Home /News /national /

ਜੱਜ ਨੇ 14 ਸਾਲਾ ਲੜਕੇ ਨਾਲ ਕੀਤਾ ਕੁਕਰਮ, DSP ਨੇ ਪੀੜਤ ਨੂੰ ਦਿੱਤੀ ਧਮਕੀ, ਸਸਪੈਂਡ

ਜੱਜ ਨੇ 14 ਸਾਲਾ ਲੜਕੇ ਨਾਲ ਕੀਤਾ ਕੁਕਰਮ, DSP ਨੇ ਪੀੜਤ ਨੂੰ ਦਿੱਤੀ ਧਮਕੀ, ਸਸਪੈਂਡ

ਜੱਜ ਨੇ 14 ਸਾਲਾ ਲੜਕੇ ਨਾਲ ਕੀਤਾ ਕੁਕਰਮ, DSP ਨੇ ਪੀੜਤ ਨੂੰ ਦਿੱਤੀ ਧਮਕੀ, ਸਸਪੈਂਡ

ਜੱਜ ਨੇ 14 ਸਾਲਾ ਲੜਕੇ ਨਾਲ ਕੀਤਾ ਕੁਕਰਮ, DSP ਨੇ ਪੀੜਤ ਨੂੰ ਦਿੱਤੀ ਧਮਕੀ, ਸਸਪੈਂਡ

Sexual abuse from minor child in Bharatpur: ਰਾਜਸਥਾਨ ਦੇ ਭਰਤਪੁਰ ਵਿੱਚ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਏ.ਸੀ.ਬੀ. ਦੇ ਵਿਸ਼ੇਸ਼ ਜੱਜ 'ਤੇ ਨਾਬਾਲਗ ਨਾਲ ਛੇੜਛਾੜ ਦਾ ਦੋਸ਼ ਲੱਗਾ ਹੈ। ਜੱਜ ਨਾਲ ਉਸ ਦੇ ਦੋ ਮੁਲਾਜ਼ਮ ਵੀ ਸ਼ਾਮਲ ਸਨ। ਜਦੋਂ ਮਾਮਲੇ ਦੀਆਂ ਪਰਤਾਂ ਸਾਹਮਣੇ ਆਈਆਂ ਤਾਂ ਏਸੀਬੀ ਦੇ ਡੀਐਸਪੀ ਨੇ ਪੀੜਤ ਪਰਿਵਾਰ ਨੂੰ ਧਮਕੀਆਂ ਦਿੱਤੀਆਂ।

ਹੋਰ ਪੜ੍ਹੋ ...
 • Share this:
  ਭਰਤਪੁਰ: ਰਾਜਸਥਾਨ ਦੇ ਭਰਤਪੁਰ 'ਚ 14 ਸਾਲ ਦੇ ਬੱਚੇ ਨਾਲ ਜੱਜ ਅਤੇ ਉਸਦੇ ਦੋ ਮੁਲਾਜ਼ਮਾਂ ਵੱਲੋਂ ਜਿਨਸ਼ੀ ਸ਼ੋਸ਼ਣ ਦਾ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ। ਇੰਨ ਹੀ ਨਹੀਂ ਇਸ ਮਾਮਲੇ ਵਿੱਚ ਪੀੜਤ ਦੇ ਪਰਿਵਾਰ ਨੂੰ ਧਮਕਾਇਆ ਵੀ ਗਿਆ। ਮੁਲਜ਼ਮ ਜੱਜ ਜਤਿੰਦਰ ਸਿੰਘ ਗੁਲੀਆ (Jitendra Singh Gulia ) ਭ੍ਰਿਸ਼ਟਾਚਾਰ ਰੋਕੂ ਕੇਸ ਦੇ ਵਿਸ਼ੇਸ਼ ਜੱਜ ਹਨ। ਦੋਸ਼ ਹੈ ਕਿ ਉਸ ਦੇ ਦੋ ਹੋਰ ਕਰਮਚਾਰੀਆਂ ਨੇ ਵੀ ਨਾਬਾਲਗ ਬੱਚੇ ਦਾ ਜਿਨਸੀ ਸ਼ੋਸ਼ਣ ਕੀਤਾ। ਮਾਮਲਾ ਖੁੱਲ੍ਹਣ 'ਤੇ ਏਸੀਬੀ ਦੇ ਡਿਪਟੀ ਸੁਪਰਡੈਂਟ ਪਰਮੇਸ਼ਵਰ ਲਾਲ ਯਾਦਵ (Parmeshwarlal Yadav) 'ਤੇ ਪੀੜਤ ਪਰਿਵਾਰ ਨੂੰ ਧਮਕੀਆਂ ਦੇਣ ਦਾ ਦੋਸ਼ ਹੈ।

  ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਹਾਈ ਕੋਰਟ ਪ੍ਰਸ਼ਾਸਨ ਨੇ ਮੁਲਜ਼ਮ ਜੱਜ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਰਾਜ ਸਰਕਾਰ ਨੇ ਏਸੀਬੀ ਦੇ ਡਿਪਟੀ ਸੁਪਰਡੈਂਟ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਦੋ ਵੀਡੀਓ ਵੀ ਵਾਇਰਲ ਹੋਏ ਹਨ, ਜਿਸ 'ਚ ਦੋਸ਼ੀ ਜੱਜ ਪੀੜਤਾ ਅਤੇ ਉਸਦੇ ਪਰਿਵਾਰ ਤੋਂ ਮੁਆਫੀ ਮੰਗਦਾ ਨਜ਼ਰ ਆ ਰਿਹਾ ਹੈ।

  ਇਸ ਸਬੰਧੀ ਪੀੜਤ ਪਰਿਵਾਰ ਦੀ ਤਰਫੋਂ ਜੱਜ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਭਰਤਪੁਰ ਦੇ ਮਥੁਰਾ ਗੇਟ ਥਾਣਾ ਪੁਲਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਸਮੂਹਿਕ ਬਲਾਤਕਾਰ ਅਤੇ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬਾਅਦ ਵਿਚ ਮੁਲਜ਼ਮ ਜੱਜ ਨੇ ਪੀੜਤ ਪਰਿਵਾਰ ਦੇ ਖਿਲਾਫ ਬਲੈਕਮੇਲਿੰਗ ਦਾ ਕਰਾਸ ਕੇਸ ਵੀ ਦਾਇਰ ਕੀਤਾ ਹੈ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਹੜਕੰਪ ਮਚ ਗਿਆ ਹੈ।

  ਬਾਲ ਕਮਿਸ਼ਨ ਦੇ ਚੇਅਰਮੈਨ ਨੇ ਪੂਰੀ ਰਿਪੋਰਟ ਮੰਗੀ ਹੈ

  ਬਾਲ ਭਲਾਈ ਕਮੇਟੀ ਨੇ ਆਪਣੀ ਰਿਪੋਰਟ ਬਾਲ ਕਮਿਸ਼ਨ ਨੂੰ ਭੇਜ ਦਿੱਤੀ ਹੈ। ਬਾਲ ਕਮਿਸ਼ਨ ਦੇ ਚੇਅਰਮੈਨ ਨੇ ਅਧਿਕਾਰੀਆਂ ਨੂੰ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਬਾਲ ਭਲਾਈ ਕਮੇਟੀ ਅਤੇ ਪੁਲੀਸ ਨੇ ਮੈਡੀਕਲ ਬੋਰਡ ਤੋਂ ਪੀੜਤ ਬੱਚੇ ਦਾ ਮੈਡੀਕਲ ਕਰਵਾਇਆ ਹੈ। ਇਸ ਦੇ ਨਾਲ ਹੀ ਹੁਣ ਬਾਲ ਕਮਿਸ਼ਨ ਦੀ ਪ੍ਰਧਾਨ ਸੰਗੀਤਾ ਬੈਨੀਵਾਲ ਨੇ ਵੀ ਵਿਭਾਗ ਤੋਂ ਤੱਥਾਂ ਦੀ ਰਿਪੋਰਟ ਮੰਗੀ ਹੈ।

  ਜੱਜ ਅਤੇ ਬੱਚੇ ਦੀ ਮੁਲਾਕਾਤ ਟੈਨਿਸ ਮੈਦਾਨ ਵਿੱਚ ਹੋਈ

  ਪੁਲਿਸ ਅਨੁਸਾਰ ਏ.ਸੀ.ਬੀ. ਦੇ ਵਿਸ਼ੇਸ਼ ਜੱਜ ਜਤਿੰਦਰ ਸਿੰਘ ਗੁਲੀਆ 'ਤੇ ਕਰੀਬ ਇੱਕ ਮਹੀਨੇ ਤੱਕ ਲਗਾਤਾਰ ਬੱਚੇ ਨੂੰ ਵਰਗਲਾ ਕੇ ਘਰ ਲਿਜਾ ਕੇ ਕੁਕਰਮ ਕਰਨ ਦਾ ਦੋਸ਼ ਹੈ। ਜੱਜ ਅਤੇ ਬੱਚੇ ਦੀ ਮੁਲਾਕਾਤ ਟੈਨਿਸ ਮੈਦਾਨ ਵਿੱਚ ਹੋਈ। ਜੱਜ ਜਤਿੰਦਰ ਸਿੰਘ ਗੁਲੀਆ ਅਤੇ ਪੀੜਤ ਟੈਨਿਸ ਖੇਡਣ ਲਈ ਜਾਂਦੇ ਸਨ। ਗੁਲੀਆ ਉਥੋਂ ਬੱਚੇ ਨੂੰ ਵਰਗਲਾ ਕੇ ਘਰ ਲੈ ਜਾਂਦਾ ਸੀ ਅਤੇ ਕੁਕਰਮਾਂ ਨੂੰ ਅੰਜਾਮ ਦਿੰਦਾ ਸੀ। ਗੁਲੀਆ ਦੇ ਨਾਲ-ਨਾਲ ਉਸ ਦੇ ਦੋ ਕਰਮਚਾਰੀ ਵੀ ਇਸ ਘਿਨਾਉਣੇ ਕਾਰੇ ਵਿਚ ਸ਼ਾਮਲ ਸਨ।

  ਦੋਸ਼ੀ ਜੱਜ ਨੇ ਪੀੜਤ ਪਰਿਵਾਰ 'ਤੇ ਬਲੈਕਮੇਲਿੰਗ ਦਾ ਦੋਸ਼ ਲਗਾਇਆ ਹੈ

  ਪੁਲੀਸ ਅਧਿਕਾਰੀ ਰਾਮਨਾਥ ਸਿੰਘ ਨੇ ਦੱਸਿਆ ਕਿ ਜੱਜ ਗੁਲੀਆ ਨੇ ਇਸ ਸਬੰਧੀ ਕੇਸ ਵੀ ਦਰਜ ਕੀਤਾ ਹੈ ਕਿ ਉਸ ਨੂੰ ਬੱਚੇ ਦੇ ਬਹਾਨੇ ਘਰ ਬੁਲਾ ਕੇ 3 ਲੱਖ ਰੁਪਏ ਦੀ ਮੰਗ ਕੀਤੀ ਗਈ। ਪੈਸੇ ਨਾ ਦੇਣ 'ਤੇ ਉਸ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਉਸ ਨੇ ਆਪਣੇ ਦੋ ਹੋਰ ਸਾਥੀਆਂ ਨੂੰ ਬੁਲਾਇਆ ਅਤੇ ਦੋਸ਼ ਲਗਾਉਣ ਵਾਲੀ ਔਰਤ ਨਾਲ ਗੱਲ ਕੀਤੀ। ਔਰਤ ਦੇ ਨਾਲ ਹੋਰ ਦੋ ਲੋਕਾਂ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਐਸਐਚਓ ਰਾਮਨਾਥ ਸਿੰਘ ਅਤੇ ਸੀਓ ਸਿਟੀ ਸਤੀਸ਼ ਵਰਮਾ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ।

  ਪੁਲਿਸ ਭੇਜ ਕੇ ਪੀੜਤ ਪਰਿਵਾਰ ਨੂੰ ਧਮਕਾਇਆ

  ਪੀੜਤ ਬੱਚੇ ਦੀ ਮਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਨ੍ਹਾਂ ਨੇ ਬੱਚੇ ਨੂੰ ਖੇਡਣ ਲਈ ਗਰਾਊਂਡ 'ਚ ਨਹੀਂ ਭੇਜਿਆ ਸੀ, ਇਸ ਲਈ ਏ.ਸੀ.ਬੀ. ਦੇ ਜੱਜ ਨੇ ਕੁਝ ਸਟਾਫ਼ ਅਤੇ ਪੁਲਿਸ ਮੁਲਾਜ਼ਮਾਂ ਨੂੰ ਬੱਚੇ ਨੂੰ ਚੁੱਕਣ ਲਈ ਘਰ ਭੇਜਿਆ ਅਤੇ ਬੱਚੇ ਨੂੰ ਆਪਣੇ ਨਾਲ ਜੱਜ ਕੋਲ ਲੈ ਕੇ ਜਾਣ ਲਈ ਧਮਕਿਆ। ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸ ਨੂੰ ਇਸ ਤਰ੍ਹਾਂ ਡਰਾਇਆ-ਧਮਕਾਇਆ ਗਿਆ ਕਿ ਉਹ ਪੁਲਿਸ ਕੋਲ ਰਿਪੋਰਟ ਦਰਜ ਕਰਵਾਉਣ ਤੱਕ ਵੀ ਨਹੀਂ ਆਈ। ਬਾਅਦ 'ਚ ਉਸ ਨੇ ਆਪਣੇ ਰਿਸ਼ਤੇਦਾਰਾਂ ਦੀ ਮਦਦ ਲੈ ਕੇ ਐਤਵਾਰ ਦੇਰ ਸ਼ਾਮ ਮਾਮਲਾ ਦਰਜ ਕਰਵਾਇਆ।

  ਦੇਰ ਰਾਤ ਦੋਵੇਂ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ

  ਇਸ ਤੋਂ ਬਾਅਦ ਐਤਵਾਰ ਦੇਰ ਰਾਤ ਏਸੀਬੀ ਜੱਜ ਜਤਿੰਦਰ ਸਿੰਘ ਗੁਲੀਆ ਦਾ ਸਮਰਥਨ ਕਰਨ ਵਿੱਚ ਉਸਦੇ ਦੇ ਸੀਓ ਪਰਮੇਸ਼ਵਰ ਲਾਲ ਯਾਦਵ ਮੁਅੱਤਲ ਕਰ ਦਿੱਤਾ ਗਿਆ ਸੀ। ਏਸੀਬੀ ਦੇ ਸੀਓ ਪਰਮੇਸ਼ਵਰ ਲਾਲ ਯਾਦਵ 'ਤੇ ਪੀੜਤ ਪਰਿਵਾਰ ਨੂੰ ਧਮਕੀ ਦੇਣ ਦਾ ਦੋਸ਼ ਹੈ। ਮੁਅੱਤਲੀ ਸਮੇਂ ਦੌਰਾਨ, ਸੀਓ ਪਰਮੇਸ਼ਵਰਲਾਲ ਯਾਦਵ ਆਈਜੀ ਦਫ਼ਤਰ, ਭਰਤਪੁਰ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਉਣਗੇ।

  ਦੀਪਕ ਪੂਰੀ ਦੀ ਰਿਪੋਰਟ।
  Published by:Sukhwinder Singh
  First published:

  Tags: Judge, Minor, Rajasthan, Sexual Abuse

  ਅਗਲੀ ਖਬਰ