ਤੁਸੀਂ ਅਕਸਰ ਟ੍ਰੇਨ ਵਿੱਚ ਸਫ਼ਰ ਕਰਦੇ ਹੋਏ ਜਦੋਂ ਲੰਬੀ ਯਾਤਰਾ ਕੀਤੀ ਹੋਵੇਗੀ ਤਾਂ ਜ਼ਰੂਰ ਭੋਜਨ ਦਾ ਆਰਡਰ ਵੀ ਕੀਤਾ ਹੋਵੇਗਾ। ਹੁਣ ਟਰੇਨਾਂ 'ਚ ਯਾਤਰੀਆਂ ਨੂੰ ਹੋਰ ਸਵਾਦਿਸ਼ਟ ਅਤੇ ਪੌਸ਼ਟਿਕ ਭੋਜਨ ਮਿਲੇਗਾ। ਰੇਲਵੇ ਭੋਜਨ ਦੀ ਕੁਆਲਿਟੀ ਵਿੱਚ ਲਗਾਤਾਰ ਸੁਧਾਰ ਕਰ ਰਹੀ ਹੈ ਅਤੇ ਹੁਣ ਇਸ ਸੁਧਾਰ ਵਿੱਚ ਇੱਕ ਹੋਰ ਕਦਮ ਅੱਗੇ ਵਧਦੇ ਹੋਏ IRCTC ਨੂੰ ਰੇਲਵੇ ਨੇ ਭੋਜਨ ਮੈਨਿਊ ਨੂੰ ਬਦਲਣ ਦੀ ਇਜ਼ਾਜ਼ਤ ਦੇ ਦਿੱਤੀ ਹੈ। ਹੁਣ IRCTC ਸ਼ੂਗਰ ਰੋਗੀਆਂ, ਬੱਚਿਆਂ ਅਤੇ ਹੋਰ ਯਾਤਰੀ ਸਮੂਹਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਮੀਨੂ ਵਿੱਚ ਸਥਾਨਕ ਅਤੇ ਖੇਤਰੀ ਪਕਵਾਨਾਂ ਨੂੰ ਭੋਜਨ ਦੇ ਰੂਪ ਵਿੱਚ ਸ਼ਾਮਲ ਕਰ ਸਕੇਗਾ।
ਰੇਲ ਮੰਤਰਾਲੇ ਨੇ ਕਿਹਾ ਹੈ ਕਿ ਇਹ ਸਾਰੇ ਕਦਮ ਟਰੇਨਾਂ 'ਚ ਕੇਟਰਿੰਗ ਸੇਵਾਵਾਂ ਨੂੰ ਬਿਹਤਰ ਬਣਾਉਣ ਅਤੇ ਯਾਤਰੀਆਂ ਨੂੰ ਜ਼ਿਆਦਾ ਚੋਇਸ ਦੇਣਾ ਹੈ। ਮੰਤਰਾਲੇ ਨੇ ਆਪਣੇ ਇਕ ਨੋਟ 'ਚ ਕਿਹਾ ਹੈ ਕਿ ਮੈਨਿਊ ਨੂੰ ਕਸਟਮਾਈਜ਼ ਕਰਨ ਦਾ ਵਿਕਲਪ ਦੇਣ ਨਾਲ ਖੇਤਰੀ, ਮੌਸਮੀ ਅਤੇ ਤਿਉਹਾਰੀ ਪਕਵਾਨਾਂ ਨੂੰ ਟ੍ਰੇਨਾਂ ਦੇ ਮੈਨਿਊ 'ਚ ਜਗ੍ਹਾ ਮਿਲੇਗੀ। ਇਸ ਸਭ ਦੇ ਬਾਵਜੂਦ ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਭੋਜਨ ਦੀ ਗੁਣਵੱਤਾ ਨੂੰ ਬਰਕਰਾਰ ਰੱਖਿਆ ਜਾਵੇਗਾ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਭੋਜਨ ਦੇ ਚਾਰਜ ਤੁਹਾਨੂੰ ਤੁਹਾਡੀ ਯਾਤਰਾ ਦੇ ਚਾਰਜ ਵਿੱਚ ਹੀ ਸ਼ਾਮਲ ਮਿਲਣਗੇ। ਇਸ ਲਈ ਤੁਹਾਨੂੰ ਭੋਜਨ ਦੀ ਸੂਚੀ ਵਿੱਚ ਏ-ਲਾ-ਕਾਰਟੇ ਫੂਡ ਅਤੇ ਬ੍ਰਾਂਡਿਡ ਫੂਡ ਆਈਟਮਾਂ ਵੀ ਐਮਆਰਪੀ 'ਤੇ ਵੇਚੀਆਂ ਜਾਣਗੀਆਂ। ਇਸਦੀਆਂ ਕੀਮਤਾਂ IRCTC ਵੱਲੋਂ ਤੈਅ ਕੀਤੀਆਂ ਜਾਣਗੀਆਂ। ਇੱਥੇ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਬਾਕੀ ਦੇ ਆਮ ਭੋਜਨ ਜਿਵੇਂ ਕਿ ਪੂੜੀ, ਸਬਜ਼ੀ, ਚਾਹ ਆਦਿ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਜਨਤਾ ਮੀਲ ਦੇ ਟੈਰਿਫ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਮੇਲ/ਐਕਸਪ੍ਰੈਸ ਰੇਲਗੱਡੀਆਂ ਵਿੱਚ ਵੀ ਏ-ਲਾ-ਕਾਰਟੇ ਭੋਜਨ ਅਤੇ ਬ੍ਰਾਂਡਿਡ ਖਾਣ-ਪੀਣ ਦੀਆਂ ਵਸਤੂਆਂ ਦੀ ਵਿਕਰੀ ਦੀ ਇਜਾਜ਼ਤ ਹੋਵੇਗੀ ਅਤੇ ਕੀਮਤ ਸਿਰਫ਼ IRCTC ਦੁਆਰਾ ਤੈਅ ਕੀਤੀ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Indian Railways, IRCTC, Railway