ਛੱਤੀਸਗੜ ’ਚ 8 ਸਾਲਾ ਕੁੜੀ ਬਣੀ Tree Man ! ਰੁਖ਼ ਵਰਗਾ ਦਿਸਣ ਲੱਗਾ ਸਰੀਰ..

News18 Punjabi | News18 Punjab
Updated: February 14, 2020, 9:16 AM IST
share image
ਛੱਤੀਸਗੜ ’ਚ 8 ਸਾਲਾ ਕੁੜੀ ਬਣੀ Tree Man ! ਰੁਖ਼ ਵਰਗਾ ਦਿਸਣ ਲੱਗਾ ਸਰੀਰ..
ਛੱਤੀਸਗੜ ’ਚ 8 ਸਾਲਾ ਕੁੜੀ ਬਣੀ Tree Man ! ਰੁਖ਼ ਵਰਗਾ ਦਿਸਣ ਲੱਗਾ ਸਰੀਰ..

ਛੱਤੀਸਗੜ (Chattisgarh) ਦੇ ਨਕਸਲ ਪ੍ਰਭਾਵਿਤ ਬਸਤਰ (Bastar) ਜਿਲ੍ਹੇ ਦੀ ਰਹਿਣ ਵਾਲੀ 8 ਸਾਲ ਦੀ ਇਕ ਲੜਕੀ ਹੈਰਾਨ ਕਰ ਦੇਣ ਵਾਲੀ ਬਿਮਾਰੀ ਦੇ ਨਾਲ ਜੁਝ ਰਹੇ ਹਨ। ਇਸ ਬਿਮਾਰੀ ਦੇ ਕਾਰਨ ਜੁਝ ਰਹੀ ਪੀੜਤ ਲੜਕੀ ਦੇ ਹੱਥ ਅਤੇ ਪੈਰ ਰੁੱਖ ਦੀ ਛਾਲ ਦੇ ਵਾਂਗ ਦਿਖ ਰਹੀ ਹੈ।

  • Share this:
  • Facebook share img
  • Twitter share img
  • Linkedin share img
ਛੱਤੀਸਗੜ (Chattisgarh) ਦੇ ਨਕਸਲ ਪ੍ਰਭਾਵਿਤ ਬਸਤਰ (Bastar)  ਜਿਲ੍ਹੇ ਦੀ ਰਹਿਣ ਵਾਲੀ 8 ਸਾਲ ਦੀ ਇਕ ਲੜਕੀ ਹੈਰਾਨ ਕਰ ਦੇਣ ਵਾਲੀ ਬਿਮਾਰੀ ਦੇ ਨਾਲ ਜੁਝ ਰਹੇ ਹਨ। ਇਸ ਬਿਮਾਰੀ ਦੇ ਕਾਰਨ ਜੁਝ ਰਹੀ ਪੀੜਤ ਲੜਕੀ ਦੇ ਹੱਥ ਅਤੇ ਪੈਰ ਰੁੱਖ ਦੀ ਛਾਲ ਦੇ ਵਾਂਗ ਦਿਖ ਰਹੀ ਹੈ। ਪੀੜਤ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਪਹਿਲੇ ਉਸਦੇ ਪੈਰ ਉਸਦੇ ਇਕ ਮਸਾ ਬਣਨਾ ਸ਼ੁਰੂ ਹੋਇਆ ਫਿਰ ਹੌਲੀ ਹੌਲੀ ਵਧਦਾ ਗਿਆ। ਫਿਰ ਇਹ ਮਸਾ ਉਸਦੇ ਦੋਵੇ ਪੈਰਾਂ ’ਚ ਫੈਲਣ ਲੱਗਾ।  ਮਸਾ ਨਾਲ ਇਹ ਹੱਥਾਂ ਤੋਂ ਹੁੰਦੇ ਹੋਏ ਉਸਦੀ ਗਰਦਨ ਤੱਕ ਜਾ ਪਹੁੰਚਾ। ਡਾਕਟਰਾਂ ਦੁਆਰਾ ਇਸ ਬਿਮਾਰੀ ਨੂੰ ਟ੍ਰੀ ਮੈਨ ਸਿਨਡ੍ਰੋਮ ਵੀ ਕਿਹਾ ਜਾਂਦਾ ਹੈ।

