ਆਸ਼ਕ ਬਾਜ਼ਾਂ ਲਈ ਆਸ਼ਕੀ ਦਾ ਜ਼ਰੀਆਂ ਬਣਿਆ ਪੁਲਿਸ ਦਾ ਹੈਲਪ ਲਾਇਨ ਨੰਬਰ

News18 Punjabi | News18 Punjab
Updated: February 12, 2020, 4:14 PM IST
share image
ਆਸ਼ਕ ਬਾਜ਼ਾਂ ਲਈ ਆਸ਼ਕੀ ਦਾ ਜ਼ਰੀਆਂ ਬਣਿਆ ਪੁਲਿਸ ਦਾ ਹੈਲਪ ਲਾਇਨ ਨੰਬਰ
ਆਸ਼ਕ ਬਾਜ਼ਾਂ ਲਈ ਆਸ਼ਕੀ ਦਾ ਜ਼ਰੀਆਂ ਬਣਿਆ ਪੁਲਿਸ ਦਾ ਹੈਲਪ ਲਾਇਨ ਨੰਬਰ

ਕਰੀਬ ਡੇਢ ਸਾਲ ਪਹਿਲਾਂ ਸ਼ੁਰੂ ਕੀਤੀ ਗਈ ਇਸ ਸਹੁਲਤ ਦਾ ਇਸਤੇਮਾਲ ਆਸ਼ਿਕਬਾਜ਼ਾਂ ਵੱਲੋਂ ਖੂਬ ਇਸਤੇਮਾਲ ਕੀਤਾ ਜਾ ਰਿਹਾ ਹੈ।  

  • Share this:
  • Facebook share img
  • Twitter share img
  • Linkedin share img
ਕਿਸੇ ਵੀ ਮੁਸ਼ਕਿਲ ਸਮੇਂ ਸਹਾਇਤਾ ਲੈਣ ਲਈ ਪੁਲਿਸ ਪ੍ਰਸਾਸ਼ਨ ਵੱਲੋਂ ਇਕ ਨੰਬਰ ਜਾਰੀ ਕੀਤਾ ਹੋਇਆ ਹੈ ਜਿਸ ਤੇ ਕਾੱਲ ਕਰਕੇ ਲੋਕ ਮੁਸ਼ਕਿਲ ਵੇਲੇ ਸਹਾਇਤਾ ਲੈਂਦੇ ਹਨ। ਪਰ ਲਗਦਾ ਹੈ ਕਿ ਮੁਸਿਬਤ ਵੇਲੇ ਸਹਾਇਤਾ ਨੰਬਰ ਨਾਲ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਫੇਕ ਕਾੱਲ ਕਰ ਪੁਲਿਸ ਪ੍ਰਸਾਸ਼ਨ ਦਾ ਸਮਾਂ ਬਰਬਾਦ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਦਾ ਮਾਮਲਾ ਛੱਤੀਸਗੜ੍ਹ ਤੋਂ ਸਾਹਮਣੇ ਆਇਆ ਹੈ ਜਿੱਥੇ ਮੁਸ਼ਕਿਲ ਘੜੀ ’ਚ ਫਸੇ ਲੋਕਾਂ ਦੀ ਮਦਦ ਲਈ ਪੁਲਿਸ ਵਿਭਾਗ ਨੇ ਅੱਕੇ ਨੰਬਰ ਸਾਬੋ ਬਰ ਸਲੋਗਨ ਦੇ ਨਾਲ ਡਾਇਲ 112 ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਸੀ। ਕਰੀਬ ਡੇਢ ਸਾਲ ਪਹਿਲਾਂ ਸ਼ੁਰੂ ਕੀਤੀ ਗਈ ਇਸ ਸਹੁਲਤ ਦਾ ਇਸਤੇਮਾਲ ਆਸ਼ਿਕਬਾਜ਼ਾਂ ਵੱਲੋਂ ਖੂਬ ਇਸਤੇਮਾਲ ਕੀਤਾ ਜਾ ਰਿਹਾ ਹੈ।

