Home /News /national /

VIDEO: ਨਵੀਂ ਵੰਦੇ ਭਾਰਤ ਨੇ ਤੋੜਿਆ ਬੁਲੇਟ ਟਰੇਨ ਦਾ ਰਿਕਾਰਡ, ਸਿਰਫ 52 ਸਕਿੰਟਾਂ 'ਚ ਫੜੀ 100 ਕਿਲੋਮੀਟਰ ਪ੍ਰਤੀ ਘੰਟਾ ਰਫਤਾਰ

ਤੀਜੀ ਅਤੇ ਨਵੀਂ ਵੰਦੇ ਭਾਰਤ ਟਰੇਨ ਨੇ ਟਰਾਇਲ ਦੌਰਾਨ ਸਿਰਫ 52 ਸਕਿੰਟਾਂ 'ਚ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਕੇ ਬੁਲੇਟ ਟਰੇਨ ਦਾ ਰਿਕਾਰਡ ਤੋੜ ਦਿੱਤਾ ਹੈ। ਬੁਲੇਟ ਟਰੇਨ ਨੂੰ ਇਸ ਸਪੀਡ ਨੂੰ ਹਾਸਲ ਕਰਨ 'ਚ 54.6 ਸਕਿੰਟ ਦਾ ਸਮਾਂ ਲੱਗਦਾ ਹੈ।

 • Share this:

  ਨਵੀਂ ਟਰੇਨ ਦੀ ਅਧਿਕਤਮ ਸਪੀਡ 180 ਕਿਲੋਮੀਟਰ ਪ੍ਰਤੀ ਘੰਟਾ ਹੈ। ਪੁਰਾਣੀ ਵੰਦੇ ਭਾਰਤ ਟ੍ਰੇਨ ਵੱਧ ਤੋਂ ਵੱਧ ਸਪੀਡ 160 ਕਿਲੋਮੀਟਰ ਪ੍ਰਤੀ ਘੰਟਾ ਹੈ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਇਹ ਜਾਣਕਾਰੀ ਦਿੱਤੀ। ਰੇਲਵੇ ਨੇ ਅਗਸਤ 2023 ਤੱਕ ਅਜਿਹੀਆਂ 75 ਟਰੇਨਾਂ ਬਣਾਉਣ ਦਾ ਟੀਚਾ ਰੱਖਿਆ ਹੈ।

  ਇਹ ਟਰੇਨ ਮੁੰਬਈ ਅਤੇ ਅਹਿਮਦਾਬਾਦ ਵਿਚਾਲੇ ਚੱਲ ਸਕਦੀ ਹੈ ਅਤੇ ਇਸ ਮਹੀਨੇ ਅਧਿਕਾਰਤ ਤੌਰ 'ਤੇ ਲਾਂਚ ਕੀਤੀ ਜਾਵੇਗੀ।

  ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਨਵੀਂ ਰੇਲਗੱਡੀ 130 ਸੈਕਿੰਡ ਵਿੱਚ 160 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜ ਸਕਦੀ ਹੈ ਜਦੋਂ ਕਿ ਪੁਰਾਣੇ ਵਰਜਨ ਵਾਲੀ ਰੇਲ ਨੂੰ ਇਸ ਸਪੀਡ ਨੂੰ ਹਾਸਲ ਕਰਨ ਵਿੱਚ 146 ਸੈਕਿੰਡ ਦਾ ਸਮਾਂ ਲੱਗਾ।

  ਉਨ੍ਹਾਂ ਨੇ ਅੱਗੇ ਕਿਹਾ, 'ਰੇਲਵੇ ਦਾ ਟੀਚਾ ਅਕਤੂਬਰ ਤੋਂ ਵੰਦੇ ਭਾਰਤ ਟਰੇਨ ਦਾ ਨਿਯਮਤ ਉਤਪਾਦਨ ਸ਼ੁਰੂ ਕਰਕੇ ਹਰ ਮਹੀਨੇ ਦੋ ਤੋਂ ਤਿੰਨ ਟਰੇਨਾਂ ਦਾ ਉਤਪਾਦਨ ਕਰਨਾ ਹੈ, ਜਿਸ ਨੂੰ ਆਉਣ ਵਾਲੇ ਮਹੀਨੇ ਵਿੱਚ ਵਧਾ ਕੇ ਪੰਜ ਤੋਂ ਅੱਠ ਕਰ ਦਿੱਤਾ ਜਾਵੇਗਾ। ਇਸ ਨਵੀਂ ਟਰੇਨ ਨੇ ਸਾਰੇ ਟੈਸਟ ਪੂਰੇ ਕਰ ਲਏ ਹਨ ਅਤੇ ਵਪਾਰਕ ਤੌਰ 'ਤੇ ਚੱਲਣ ਲਈ ਤਿਆਰ ਹੈ।

  Published by:Gurwinder Singh
  First published:

  Tags: Bullet, Indian Railways, Trains