ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ (CM Bhupesh Baghel) ਨੇ ਸੂਰਜਪੁਰ ਦੇ ਕੁਲੈਕਟਰ ਰਣਬੀਰ ਸ਼ਰਮਾ (Collector Ranbir Sharma) ਨੂੰ ਤੁਰੰਤ ਪ੍ਰਭਾਵ ਨਾਲ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਸੂਰਜਪੁਰ ਦੇ ਕੁਲੈਕਟਰ ਦੁਆਰਾ ਕੀਤੇ ਗਏ ਦੁਰਵਿਵਹਾਰ ਦਾ ਮਾਮਲਾ ਸੋਸ਼ਲ ਮੀਡੀਆ ਰਾਹੀਂ ਮੇਰੇ ਧਿਆਨ ਵਿੱਚ ਆਇਆ ਹੈ।
ਇਹ ਬਹੁਤ ਦੁਖੀ ਕਰਨ ਵਾਲਾ ਅਤੇ ਨਿੰਦਣਯੋਗ ਹੈ। ਛੱਤੀਸਗੜ੍ਹ ਵਿੱਚ ਅਜਿਹੀ ਕੋਈ ਵੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਦੇ ਨਾਲ ਛੱਤੀਸਗੜ੍ਹ ਸਰਕਾਰ ਨੇ ਰਾਏਪੁਰ ਜ਼ਿਲ੍ਹਾ ਪੰਚਾਇਤ ਦੇ ਮੁੱਖ ਕਾਰਜਕਾਰੀ ਅਧਿਕਾਰੀ ਗੌਰਵ ਕੁਮਾਰ ਸਿੰਘ ਨੂੰ ਸੂਰਜਪੁਰ ਜ਼ਿਲ੍ਹੇ ਦਾ ਨਵਾਂ ਕੁਲੈਕਟਰ ਨਿਯੁਕਤ ਕੀਤਾ ਹੈ, ਜਦਕਿ ਰਣਬੀਰ ਸ਼ਰਮਾ ਨੂੰ ਤੁਰੰਤ ਪ੍ਰਭਾਵ ਨਾਲ ਸੂਰਜਪੁਰ ਕੁਲੈਕਟਰ ਤੋਂ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਦੇ ਅਹੁਦੇ ‘ਤੇ ਤਬਦੀਲ ਕਰ ਦਿੱਤਾ ਗਿਆ ਹੈ।
ਕੁਲੈਕਟਰ ਨੇ ਆਪਣੀ ‘ਦਾਦਾਗਿਰੀ’ ਦਿਖਾਉਂਦੇ ਹੋਏ ਨਾ ਸਿਰਫ ਨੌਜਵਾਨ ਨੂੰ ਥੱਪੜ ਮਾਰਿਆ, ਬਲਕਿ ਉਸ ਦੇ ਹੱਥੋਂ ਮੋਬਾਈਲ ਵੀ ਖੋਹ ਲਿਆ ਅਤੇ ਗਾਲ੍ਹਾਂ ਕੱਢੀਆਂ। ਜਦੋਂ ਕੁਲੈਕਟਰ ਰਣਬੀਰ ਸ਼ਰਮਾ ਦਾ ਅਜੇ ਵੀ ਮਨ ਨਾ ਭਰਿਆ ਤਾਂ ਉਸ ਨੇ ਨੌਜਵਾਨ ਨਾਲ ਅਣਉਚਿਤ ਵਿਵਹਾਰ ਕਰਦਿਆਂ ਕੋਲ ਖੜੇ ਸਿਪਾਹੀ ਨੂੰ ਮਾਰਨ ਦੇ ਆਦੇਸ਼ ਵੀ ਦਿੱਤੇ। ਅਜਿਹੀ ਸਥਿਤੀ ਵਿਚ ਸਿਪਾਹੀ ਨੇ ਉਸ ਨੌਜਵਾਨ ਨੂੰ ਸੜਕ 'ਤੇ ਡੰਡੇ ਨਾਲ ਬੇਰਹਿਮੀ ਨਾਲ ਕੁੱਟਿਆ।
ਇਸ ਸਮੇਂ ਦੌਰਾਨ ਇਹ ਨੌਜਵਾਨ ਵਾਰ-ਵਾਰ ਸਪੱਸ਼ਟ ਕਰਦਾ ਹੈ ਕਿ ਉਹ ਦਵਾਈ ਲੈਣ ਜਾ ਰਿਹਾ ਹੈ, ਪਰ ਉਸ ਦੀ ਇੱਕ ਨਹੀਂ ਸੁਣੀ ਗਈ। ਇੰਨਾ ਹੀ ਨਹੀਂ, ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਹਰ ਕੋਈ ਕੁਲੈਕਟਰ ਰਣਬੀਰ ਸ਼ਰਮਾ ਦੇ ਇਸ ਵਿਵਹਾਰ ਦੀ ਅਲੋਚਨਾ ਕਰ ਰਿਹਾ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Coronavirus, Lockdown, Viral video