ਰੋਜ਼ਾਨਾ 700 ਤੋਂ ਜਿਆਦਾ ਆ ਜਾਂਦੀਆਂ ਹਨ ਕਾੱਲ

ਛੱਤੀਸਗੜ੍ਹ ਚ ਪੁਲਿਸ ਦਾ ਹੈਲਪਲਾਇਨ ਨੰਬਰ 112 ਆਸ਼ਿਕਬਾਜ਼ਾਂ ਲਈ ਦਿਲਲਗੀ ਦਾ ਸਾਧਨ ਬਣ ਚੁੱਕਾ ਹੈ। 112 ਤੇ ਕਾੱਲ ਕਰਨ ਤੇ ਜੇਕਰ ਕੋਈ ਮਹਿਲਾ ਸਟਾਫ ਕਾੱਲ ਰਿਸੀਵ ਕਰਦੀ  ਹੈ ਤਾਂ ਮਨਚਲੇ ਪਿਆਰ ਮੁਹੱਬਤ ਦੀ ਗੱਲ ਕਰਨ ਲੱਗ ਜਾਂਦੇ ਹਨ। ਪਰ ਜੇਕਰ ਕੋਈ ਪੁਲਿਸ ਅਧਿਕਾਰੀ ਕਾੱਲ ਚੁੱਕਦਾ ਹੈ ਤਾਂ ਉਸਨੂੰ ਮਹਿਲਾ ਅਧਿਕਾਰੀ ਦੇ ਨਾਲ ਗੱਲ ਕਰਨ ਲਈ ਆਖਦੇ ਹਨ। ਪਰ ਕਈ ਵਾਰ ਤਾਂ ਕਾੱਲਰ ਪੁਲਿਸ ਅਧਿਕਾਰੀਆਂ ਨੂੰ ਗਾਲ੍ਹਾਂ ਵੀ ਕੱਢਣ ਲੱਗ ਜਾਂਦੇ ਹਨ। ਇਸ ਤੋਂ ਇਲਾਵਾ 3 ਹਜਾਰ ਕਾੱਲ ਇਸ ਤਰ੍ਹਾਂ ਦੇ ਵੀ ਹੁੰਦੇ ਹਨ ਜਿਨ੍ਹਾਂ ਚ ਕੋਈ ਗੱਲ੍ਹ ਹੀ ਨਹੀਂ ਕਰਦਾ ਉਹ ਨੰਬਰ ਡਾਇਲ ਕਰਕੇ ਛੱਡ ਦਿੰਦੇ ਹਨ। ਇਸ ਕਾਰਨ ਲੋੜਵੰਦ ਲੋਕ ਸਮੇੰ ਅਨੁਸਾਰ  ਮਦਦ ਲੈਣ ਤੋਂ ਰਹਿ ਜਾਂਦੇ ਹਨ।
ਮੁਲਜ਼ਮਾਂ ਖਿਲਾਫ ਕੀਤੀ ਜਾਂਦੀ ਹੈ ਕਾਰਵਾਈ

112 ਨੰਬਰ ਨੂੰ ਡਾਇਲ ਕਰ ਆਸ਼ਿਕਬਾਜਾਂ ਨੇ ਆਪਣੇ ਮਨੋਰਜੰਨ ਦਾ ਸਾਧਨ ਬਣਾ ਲਿਆ ਹੈ। ਰੁਜ਼ਾਨਾ ਇਸ ਤਰ੍ਹਾਂ ਦੀ ਕਾੱਲ ਆਉਂਦੀਆਂ ਹਨ ਜਿਨ੍ਹਾਂ ’ਚ ਲੋਕ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕਰਦੇ ਹਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ।  ਸ਼ਰਾਰਤੀ ਅਨਸਰਾਂ ਦੇ ਖਿਲਾਫ ਕੁਝ ਮਾਮਲੇ ਦਰਜ ਕੀਤੇ  ਗਏ ਹਨ।
First published: February 12, 2020
ਹੋਰ ਪੜ੍ਹੋ
ਅਗਲੀ ਖ਼ਬਰ