ਪੀੜਤ ਲੜਕੀ ਦੀ ਸਥਿਤੀ ਹੈ ਕਾਫੀ ਗੰਭੀਰ

ਇਸ ਬਿਮਾਰੀ ਦੇ ਕਾਰਨ ਇਸ ਲੜਕੀ ਦੀ ਸਥਿਤੀ ਗੰਭੀਰ ਹੋ ਗਈ। ਉੱਥੇ ਹੀ ਉਸਦਾ ਚਲਣਾ ਫਿਰਨਾ ਲਗਭਗ ਬੰਦ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਲੜਕੀ ਨੂੰ ਸ਼ਰੀਰ ’ਚ ਲਗਾਤਾਰ ਦਰਦ ਰਹਿੰਦਾ ਹੈ। ਜਾਣਕਾਰੀ ਦੇ ਅਨੁਸਾਰ ਮੈਡਿਕਲ ਸਾਇਸ (Medical Science) ’ਚ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ। ਛੱਤੀਸਗੜ ’ਚ ਇਸ ਬਿਮਾਰੀ ’ਚ ਨਾਲ ਪੀੜਤ ਦੇ ਪਹਿਲੇ ਮਰੀਜ ਦੀ ਜਾਣਕਾਰੀ ਮਿਲੀ ਹੈ।
ਟ੍ਰੀ ਮੈਨ ਸਿਨਡ੍ਰੋਮ ਨਾਂ ਦੀ ਹੈ ਇਹ ਬਿਮਾਰੀ

ਇਸ ਅਜਿਬ ਬਿਮਾਰੀ ਨੂੰ ਮੈਡਿਕਲ ਸਾਇਸ ਦੀ ਭਾਸ਼ਾ ਚ ਟ੍ਰੀਮੈਨ ਸਿਨਡ੍ਰੋਮ ਵੀ ਕਿਹਾ ਜਾਂਦਾ ਹੈ। ਛੱਤੀਸਗੜ ਚ ਇਸ ਤਰ੍ਹਾਂ ਦੀ ਬਿਮਾਰੀ ਬਾਰੇ ਪਹਿਲੀ ਵਾਰ ਜਾਣਕਾਰੀ ਹਾਸਿਲ ਹੋਈ ਹੈ। ਪੀੜਤ ਲੜਕੀ ਜੈਨੇਟਿਕ ਰੋਗ ਦੇ ਨਾਲ ਲੜ ਰਹੀ ਹੈ। ਇਸ ਬਿਮਾਰੀ ਦੇ ਕਾਰਨ ਪੀੜਤ ਲੜਕੀ ਨੂੰ ਚਮੜੀ ਕੈਂਸਰ ਵੀ ਹੋ ਸਕਦਾ ਹੈ।

ਅਜੇ ਤੱਕ ਨਹੀਂ ਲੱਭਿਆ ਗਿਆ ਕੋਈ ਇਲਾਜ

ਪੀੜਤ ਦੀ ਬਿਮਾਰੀ ਜਦੋ ਪ੍ਰਸਾਸ਼ਨ ਤੇ ਸਰਕਾਰ ਨੂੰ ਲੱਗੀ ਤਾਂ ਪ੍ਰਦੇਸ਼ ਸਿਹਤ ਮੰਤਰੀ ਨੇ ਪੀੜਤ ਲੜਕੀ ਦਾ ਸਾਰਾ ਖਰਚ ਚੁੱਕਣ ਲਈ ਤਿਆਰ ਹੋਏ। ਖੈਰ ਪੀੜਤ ਲੜਕੀ ਦਾ ਇਲਾਜ ਰਾਏਪੁਰ ਦੇ ਇਕ ਹਸਪਤਾਲ ਚ ਚੱਲ ਰਿਹਾ ਹੈ। ਕਾਬਿਲੇਗੌਰ ਹੈ ਕਿ ਇਸ ਬਿਮਾਰੀ ਬਾਰੇ ਆਮਤੌਰ ’ਤੇ 1 ਤੋਂ 20 ਸਾਲ ਦੇ ਉਮਰ ਦੇ ਲੋਕਾਂ ਨੂੰ ਹੁੰਦੀ ਹੈ। ਇਕ ਅਨੁਮਾਨ ਦੇ ਅਨੁਸਾਰ ਦੂਨੀਆ ਭਰ ’ਚ ਇਸ ਬਿਮਾਰੀ ਦੇ ਲਗਭਗ 200 ਲੋਕ ਪੀੜਤ ਹਨ। ਫਿਲਹਾਲ ਅਜੇ ਤੱਕ ਇਸ ਗੰਭੀਰ ਬਿਮਾਰੀ ਦਾ ਇਲਾਜ ਨਹੀਂ ਲੱਭਿਆ ਗਿਆ ਹੈ।
First published: February 14, 2020
ਹੋਰ ਪੜ੍ਹੋ
ਅਗਲੀ ਖ਼ਬਰ