• Home
 • »
 • News
 • »
 • national
 • »
 • RAIPUR RAPING THE DOCTOR IN RAIPUR LOVER RAPED MADE A PORN VIDEO AND SAID TAKE DIVORCE FROM YOUR HUSBAND POLICE

ਡਾਕਟਰ ਦਾ ਇਲਜ਼ਾਮ- ਸ਼ਖਸ ਨੇ ਬੰਧਕ ਬਣਾ ਕੇ ਕੀਤਾ ਰੇਪ, ਵੀਡੀਓ ਬਣਾ ਕੇ ਕਿਹਾ- ਪਤੀ ਤੋਂ ਲੈ ਤਲਾਕ

ਦਰਜ ਸ਼ਿਕਾਇਤ ਮੁਤਾਬਿਕ, ਮੁਲਜ਼ਮ ਦਿਨੇਸ਼ ਸਿੰਘ ਕੁਸ਼ਵਾਹਾ ਨੇ ਮਹਿਲਾ ਡਾਕਟਰ ਦੇ ਸਾਹਮਣੇ ਖੁਦ ਨੂੰ ਅਮੀਰ ਦੱਸਦੇ ਹੋਏ ਮਹਿਲਾ ਲਈ ਹਸਪਤਾਲ ਸੈਕਟਰ ਵਿਚ ਨਿਵੇਸ਼ ਕਰਨ ਦੀ ਗੱਲ ਕਹਿ ਕੇ ਝਾਂਸਾ ਦਿੱਤਾ ਸੀ। ਇਸ ਤੋਂ ਬਾਅਦ ਆਪਣਾ ਘਰ ਦਿਖਾਉਣ ਦੇ ਬਹਾਨੇ ਲਿਜਾ ਕੇ ਉਸ ਨੂੰ ਨਸ਼ੀਲੀ ਚੀਜ ਪਿਲਾ ਕੇ ਬੰਧਕ ਬਣਾਇਆ ਅਤੇ ਰੇਪ ਕੀਤਾ। ਇਸ ਦੇ ਨਾਲ ਹੀ ਅਸ਼ਲੀਲ ਵੀਡੀਓ ਵੀ ਬਣਾ ਲਈ। ਮੁਲਜ਼ਮ ਇਸ ਵੀਡੀਓ ਦੇ ਬਹਾਨੇ ਬਲੈਕਮੇਲ ਕਰ ਰਿਹਾ ਸੀ ਕਿ ਮਹਿਲਾ ਡਾਕਟਰ ਆਪਣੇ ਪਤੀ ਤੋਂ ਤਲਾਕ ਲੈ ਲਵੇ।

ਡਾਕਟਰ ਦਾ ਇਲਜ਼ਾਮ- ਸ਼ਖਸ ਨੇ ਬੰਧਕ ਬਣਾ ਕੇ ਕੀਤਾ ਰੇਪ, ਵੀਡੀਓ ਬਣਾ ਕੇ ਕਿਹਾ- ਪਤੀ ਤੋਂ ਲੈ ਤਲਾਕ

ਡਾਕਟਰ ਦਾ ਇਲਜ਼ਾਮ- ਸ਼ਖਸ ਨੇ ਬੰਧਕ ਬਣਾ ਕੇ ਕੀਤਾ ਰੇਪ, ਵੀਡੀਓ ਬਣਾ ਕੇ ਕਿਹਾ- ਪਤੀ ਤੋਂ ਲੈ ਤਲਾਕ

 • Share this:
  ਪੁਲਿਸ (Police) ਨੇ ਛੱਤੀਸਗੜ੍ਹ (Chhattisgarh) ਦੀ ਰਾਜਧਾਨੀ ਰਾਏਪੁਰ ਵਿਚ ਇਕ ਮਹਿਲਾ ਡਾਕਟਰ (Doctor) ਨੂੰ ਬੰਧਕ ਬਣਾ ਕੇ ਰੇਪ (Rape) ਅਤੇ ਬਲੈਕਮੇਲ ਕਰਨ ਦਾ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਖੁਦ ਨੂੰ ਮਹਿਲਾ ਡਾਕਟਰ ਦਾ ਪ੍ਰੇਮੀ ਦੱਸ ਰਿਹਾ ਹੈ।

