ਹੁਣ ਨਹੀਂ ਜਾਵੇਗੀ ਜਾਨ,ਰੇਲਵੇ ਟ੍ਰੈਕਮੇਨ ਨੂੰ ਦਿੱਤੀ ਜਾਵੇਗੀ ਡਿਵਾਈਸ 'ਰਕਸ਼ਕ'
Anuradha Shukla
Updated: February 12, 2018, 6:22 PM IST
Anuradha Shukla
Updated: February 12, 2018, 6:22 PM IST
ਰੇਲਵੇ ਬੋਰਡ ਨੇ ਹੁਣ ਆਪਣੇ ਕਰਮਚਾਰੀਆਂ ਨੂੰ ਇਕ ਵਿਅਕਤੀਗਤ ਸੁਰੱਖਿਆ ਉਪਕਰਣ ਦੇਣ ਦਾ ਫੈਸਲਾ ਕੀਤਾ ਹੈ।ਪੱਟੜੀਆਂ ਤੇ ਚੈਕਿੰਗ ਦੇ ਦੌਰਾਨ ਸਾਂਭ-ਸੰਭਾਲ ਕਰਮਚਾਰੀਆਂ ਦਾ ਟ੍ਰੇਨ ਦੀ ਲਪੇਟ ਵਿੱਚ ਆਉਣ ਨਾਲ ਚਿੰਤਤ ਰੇਲਵੇ ਬੋਰਡ ਨੇ ਇਹ ਕਦਮ ਉਠਾਇਆ ਹੈ।
ਟ੍ਰੈਕਮੈਨ ਨੂੰ ਬੂਟ,ਦਸਤਾਨੇ,ਛੱਤਰੀ, ਸਰਦੀ ਵਿੱਚ ਪਾਉਣ ਵਾਲਾ ਜੈਕਟ ਅਤੇ ਕਾਫੀ ਔਜਾਰ ਦਿੱਤੇ ਗਏ ਹਨ। ਬੋਰਡ ਨੇ ਪਿਛਲੇ ਹਫਤੇ ਸਾਰੇ ਟ੍ਰੈਕਮੈਨਾ ਦੇ ਲਈ ਇਕ ਪਾਇਲਟ ਪ੍ਰੋਜੈਕਟ ਦੇ ਰੂਪ ਵਿੱਚ ਇਸਤੇਮਾਲ ਕੀਤੇ ਜਾਣ ਵਾਲਾ ਡਿਵਾਈਸ ਵੋਕੀ-ਟੋਕੀ ਨੂੰ ਮੰਜੂਰੀ ਦਿੱਤੀ ਹੈ।
ਬੋਰਡ ਨੇ ਸਾਰੇ ਜੋਨਲ ਰੇਲਵੇ ਨੂੰ ਪੱਤਰ ਲਿਖਿਆ ਹੈ ਅਤੇ ਕਿਹਾ ਹੈ ਕਿ ਪਟੜੀ ਤੇ ਡਿਊਟੀ ਦੇ ਦੌਰਾਨ ਟ੍ਰੈਕਮੈਨ ਦੇ ਕੁਚਲੇ ਜਾਣ ਦੀ ਵਧਦੀ ਸੰਖਿਆ ਨੂੰ ਦੇਖਦੇ ਹੋਏ ਰਕਸ਼ਕ ਨਾਮ ਦੀ ਇਕ ਸੁਰੱਖਿਆ ਪ੍ਰਣਾਲੀ ਦਾ ਇਸਤੇਮਾਲ ਕਰਨਾ ਜ਼ਰੂਰੀ ਹੈਂ ਅਤੇ ਇਸਨੂੰ ਜਲਦੀ ਲਾਗੂ ਕਰਨਾ ਜਰੂਰੀ ਹੈ।
ਪੱਤਰ ਵਿੱਚ ਕਿਹਾ ਗਿਆ ਹੈਂ ਕਿ ਹਾਲਾਂਕਿ ਸੁਰੱਖਿਆ ਪ੍ਰਣਾਲੀ ਅਜੇ ਸ਼ੁਰੁਆਤੀ ਦੌਰ ਵਿੱਚ ਹੈ ਅਤੇ ਸਮੁੱਚੇ ਰੇਲ ਨੈੱਟਵਰਕ ਤੇ ਲਾਗੂ ਕਰਨਾ ਸੰਭਵ ਨਹੀਂ ਹੈ।ਹਾਲਾਂਕਿ ਲੋਕਾਂ ਦੀ ਭਾਰੀ ਸੰਖਿਆ ਵਿੱਚ ਕੁਚਲੇ ਜਾਣ ਨੂੰ ਦੇਖਦੇ ਹੋਏ ਪ੍ਰਯੋਗਾਤਮਕ ਅਧਾਰ ਤੇ ਸਮੁੱਚੇ ਉੱਚ ਘਣਤਾ ਵਾਲੇ ਨੈੱਟਵਰਕ ਉੱਪਰ ਰਕਸ਼ਕ ਤਰ੍ਹਾਂ ਦੀ ਸੁਰੱਖਿਆ ਪ੍ਰਣਾਲੀ ਤਾਇਨਾਤ ਕੀਤੇ ਜਾਣ ਦਾ ਫੈਸਲਾ ਲਿਆ ਹੈ।
ਰਕਸ਼ਕ ਨੂੰ 24 ਕਿਲੋਮੀਟਰ ਲੰਬੇ ਦੱਖਣ ਮੱਧ ਰੇਲਵੇ ਵਿੱਚ ਲਗਾਇਆ ਗਿਆ ਹੈ ਅਤੇ ਆਉਣ ਵਾਲੀਆਂ ਟ੍ਰੇਨਾਂ ਦੇ ਬਾਰੇ ਵਿੱਚ ਟ੍ਰੈਕਮੈਨ ਪਹਿਲਾਂ ਹੀ ਦੱਸਣ ਵਿੱਚ ਸਫ਼ਲ ਹੋਵੇਗਾ।
Loading...