Home /News /national /

ਵਿਧਾਇਕ ਦੇ ਹੈਲੀਕਾਪਟਰ ਨਾਲ ਮੱਝ ਦੀ ਮੌਤ!, ਕਿਸਾਨ ਮੁਆਵਜ਼ੇ ਲਈ ਥਾਣੇ ਪਹੁੰਚਿਆ

ਵਿਧਾਇਕ ਦੇ ਹੈਲੀਕਾਪਟਰ ਨਾਲ ਮੱਝ ਦੀ ਮੌਤ!, ਕਿਸਾਨ ਮੁਆਵਜ਼ੇ ਲਈ ਥਾਣੇ ਪਹੁੰਚਿਆ

ਵਿਧਾਇਕ ਦੇ ਹੈਲੀਕਾਪਟਰ ਨਾਲ ਮੱਝ ਦੀ ਮੌਤ, ਕਿਸਾਨ ਮੁਆਵਜ਼ੇ ਲਈ ਥਾਣੇ ਪਹੁੰਚਿਆ (File Photo)

ਵਿਧਾਇਕ ਦੇ ਹੈਲੀਕਾਪਟਰ ਨਾਲ ਮੱਝ ਦੀ ਮੌਤ, ਕਿਸਾਨ ਮੁਆਵਜ਼ੇ ਲਈ ਥਾਣੇ ਪਹੁੰਚਿਆ (File Photo)

ਪਿੰਡ ਦੇ ਪਸ਼ੂ ਪਾਲਕ ਬਲਵੀਰ ਸਿੰਘ ਨੇ ਦੋਸ਼ ਲਾਇਆ ਕਿ ਹੈਲੀਕਾਪਟਰ ਸਾਡੇ ਘਰ ਦੀ ਛੱਤ ਤੋਂ ਥੋੜ੍ਹੀ ਹੀ ਉਚਾਈ ਤੋਂ ਲੰਘਿਆ। ਹੈਲੀਕਾਪਟਰ ਦੀ ਆਵਾਜ਼ ਸੁਣ ਕੇ ਉਸ ਦੀ ਮੱਝ ਡਰ ਗਈ ਅਤੇ ਜ਼ਮੀਨ 'ਤੇ ਡਿੱਗ ਪਈ। ਮੱਝ ਦੀ ਉੱਥੇ ਹੀ ਮੌਤ ਹੋ ਗਈ। ਮੱਝ ਦੇ ਮਾਲਕ ਦਾ ਦੋਸ਼ ਹੈ ਕਿ ਵਿਧਾਇਕ ਦੇ ਹੈਲੀਕਾਪਟਰ ਦੀ ਆਵਾਜ਼ ਆਉਣ ਕਾਰਨ ਉਸ ਦੀ ਮੱਝ ਦੀ ਮੌਤ ਹੋ ਗਈ।

ਹੋਰ ਪੜ੍ਹੋ ...
  • Share this:

ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਬਹਿਰੋੜ ਤੋਂ ਆਜ਼ਾਦ ਵਿਧਾਇਕ ਬਲਜੀਤ ਯਾਦਵ ਇਸ ਸਮੇਂ ਹੈਲੀਕਾਪਟਰ ਨੂੰ ਲੈ ਕੇ ਚਰਚਾ ਵਿਚ ਹਨ। ਆਪਣੇ ਕਾਰਜਕਾਲ ਦੇ 4 ਸਾਲ ਪੂਰੇ ਹੋਣ ਉਤੇ ਵਿਧਾਇਕ ਨੇ ਸਮਰਥਕਾਂ ਦਾ ਧੰਨਵਾਦ ਕਰਨ ਲਈ ਧੰਨਵਾਦ ਯਾਤਰਾ ਕੱਢੀ ਅਤੇ ਇਸ ਦੌਰਾਨ ਉਨ੍ਹਾਂ ਨੇ ਹੈਲੀਕਾਪਟਰ ਰਾਹੀਂ ਜਨਤਾ 'ਤੇ ਫੁੱਲਾਂ ਦੀ ਵਰਖਾ ਕੀਤੀ।