  ਮੁਲਜ਼ਮ ਨੇ ਡਾਕਟਰ ਨੂੰ ਪ੍ਰੇਮ ਜਾਲ ਵਿਚ ਫਸਾਇਆ ਅਤੇ ਬੰਧਕ ਬਣਾ ਕੇ ਉਸ ਨਾਲ ਰੇਪ ਕੀਤਾ। ਮਹਿਲਾ ਡਾਕਟਰ ਦਾ ਇਲਜਾਮ ਹੈ ਕਿ ਉਸ ਸ਼ਖਸ ਨੇ ਰੇਪ ਦਾ ਵੀਡੀਓ ਬਣਾਇਆ ਅਤੇ ਉਸ ਉਤੇ ਪਤੀ ਤੋਂ ਤਲਾਕ ਲੈਣ ਦਾ ਦਬਾਅ ਬਣਾਉਣ ਲਈ ਬਲੈਕਮੇਲ ਕਰਨ ਲੱਗਾ। ਮਹਿਲਾ ਦੀ ਸ਼ਿਕਾਇਤ ਉਤੇ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ।  

  ਰਾਏਪੁਰ (Raipur) ਦੇ ਮਹਿਲਾ ਥਾਣੇ ਵਿਚ ਡਾਕਟਰ ਨੇ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੀੜਤਾ ਹੋਮਿਓਪੈਥਿਕ ਦੀ ਡਾਕਟਰ ਹੈ। ਉਸ ਦਾ ਕਹਿਣਾ ਹੈ ਕਿ ਮੁਲਜ਼ਮ ਦਿਨੇਸ਼ ਸਿੰਘ ਕੁਸ਼ਵਾਹਾ ਨੇ ਉਸ ਨੂੰ ਆਪਣੇ ਜਾਲ ਵਿਚ ਫਸਾ ਲਿਆ। ਇਸ ਤੋਂ ਬਾਅਦ ਇਕ ਦਿਨ ਪੀੜਤਾ ਨੂੰ ਬੰਧਕ ਬਣਾ ਕੇ ਉਸ ਨਾਲ ਰੇਪ ਕੀਤਾ ਅਤੇ ਇਸ ਦਾ ਵੀਡੀਓ ਵੀ ਬਣਾ ਲਿਆ।

  ਮੁਲਜ਼ਮ ਇਹ ਵੀਡੀਓ ਦਿਖਾ ਕੇ ਪੀੜਤਾ ਨੂੰ ਬਲੈਕਮੇਲ ਕਰਦਾ ਸੀ। ਮੁਲਜ਼ਮ ਦੇ ਦਬਾਅ ਦੇ ਚੱਲਦੇ ਪੀੜਤਾ ਨੇ ਆਪਣੇ ਪਤੀ ਤੋਂ ਤਲਾਕ ਲਈ ਅਰਜੀ ਵੀ ਲਗਾ ਦਿੱਤੀ, ਪਰ ਬਲੈਕਮੇਲਿੰਗ ਦਾ ਸਿਲਸਿਲਾ ਜਾਰੀ ਰਿਹਾ। ਇਸ ਤੋਂ ਤੰਗ ਆ ਕੇ ਮਹਿਲਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।

  ਕਾਰੋਬਾਰ ਵਿਚ ਇਨਵੈਸਟ ਦਾ ਲਾਲਚ...

  ਦਰਜ ਸ਼ਿਕਾਇਤ ਮੁਤਾਬਿਕ, ਮੁਲਜ਼ਮ ਦਿਨੇਸ਼ ਸਿੰਘ ਕੁਸ਼ਵਾਹਾ ਨੇ ਮਹਿਲਾ ਡਾਕਟਰ ਦੇ ਸਾਹਮਣੇ ਖੁਦ ਨੂੰ ਅਮੀਰ ਦੱਸਦੇ ਹੋਏ ਮਹਿਲਾ ਲਈ ਹਸਪਤਾਲ ਸੈਕਟਰ ਵਿਚ ਨਿਵੇਸ਼ ਕਰਨ ਦੀ ਗੱਲ ਕਹਿ ਕੇ ਝਾਂਸਾ ਦਿੱਤਾ ਸੀ। ਇਸ ਤੋਂ ਬਾਅਦ ਆਪਣਾ ਘਰ ਦਿਖਾਉਣ ਦੇ ਬਹਾਨੇ ਲਿਜਾ ਕੇ ਉਸ ਨੂੰ ਨਸ਼ੀਲੀ ਚੀਜ ਪਿਲਾ ਕੇ ਬੰਧਕ ਬਣਾਇਆ ਅਤੇ ਰੇਪ ਕੀਤਾ। ਇਸ ਦੇ ਨਾਲ ਹੀ ਅਸ਼ਲੀਲ ਵੀਡੀਓ ਵੀ ਬਣਾ ਲਈ। ਮੁਲਜ਼ਮ ਇਸ ਵੀਡੀਓ ਦੇ ਬਹਾਨੇ ਬਲੈਕਮੇਲ ਕਰ ਰਿਹਾ ਸੀ ਕਿ ਮਹਿਲਾ ਡਾਕਟਰ ਆਪਣੇ ਪਤੀ ਤੋਂ ਤਲਾਕ ਲੈ ਲਵੇ।
  First published: