ਦੀਵਾਲੀ ਤੋਂ ਪਹਿਲਾਂ ਰਾਜਸਥਾਨ ਵਿਚ ਚਲਾਏ ਜਾ ਰਹੇ 'ਸ਼ੁੱਧ ਦੇ ਲਈ ਯੁੱਧ' ਮੁਹਿੰਮ ਤਹਿਤ ਮਿਲਾਵਟੀ ਦੁੱਧ, ਪਨੀਰ ਤੇ ਮਾਵਾ (Adulterated milk, paneer and mawa) ਖਿਲਾਫ ਵੱਡੇ ਪੱਧਰ ਉਤੇ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਦੇ ਤਹਿਤ ਰਾਜਸਥਾਨ ਦੇ ਮੇਵਾਤ ਇਲਾਕੇ 'ਚ ਸਥਿਤ ਅਲਵਰ ਜ਼ਿਲ੍ਹੇ ਵਿਚ ਸਿਹਤ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਖੇਤਰ ਵਿੱਚ ਵਿਭਾਗ ਨੇ 1500 ਲੀਟਰ ਮਿਲਾਵਟੀ ਦੁੱਧ ਜ਼ਬਤ ਕਰਕੇ ਖੇਤ ਵਿੱਚ ਰੋੜ੍ਹ ਦਿੱਤਾ।
ਦੁੱਧ ਵਿੱਚ ਮਿਲਾਵਟ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਨਾਲ ਆਸਪਾਸ ਦੇ ਇਲਾਕੇ ਵਿਚ ਬਦਬੂ ਫੈਲਦੀ ਹੈ। ਕਾਰਵਾਈ ਦੀ ਖ਼ਬਰ ਮਿਲਦਿਆਂ ਹੀ ਪਿੰਡ ਵਾਸੀਆਂ ਦੀ ਉਥੇ ਭੀੜ ਲੱਗ ਗਈ।
ਦਰਅਸਲ ਦੀਵਾਲੀ ਦੇ ਤਿਉਹਾਰ ਉਤੇ ਮਿਲਾਵਟੀ ਤੇ ਸਿੰਥੈਟਿਕ ਦੁੱਧ ਦਾ ਕਾਰੋਬਾਰ ਲਗਾਤਾਰ ਵਧਦਾ ਜਾ ਰਿਹਾ ਹੈ। ਇਹ ਧੰਦਾ ਕਰਨ ਵਾਲੇ ਕਈ ਮਾਫੀਆ ਮੇਵਾਤ ਇਲਾਕੇ ਵਿਚ ਸਰਗਰਮ ਹਨ। ਅਜਿਹੀ ਸਥਿਤੀ ਵਿਚ ਸਰਸ ਡੇਅਰੀ ਅਤੇ ਮੈਡੀਕਲ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ ਉਤੇ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਦੇ ਤਹਿਤ ਸ਼ਨੀਵਾਰ ਨੂੰ ਅਲਵਰ ਦੇ ਤਿਜਾਰਾ ਇਲਾਕੇ ਦੇ ਸ਼ੇਖਪੁਰ ਹਮੀਰਖਾਂ ਪਿੰਡ ਵਿਚ ਸਰਸ ਡੇਅਰੀ ਚੇਅਰਮੈਨ ਨੇ ਮਿਲਾਵਟੀ ਦੁੱਧ ਨਾਲ ਭਰੇ ਇਕ ਟੈਂਕਰ ਨੂੰ ਫੜਿਆ। ਇਸ ਮਗਰੋਂ ਟੈਂਕਰ ਵਿਚ ਭਰੇ 1500 ਲੀਟਰ ਮਿਲਾਵਟੀ ਦੁੱਧ ਨੂੰ ਮੌਕੇ ਉਤੇ ਖੇਤ ਵਿੱਚ ਖਿਲਾਰ ਕੇ ਨਸ਼ਟ ਕਰ ਦਿੱਤਾ ਗਿਆ।
ਜਿੱਥੇ ਦੁੱਧ ਸੁੱਟਿਆ, ਉੱਥੇ ਲੋਕ ਖੜ੍ਹੇ ਨਹੀਂ ਹੋ ਸਕਦੇ ਸਨ
ਦੁੱਧ ਵਿੱਚ ਮਿਲਾਵਟ ਹੋਣ ਦੀ ਸੂਚਨਾ ਮਿਲਣ ’ਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਉਥੇ ਇਕੱਠੇ ਹੋ ਗਏ। ਦੁੱਧ ਦੀ ਗੁਣਵੱਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦੁੱਧ ਵਿਚਲੀ ਬਦਬੂ ਕਾਰਨ ਲੋਕ ਉਥੇ ਖੜ੍ਹੇ ਨਹੀਂ ਹੋ ਸਕਦੇ ਸਨ।
ਜੇਕਰ ਇਹ ਦੁੱਧ ਨਾ ਫੜਿਆ ਜਾਂਦਾ ਤਾਂ ਜਾਂ ਤਾਂ ਇਹ ਘਰਾਂ ਵਿੱਚ ਸਪਲਾਈ ਹੋ ਜਾਣਾ ਸੀ ਜਾਂ ਫਿਰ ਇਸ ਦੀ ਵਰਤੋਂ ਪਨੀਰ ਅਤੇ ਮਾਵਾ ਬਣਾਉਣ ਲਈ ਕੀਤੀ ਜਾਣੀ ਸੀ। ਕਾਰਵਾਈ ਦੌਰਾਨ ਪ੍ਰਸ਼ਾਸਨਿਕ ਅਮਲੇ ਦੇ ਨਾਲ-ਨਾਲ ਲੋਕਾਂ ਦਾ ਇਕੱਠ ਵੀ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।