ਇਸ ਦੌਰਾਨ ਇੱਕ ਮੱਝ ਦੀ ਮੌਤ ਕਾਰਨ ਵਿਧਾਇਕ ਵਿਵਾਦਾਂ ਵਿਚ ਘਿਰ ਗਿਆ। ਪਿੰਡ ਵਾਸੀ ਨੇ ਦੱਸਿਆ ਕਿ ਹੈਲੀਕਾਪਟਰ ਕਾਫੀ ਨੀਵਾਂ ਉੱਡ ਰਿਹਾ ਸੀ ਅਤੇ ਇਸ ਦੀ ਆਵਾਜ਼ ਸੁਣ ਕੇ ਡਰਦਿਆਂ ਉਸ ਦੀ ਮੱਝ ਦੀ ਮੌਤ ਹੋ ਗਈ। ਇਸ ਸਬੰਧੀ ਉਸ ਨੇ ਥਾਣੇ ਪਹੁੰਚ ਕੇ ਸ਼ਿਕਾਇਤ ਦਿੱਤੀ ਅਤੇ ਮੁਆਵਜ਼ੇ ਦੀ ਮੰਗ ਵੀ ਕੀਤੀ।

ਜਾਣਕਾਰੀ ਅਨੁਸਾਰ ਬਹਿਰੋੜ ਵਿਧਾਨ ਸਭਾ ਹਲਕੇ ਵਿਚ ਕਰਵਾਏ ਵਿਕਾਸ ਕਾਰਜਾਂ ਦੀ ਖੁਸ਼ੀ ਵਿਚ ਵਿਧਾਇਕ ਦੇ ਸਮਰਥਕਾਂ ਨੇ 13 ਅਤੇ 14 ਨਵੰਬਰ ਨੂੰ ਹੈਲੀਕਾਪਟਰ ਤੋਂ ਫੁੱਲਾਂ ਦੀ ਵਰਖਾ ਕੀਤੀ ਸੀ।

13 ਨਵੰਬਰ ਨੂੰ ਦੁਪਹਿਰ 2.30 ਵਜੇ ਬਹਿਰੋੜ ਕਸਬੇ ਦੇ ਪਿੰਡ ਕੋਹਰਾਨਾ ਵਿਚ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ। ਪਿੰਡ ਦੇ ਪਸ਼ੂ ਪਾਲਕ ਬਲਵੀਰ ਸਿੰਘ ਨੇ ਦੋਸ਼ ਲਾਇਆ ਕਿ ਹੈਲੀਕਾਪਟਰ ਸਾਡੇ ਘਰ ਦੀ ਛੱਤ ਤੋਂ ਥੋੜ੍ਹੀ ਹੀ ਉਚਾਈ ਤੋਂ ਲੰਘਿਆ।

ਹੈਲੀਕਾਪਟਰ ਦੀ ਆਵਾਜ਼ ਸੁਣ ਕੇ ਉਸ ਦੀ ਮੱਝ ਡਰ ਗਈ ਅਤੇ ਜ਼ਮੀਨ 'ਤੇ ਡਿੱਗ ਪਈ। ਮੱਝ ਦੀ ਉੱਥੇ ਹੀ ਮੌਤ ਹੋ ਗਈ। ਮੱਝ ਦੇ ਮਾਲਕ ਦਾ ਦੋਸ਼ ਹੈ ਕਿ ਵਿਧਾਇਕ ਦੇ ਹੈਲੀਕਾਪਟਰ ਦੀ ਆਵਾਜ਼ ਆਉਣ ਕਾਰਨ ਉਸ ਦੀ ਮੱਝ ਦੀ ਮੌਤ ਹੋ ਗਈ।

ਪਿੰਡ ਵਾਸੀਆਂ ਨੇ ਇਸ ਸਬੰਧੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਪੁਲਿਸ ਨੇ ਇਸ ਮਾਮਲੇ 'ਚ ਕਿਹਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ। ਮੱਝ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਸ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

Published by:Gurwinder Singh
First published:

Tags: Buffalo, Crime news, Rajasthan