
ਰੇਲਗੱਡੀ ਦਾ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ
ਨਵੀਂ ਦਿੱਲੀ: ਭਾਰਤੀ ਰੇਲਵੇ (Indian Railways) ਵੱਲੋਂ ਟਰੇਨਾਂ ਦੀ ਵਾਧੂ ਭੀੜ ਨੂੰ ਧਿਆਨ 'ਚ ਰੱਖਦੇ ਹੋਏ ਮੌਜੂਦਾ ਟਰੇਨਾਂ 'ਚ ਕੋਚ ਵਧਾਏ ਜਾ ਰਹੇ ਹਨ। ਰੇਲਵੇ ਦੇ ਇਸ ਫੈਸਲੇ ਨਾਲ ਟਰੇਨਾਂ (trains) 'ਚ ਬਰਥ ਦੀ ਉਪਲਬਧਤਾ ਵਧੇਗੀ। ਇਸ ਦੇ ਨਾਲ ਹੀ ਯਾਤਰੀਆਂ ਦਾ ਸਫਰ ਆਸਾਨ ਹੋ ਜਾਵੇਗਾ।
ਉੱਤਰੀ ਪੱਛਮੀ ਰੇਲਵੇ (North Western Railway) ਨੇ ਆਪਣੇ ਨਿਯੰਤਰਣ ਅਧੀਨ ਚੱਲਣ ਵਾਲੀਆਂ ਦੋ ਜੋੜੀਆਂ ਟਰੇਨਾਂ ਵਿੱਚ ਅਸਥਾਈ ਕੋਚ ਜੋੜਨ ਦਾ ਫੈਸਲਾ ਕੀਤਾ ਹੈ। ਇਹ ਰੇਲ ਗੱਡੀਆਂ ਅਜਮੇਰ-ਅੰਮ੍ਰਿਤਸਰ-ਅਜਮੇਰ ਅਤੇ ਭਗਤ ਕੀ ਕੋਠੀ-ਦਾਦਰ-ਭਗਤ ਕੀ ਕੋਠੀ ਵਿਚਕਾਰ ਚਲਦੀਆਂ ਹਨ। ਇਨ੍ਹਾਂ ਰੇਲਗੱਡੀਆਂ ਵਿੱਚ ਦੂਜੇ ਦਰਜੇ ਦੇ ਅਸਥਾਈ ਕੋਚ ਦੇ ਸ਼ਾਮਲ ਹੋਣ ਨਾਲ ਰਾਜਸਥਾਨ, ਪੰਜਾਬ, ਗੁਜਰਾਤ, ਮਹਾਰਾਸ਼ਟਰ ਦੇ ਲੋਕਾਂ ਨੂੰ ਹੋਲੀ ਤੋਂ ਬਾਅਦ ਵੀ ਨਿਰਵਿਘਨ ਅਤੇ ਆਰਾਮਦਾਇਕ ਆਵਾਜਾਈ ਦੀ ਸਹੂਲਤ ਮਿਲਦੀ ਰਹੇਗੀ।
ਇਨ੍ਹਾਂ ਸਪੈਸ਼ਲ ਟਰੇਨਾਂ ਵਿੱਚ ਵਾਧੂ ਕੋਚ ਜੋੜੇ ਜਾਣਗੇ
-ਟਰੇਨ ਨੰਬਰ 19613/19612, ਅਜਮੇਰ-ਅੰਮ੍ਰਿਤਸਰ-ਅਜਮੇਰ ਰੇਲ ਸੇਵਾ 21.03.22 ਨੂੰ ਅਜਮੇਰ ਤੋਂ ਅਤੇ 22.03.22 ਨੂੰ ਅੰਮ੍ਰਿਤਸਰ ਤੋਂ 01 ਸੈਕਿੰਡ ਸਲੀਪਰ ਕਲਾਸ ਕੋਚ ਦੁਆਰਾ ਅਸਥਾਈ ਤੌਰ 'ਤੇ ਵਧਾਈ ਜਾ ਰਹੀ ਹੈ।
-ਟਰੇਨ ਨੰਬਰ 20483/20484, ਭਗਤ ਕੀ ਕੋਠੀ - ਦਾਦਰ - ਭਗਤ ਕੀ ਕੋਠੀ ਰੇਲ ਸੇਵਾ 01 ਸੈਕਿੰਡ ਸਲੀਪਰ ਅਤੇ 01 ਥਰਡ ਏਸੀ ਕਲਾਸ ਕੋਚ ਦੇ ਨਾਲ 21.03.22 ਨੂੰ ਭਗਤ ਕੀ ਕੋਠੀ ਅਤੇ 22.03.22 ਨੂੰ ਦਾਦਰ ਤੋਂ ਆਰਜ਼ੀ ਤੌਰ 'ਤੇ ਵਧਾਈ ਜਾ ਰਹੀ ਹੈ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।