Home /News /national /

ਛੋਟਾ ਭਰਾ ਛੱਤ ਤੋਂ ਡਿੱਗਿਆ ਤੇ ਵੱਡਾ ਖੂਹ 'ਚ, ਸਕੇ ਭਰਾਵਾਂ ਦੀ ਇਕੋ ਵੇਲੇ ਹੋਈ ਮੌਤ

ਪੱਛਮੀ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਵਿਚ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਇਥੇ ਥੋੜ੍ਹੇ ਜਿਹੇ ਸਮੇਂ ਵਿਚ ਇੱਕੋ ਪਰਿਵਾਰ ਦੇ ਦੋ ਪੁੱਤਾਂ ਦੀ ਮੌਤ ਹੋ ਗਈ। ਇਨ੍ਹਾਂ 'ਚੋਂ ਇਕ ਛੋਟੇ ਭਰਾ ਦੀ ਛੱਤ ਤੋਂ ਡਿੱਗਣ ਨਾਲ ਮੌਤ ਹੋ ਗਈ, ਜਦਕਿ ਵੱਡਾ ਭਰਾ ਪਾਣੀ ਦੀ ਟੈਂਕੀ 'ਚ ਡਿੱਗ ਗਿਆ।

  • Share this:

ਦੋ ਸਕੇ ਭਰਾਵਾਂ ਦੀ ਇਕੱਠੇ ਮੌਤ ਨੇ ਪਰਿਵਾਰ ਵਿੱਚ ਹਫੜਾ-ਦਫੜੀ ਮਚਾ ਦਿੱਤੀ। ਹਾਦਸੇ ਤੋਂ ਬਾਅਦ ਮ੍ਰਿਤਕਾਂ ਦੇ ਪਿੰਡ ਵਿੱਚ ਸੋਗ ਛਾ ਗਿਆ ਹੈ। ਦੋਵਾਂ ਭਰਾਵਾਂ ਦਾ ਅੰਤਿਮ ਸੰਸਕਾਰ ਇੱਕੋ ਚਿਖਾ 'ਤੇ ਕੀਤਾ ਗਿਆ।

ਜਾਣਕਾਰੀ ਮੁਤਾਬਕ ਬਾੜਮੇਰ ਦੇ ਸਿਣਧਰੀ ਇਲਾਕੇ ਦੇ ਰਹਿਣ ਵਾਲੇ ਬਾਬੂ ਸਿੰਘ ਦੇ ਚਾਰ ਬੇਟੇ ਹਨ। ਇਨ੍ਹਾਂ ਵਿੱਚੋਂ ਦੋ ਸੋਹਣ ਸਿੰਘ (28) ਅਤੇ ਸੁਮੇਰ ਸਿੰਘ (26) ਦੀ ਮੌਤ ਹੋ ਗਈ। ਸੁਮੇਰ ਸੂਰਤ ਵਿਚ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਛੱਤ 'ਤੇ ਖੜ੍ਹ ਕੇ ਕਿਸੇ ਨਾਲ ਫੋਨ 'ਤੇ ਗੱਲ ਕਰ ਰਿਹਾ ਸੀ।

ਇਸ ਦੌਰਾਨ ਸੰਤੁਲਨ ਵਿਗੜਨ ਕਾਰਨ ਉਹ ਛੱਤ ਤੋਂ ਹੇਠਾਂ ਡਿੱਗ ਗਿਆ। ਸਥਾਨਕ ਲੋਕਾਂ ਨੇ ਉਸ ਨੂੰ ਜ਼ਖਮੀ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ। ਇਲਾਜ ਦੌਰਾਨ ਮੰਗਲਵਾਰ ਰਾਤ ਉਸ ਦੀ ਮੌਤ ਹੋ ਗਈ। ਅਗਲੇ ਦਿਨ ਬੁੱਧਵਾਰ ਰਾਤ ਤੱਕ ਉਸ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਂਦਾ ਗਿਆ।

ਸੁਮੇਰ ਦਾ ਵੱਡਾ ਭਰਾ ਸੋਹਣ ਰਾਜਧਾਨੀ ਜੈਪੁਰ 'ਚ ਅਧਿਆਪਕ ਭਰਤੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ। ਪਰ ਛੋਟੇ ਭਰਾ ਦੀ ਮੌਤ ਤੋਂ ਬਾਅਦ ਉਸ ਨੂੰ ਪਿੰਡ ਬੁਲਾਉਣਾ ਪਿਆ। ਇਸ ਲਈ ਰਿਸ਼ਤੇਦਾਰਾਂ ਨੇ ਪਿਤਾ ਦੀ ਖਰਾਬ ਸਿਹਤ ਦਾ ਹਵਾਲਾ ਦੇ ਕੇ ਉਸ ਨੂੰ ਪਿੰਡ ਬੁਲਾ ਲਿਆ।

ਅਗਲੇ ਦਿਨ ਵੀਰਵਾਰ ਸਵੇਰੇ ਸੋਹਣ ਘਰ ਦੇ ਕੋਲ ਸਥਿਤ ਟੈਂਕੀ ਤੋਂ ਪਾਣੀ ਲੈਣ ਗਿਆ। ਉੱਥੇ ਉਹ ਫਿਸਲ ਗਿਆ ਅਤੇ ਟੈਂਕੀ 'ਚ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਕਾਫੀ ਦੇਰ ਤੱਕ ਜਦੋਂ ਉਹ ਵਾਪਸ ਨਹੀਂ ਪਰਤਿਆ ਤਾਂ ਰਿਸ਼ਤੇਦਾਰ ਉਸ ਨੂੰ ਲੱਭਦੇ ਹੋਏ ਉਥੇ ਪਹੁੰਚ ਗਏ। ਉਥੇ ਸਥਿਤੀ ਦੇਖ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।

ਬਾਅਦ 'ਚ ਜਿਵੇਂ ਹੀ ਇਸ ਦੀ ਸੂਚਨਾ ਘਰ ਪਹੁੰਚੀ ਤਾਂ ਉੱਥੇ ਹਫੜਾ-ਦਫੜੀ ਮਚ ਗਈ। ਫਿਰ ਸੋਹਣ ਦੀ ਲਾਸ਼ ਨੂੰ ਬਾਹਰ ਕੱਢ ਕੇ ਘਰ ਲਿਆਂਦਾ ਗਿਆ। ਜਦੋਂ ਦੋਵੇਂ ਭਰਾਵਾਂ ਦੀ ਅਰਥੀ ਇਕੱਠੀ ਉਠੀ ਤਾਂ ਉੱਥੇ ਮੌਜੂਦ ਹਰ ਵਿਅਕਤੀ ਦੀਆਂ ਅੱਖਾਂ ਨਮ ਹੋ ਗਈਆਂ। ਪੁਲਿਸ ਅਧਿਕਾਰੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸੋਹਣ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਫਿਸਲਣ ਕਾਰਨ ਉਸ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Published by:Gurwinder Singh
First published:

Tags: Accident