ਪਹਿਲੀ ਵਾਰ ਦੇਰੀ ਨਾਲ ਪੁੱਜੀ ਤੇਜਸ, ਹੁਣ ਯਾਤਰੀਆਂ ਨੂੰ ਮਿਲੇਗਾ ਮੁਆਵਜ਼ਾ

ਦੇਰੀ ਹੋਣ ਕਾਰਨ ਮੁਸਾਫ਼ਰਾਂ ਨੂੰ ਚਾਹ, ਦੁਪਹਿਰ ਦਾ ਖਾਣਾ ਅਤੇ ਰਿਫ਼ਰੈਸ਼ਮੈਂਟ ਪੈਕੇਟਾਂ 'ਤੇ 'ਸੌਰੀ ਫ਼ਾਰ ਡਿਲੇ' ਛਪਿਆ ਹੋਇਆ ਸੀ।

ਪਹਿਲੀ ਵਾਰ ਦੇਰੀ ਨਾਲ ਪੁੱਜੀ ਤੇਜਸ, ਹੁਣ ਯਾਤਰੀਆਂ ਨੂੰ ਮਿਲੇਗਾ ਮੁਆਵਜ਼ਾ

 • Share this:
  ਤੇਜਸ ਐਕਸਪ੍ਰੈਸ ਸਨਿੱਚਰਵਾਰ  (19 ਅਕਤੂਬਰ) ਨੂੰ ਤਕਰੀਬਨ ਦੋ ਘੰਟੇ ਦੇਰੀ ਨਾਲ ਪਹੁੰਚੀ। ਇਸ ਤੋਂ ਬਾਅਦ ਰੇਲ ਦੇ ਹਰ ਯਾਤਰੀ ਨੂੰ ਮੁਆਵਜ਼ੇ ਵਜੋਂ 250 ਰੁਪਏ ਦਿੱਤੇ ਜਾਣਗੇ। ਇਹ ਮੁਆਵਜ਼ਾ ਆਈਆਰਸੀਟੀਸੀ ਵੱਲੋਂ ਦਿੱਤਾ ਜਾਵੇਗਾ।

  ਤੇਜਸ ਐਕਸਪ੍ਰੈਸ 4 ਅਕਤੂਬਰ ਨੂੰ ਲਖਨਊ ਤੋਂ ਲਾਂਚ ਕੀਤੀ ਗਈ ਹੈ। ਇਹ ਭਾਰਤੀ ਰੇਲਵੇ ਦੀ ਪਹਿਲੀ ਨਿੱਜੀ ਰੇਲਗੱਡੀ ਹੈ, ਜਿਸ ਨੂੰ ਭਾਰਤੀ ਰੇਲਵੇ ਕੈਟਰਿੰਗ ਅਤੇ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਚਲਾਉਂਦੀ ਹੈ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਰੇਲਗੱਡੀ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਲੇਟ ਹੋਣ 'ਤੇ ਮੁਆਵਜ਼ਾ ਦਿੱਤਾ ਜਾਏਗਾ।

  ਆਈ.ਆਰ.ਸੀ.ਟੀ.ਸੀ. ਹਰੇਕ ਮੁਸਾਫ਼ਰ ਨੂੰ ਮੁਆਵਜ਼ੇ ਵਜੋਂ 250 ਰੁਪਏ ਦੇਵੇਗੀ। ਲਖਨਊ-ਨਵੀਂ ਦਿੱਲੀ ਤੇਜਸ ਐਕਸਪ੍ਰੈਸ 'ਚ 451 ਅਤੇ ਨਵੀਂ ਦਿੱਲੀ-ਲਖਨਊ ਤੇਜਸ ਐਕਸਪ੍ਰੈਸ 'ਚ ਲਗਭਗ 500 ਮੁਸਾਫ਼ਰ ਸਵਾਰ ਸਨ। ਆਈ.ਆਰ.ਸੀ.ਟੀ.ਸੀ. ਦੇ ਲਖਨਊ ਦੇ ਮੁੱਖ ਖੇਤਰੀ ਪ੍ਰਬੰਧਕ (ਸੀ.ਆਰ.ਐਮ.) ਅਸ਼ਵਨੀ ਸ੍ਰੀਵਾਸਤਵ ਨੇ ਕਿਹਾ, "ਅਸੀ ਸਾਰੇ ਮੁਸਾਫ਼ਰਾਂ ਦੇ ਮੋਬਾਈਲ 'ਤੇ ਇਕ ਲਿੰਕ ਭੇਜਿਆ ਹੈ, ਜਿਸ 'ਤੇ ਕਲਿਕ ਕਰਨ 'ਤੇ ਉਹ ਆਪਣੇ ਮੁਆਵਜ਼ੇ ਲਈ ਆਵੇਦਨ ਕਰ ਸਕਦੇ ਹਨ। "

  ਤੇਜ਼ਸ ਐਕਸਪ੍ਰੈਸ ਸਨਿਚਰਵਾਰ ਨੂੰ ਲਖਨਊ ਤੋਂ ਆਪਣੇ ਨਿਰਧਾਰਤ ਸਮੇਂ ਸਵੇਰੇ 6.10 ਵਜੇ ਦੀ ਬਜਾਏ ਪਹਿਲੀ ਵਾਰ ਲਗਭਗ 8.55 ਵਜੇ ਰਵਾਨਾ ਹੋਈ ਅਤੇ ਨਵੀਂ ਦਿੱਲੀ ਦੁਪਹਿਰ 12.25 ਵਜੇ ਦੀ ਬਜਾਏ 3.40 ਵਜੇ ਪੁੱਜੀ। ਇਸ ਤੋਂ ਬਾਅਦ ਉਹ ਨਵੀਂ ਦਿੱਲੀ ਤੋਂ ਦੁਪਹਿਰ 3.35 ਦੀ ਬਜਾਏ ਸ਼ਾਮ ਨੂੰ ਲਗਭਗ 5.30 ਵਜੇ ਰਵਾਨਾ ਹੋਈ। ਦੇਰੀ ਹੋਣ ਕਾਰਨ ਮੁਸਾਫ਼ਰਾਂ ਨੂੰ ਵਾਧੂ ਚਾਹ, ਦੁਪਹਿਰ ਦਾ ਖਾਣਾ ਅਤੇ ਉਨ੍ਹਾਂ ਨੂੰ ਦਿੱਤੇ ਗਏ ਰਿਫ਼ਰੈਸ਼ਮੈਂਟ ਪੈਕੇਟਾਂ 'ਤੇ 'ਸੌਰੀ ਫ਼ਾਰ ਡਿਲੇ' ਛਪਿਆ ਹੋਇਆ ਸੀ।
  First published:
  Advertisement
  Advertisement