲ ਉਸਦਾ ਹੱਥ ਫੜਦਾ ਹੈ ਅਤੇ ਉਸਨੂੰ ਪਲੇਟਫਾਰਮ ਵੱਲ ਖਿਚਦਾ ਹੈ। ਪਲੇਟਫਾਰਮ 'ਤੇ ਚੜ੍ਹਨ ਤੋਂ ਮਗਰੋਂ ਔਰਤ ਦੇਖਦੀ ਹੈ ਕਿ ਉਸਦੀ ਬੋਤਲ ਹੇਠਾਂ ਹੀ ਰਹਿ ਗਈ। ਉਹ ਬੋਤਲ ਨੂੰ ਉਠਾਉਣ ਲਈ ਫਿਰਪਿਛੇ ਮੁੜਦੀ ਹੈ। ਔਰਤ ਦੇ ਬੋਤਲ ਚੁੱਕਣ ਤੋਂ ਕੁਝ ਸਕਿੰਟਾਂ ਬਾਅਦ ਹੀ ਰੇਲਗੱਡੀ ਬਹੁਤ ਤੇਜ਼ ਰਫਤਾਰ ਨਾਲ ਉਸ ਪਲੇਟਫਾਰਮ ਤੋਂ ਲੰਘਦੀ ਹੈ।

ਜ਼ਿਕਰਯੋਗ ਹੈ ਕਿ ਜਦੋਂ ਔਰਤ ਰੇਲਵੇ ਟ੍ਰੈਕ 'ਤੇ ਫਸ ਗਈ ਸੀ, ਤਾਂ ਉਸ ਨੂੰ ਸਰਕਾਰੀ ਰੇਲਵੇ ਪੁਲਿਸ (GRP) ਦੇ ਕਾਂਸਟੇਬਲ ਸ਼ਿਵਲਾਲ ਮੀਨਾ ਅਤੇ ਇੱਕ ਰੇਲਵੇ ਕਰਮਚਾਰੀ ਨੇ ਦੇਖਿਆ। ਉਹ ਦੋਵੇਂ ਹਰਕਤ ਵਿੱਚ ਆ ਗਏ ਅਤੇ ਉਸ ਨੂੰ ਬਚਾਉਣ ਲਈ ਭੱਜੇ। ਕਰਮਚਾਰੀ ਵਧੇਰੇ ਨੇੜੇ ਹੋਣ ਕਰਕੇ ਪਹਿਲਾਂ ਪਹੁੰਚ ਗਿਆ। ਉਸਨੇ ਉਸ ਔਰਤ ਦੀ ਪਲੇਟਫਾਰਮ ਉੱਤੇ ਚੜਨ ਵਿੱਚ ਮਦਦ ਕੀਤੀ ਅਤੇ ਉਸਦੀ ਜਾਨ ਨੂੰ ਬਚਾਇਆ।

ਸੋਸ਼ਲ ਮੀਡੀਆ 'ਤੇ ਲੋਕਾਂ ਦਾ ਪ੍ਰਤੀਕਰਮ

ਇਸ ਵੀਡੀਓ ਕਲਿਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸਨੂੰ ਟਵਿੱਟਰ 'ਤੇ ਵਿਆਪਕ ਤੌਰ 'ਤੇ ਸਾਂਝਾ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਲੋਕਾਂ ਨੇ ਸਮੇਂ ਸਿਰ ਸਹਾਇਤਾ ਕਰਨ ਲਈ ਰੇਲਵੇ ਕਰਮਚਾਰੀ ਦੀ ਪ੍ਰਸੰਸਾ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ''ਅਜਿਹਾ ਕਰਨ ਵਾਲੇ ਅਧਿਕਾਰੀ ਨੂੰ ਸਲਾਮ।

ਇਸਦੇ ਨਾਲ ਹੀ ਕੁਝ ਲੋਕਾਂ ਨੇ ਔਰਤ ਦੀ ਗ਼ੈਰ-ਜ਼ਿੰਮੇਵਾਰਾਨਾ ਕਾਰਵਾਈ ਕਰਨ ਅਤੇ ਪਾਣੀ ਦੀ ਬੋਤਲ ਫੜਨ ਲਈ ਪਿੱਛੇ ਭੱਜਣ ਲਈ ਵੀ ਆਲੋਚਨਾ ਕੀਤੀ। ਇੱਕ ਵਿਅਕਤੀ ਨੇ ਲਿਖਿਆ ਕਿ “ਉਸਨੂੰ ਅਸਲ ਵਿੱਚ “ਦੋ” ਵਾਰ ਬਚਾਇਆ ਗਿਆ ਸੀ। ਇੱਕ ਹੋਰ ਨੇ ਲਿਖਿਆ ਕਿ "ਉਹ ਬੋਤਲ ਲੈਣ ਲਈ ਦੂਜੀ ਵਾਰ ਆਪਣੀ ਜਾਨ ਜੋਖਮ ਵਿੱਚ ਪਾਉਣ ਲਈ ਤਿਆਰ ਸੀ… ਵਾਹ!"

Published by:Krishan Sharma
First published:

Tags: Indian Railways, Uttar pradesh news, Viral news, Viral video