Home /News /national /

ਲਾਕਡਾਊਨ ‘ਚ 40 ਦਿਨਾਂ ਤੋਂ ਨਹੀਂ ਪੀਤੀ ਸੀ ਸ਼ਰਾਬ, ਹੁਣ ਜ਼ਿਆਦਾ ਪੀਣ ਨਾਲ ਹੋਈ ਮੌਤ

ਲਾਕਡਾਊਨ ‘ਚ 40 ਦਿਨਾਂ ਤੋਂ ਨਹੀਂ ਪੀਤੀ ਸੀ ਸ਼ਰਾਬ, ਹੁਣ ਜ਼ਿਆਦਾ ਪੀਣ ਨਾਲ ਹੋਈ ਮੌਤ

ਛੱਤੀਸਗੜ ਦੀ ਰਾਜਧਾਨੀ ਰਾਏਪੁਰ ਵਿੱਚ ਇੱਕ ਵਿਅਕਤੀ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਮ੍ਰਿਤਕ ਸ਼ਰਾਬ ਪੀਣ ਦਾ ਆਦੀ ਸੀ। ਤਾਲਾਬੰਦੀ ਦੌਰਾਨ ਉਸਨੂੰ 40 ਦਿਨਾਂ ਤੋਂ ਸ਼ਰਾਬ ਨਹੀਂ ਮਿਲੀ।

  • Share this:

ਛੱਤੀਸਗੜ ਦੀ ਰਾਜਧਾਨੀ ਰਾਏਪੁਰ ਵਿੱਚ ਇੱਕ ਵਿਅਕਤੀ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਦੀਪਕ ਕਲੋਨੀ ਰਾਜੇਂਦਰ ਨਗਰ, ਰਾਏਪੁਰ ਦੇ 45 ਸਾਲਾ ਜੀਵਨ ਲਾਲਵਾਹੀ ਦੀ ਮ੍ਰਿਤਕ ਦੇਹ 6 ਮਈ ਨੂੰ ਬਰਾਮਦ ਕੀਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸ਼ਰਾਬ ਪੀਣ ਦਾ ਆਦੀ ਸੀ। ਤਾਲਾਬੰਦੀ ਦੌਰਾਨ ਉਸਨੂੰ 40 ਦਿਨਾਂ ਤੋਂ ਸ਼ਰਾਬ ਨਹੀਂ ਮਿਲੀ। ਇਸ ਤੋਂ ਬਾਅਦ, ਜਦੋਂ ਸਰਕਾਰ ਨੇ 4 ਮਈ ਨੂੰ ਸ਼ਰਾਬ ਦੀਆਂ ਦੁਕਾਨਾਂ ਖੋਲ੍ਹੀਆਂ ਤਾਂ ਉਸਨੇ ਕਾਫ਼ੀ ਸ਼ਰਾਬ ਪੀਤੀ। ਖਦਸ਼ਾ ਹੈ ਕਿ ਜ਼ਿਆਦਾ ਪੀਣ ਕਾਰਨ ਉਸ ਦੀ ਮੌਤ ਹੋ ਗਈ ਹੈ। ਮ੍ਰਿਤਕ ਦੇਹ ਘਰ ਵਿਚ ਬਿਸਤਰੇ 'ਤੇ ਪਈ ਮਿਲੀ। ਸੂਚਨਾ ਮਿਲਣ ਉਤੇ ਪੁਲਿਸ ਮੌਕੇ ਉਤੇ ਪੁੱਜੀ ਅਤੇ ਲਾਸ਼  ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿਤਾ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਜਦੋਂ ਪੋਸਟਮਾਰਟਮ ਦੀ ਰਿਪੋਰਟ ਨਹੀਂ ਆ ਜਾਂਦੀ ਹੈ, ਉਦੋਂ ਤੱਕ ਮੌਤ ਦੇ ਕਾਰਨਾਂ ਦੀ ਸਪੱਸ਼ਟ ਜਾਣਕਾਰੀ ਨਹੀਂ ਮਿਲੇਗੀ। ਪੁਲਿਸ ਮ੍ਰਿਤਦੇ ਪਰਿਵਾਰਕ ਮੈਂਬਰਾਂ ਤੋਂ ਪੁਛਗਿੱਛ ਕਰ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ 40 ਦਿਨਾਂ ਬਾਅਦ ਸ਼ਰਾਬ ਦੀ ਦੁਕਾਨਾਂ ਖੁਲ੍ਹਦਿਆਂ ਹੀ ਛੱਤੀਸਗੜ੍ਹ ਵਿੱਚ ਅਪਰਾਧ ਦਾ ਗ੍ਰਾਫ ਵੀ ਵਧਿਆ ਹੈ। 5 ਮਈ ਨੂੰ ਕੋਤਵਾਲੀ ਪੁਲਿਸ ਨੇ ਜੰਜਗੀਰ ਜ਼ਿਲੇ ਵਿਚ ਇਕ ਨੌਜਵਾਨ ਨੂੰ ਆਪਣੀ ਹੀ ਮਾਂ ਦੀ ਹੱਤਿਆ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਸੀ। ਨੌਜਵਾਨ ਉੱਤੇ ਇਲਜ਼ਾਮ ਹੈ ਕਿ ਉਸਨੇ ਸ਼ਰਾਬ ਦੇ ਨਸ਼ੇ ਵਿਚ ਆਪਣੀ ਮਾਂ ਨੂੰ ਇੱਕ ਡੰਡੇ ਨਾਲ ਕੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਇਲਾਵਾ ਜਸ਼ਪੁਰ ਵਿਚ ਇਕ ਨੌਜਵਾਨ ਦਾ ਆਪਣੇ ਪਿਤਾ ਨਾਲ ਨਸ਼ਾ ਕਰਨ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਨੌਜਵਾਨ ਉੱਤੇ ਆਪਣੇ ਪਿਤਾ ਦੀ ਕੁਹਾੜੀ ਨਾਲ ਹੱਤਿਆ ਕਰਨ ਦਾ ਵੀ ਦੋਸ਼ ਹੈ। ਇਸ ਤੋਂ ਇਲਾਵਾ ਰਾਜ ਵਿਚ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਣ ਤੋਂ ਬਾਅਦ ਸੜਕ ਹਾਦਸਿਆਂ ਦੇ ਮਾਮਲੇ ਵੀ ਵੱਧ ਗਏ ਹਨ। 4 ਮਈ ਨੂੰ ਕੁਮਹਾਰੀ ਵਿੱਚ ਇੱਕ ਸੜਕ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਸੀ।

Published by:Ashish Sharma
First published:

Tags: Alcohol, Chhattisgarh, Liquor, Lockdown