ਇਸ ਸੂਬੇ 'ਚ ਕਾਨੂੰਨ ਹੋਇਆ ਪਾਸ: ਹੁਣ ਖੁੱਲ ਕੇ ਕਰੋ ਪਿਆਰ, ਰੋਕਣ ਵਾਲੇ ਨੂੰ ਫਾਂਸੀ ਜਾਂ ਉਮਰ ਕੈਦ...

ਇਸ ਸੂਬੇ 'ਚ ਕਾਨੂੰਨ ਪਾਸ: ਹੁਣ ਖੁੱਲ ਕੇ ਕਰੋ ਪਿਆਰ, ਰੋਕਣ ਵਾਲੇ ਨੂੰ ਫਾਂਸੀ ਜਾਂ ਉਮਰ ਕੈਦ...

 • Share this:
  ਰਾਜਸਥਾਨ ਵਿਚ ਹੁਣ ਪਿਆਰ ਕਰਨਾ ਕੋਈ ਗੁਨਾਹ ਨਹੀਂ ਹੋਵੇਗਾ। ਰਾਜਸਥਾਨ ਵਿਧਾਨ ਸਭਾ ਵਿੱਚ ਆਨਰ ਕਿਲਿੰਗ ਨੂੰ ਰੋਕਣ ਲਈ ਬਿੱਲ ਪਾਸ ਹੋ ਗਿਆ ਹੈ। ਰਾਜਸਥਾਨ ਇਸ ਕਾਨੂੰਨ ਨੂੰ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਰਾਜ ਬਣ ਗਿਆ ਹੈ। ਜਿਵੇਂ ਹੀ ਕਾਨੂੰਨ ਬਣਿਆ ਰਾਜਸਥਾਨ ਪੁਲਿਸ ਨੇ ਟਵਿੱਟਰ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿਚ ਬਾਲੀਵੁੱਡ ਦੀ ਸੁਪਰਹਿੱਟ ਫਿਲਮ ਮੁਗਲ-ਏ-ਆਜ਼ਮ ਦਾ ਸਹਾਰਾ ਲਿਆ ਗਿਆ।

  ਹੁਣ ਜੇ ਕਿਸੇ ਪ੍ਰੇਮੀ ਜੋੜੇ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਤਾਂ ਰਾਜਸਥਾਨ ਸਰਕਾਰ ਦੀ ਆਨਰ ਕਿਲਿੰਗ 2019 ਦੇ ਮੁਤਾਬਿਕ ਉਮਰ ਕੈਦ ਤੋਂ ਮੌਤ ਦੀ ਸਜ਼ਾ ਅਤੇ 5 ਲੱਖ ਰੁਪਏ ਤਕ ਦਾ ਜ਼ੁਰਮਾਨਾ ਹੋ ਸਕਦਾ ਹੈ।

  ਰਾਜਸਥਾਨ ਵਿਧਾਨ ਸਭਾ ਨੇ ਆਨਰ ਕਿਲਿੰਗ ਨੂੰ ਰੋਕਣ ਲਈ ਇਕ ਬਿੱਲ ਪਾਸ ਕੀਤਾ। ਰਾਜ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼ਾਂਤੀ ਧਾਰੀਵਾਲ ਨੇ 30 ਜੁਲਾਈ ਨੂੰ ਸਦਨ ਵਿੱਚ ‘ਵਿਆਹੁਤਾ ਰਿਸ਼ਤੇ ਦੀ ਆਜ਼ਾਦੀ ਵਿਚ ਦਖਲਅੰਦਾਜ਼ੀ ਦਾ ਮਨਾਹੀ ਬਿਲ 2019' ਵਿਧਾਨ ਸਭਾ ਵਿੱਚ ਪੇਸ਼ ਕੀਤਾ ਸੀ। ਇਸ ਕਾਨੂੰਨ ਦੇ ਮੁਤਾਬਿਕ ਕਥਿਤ ਸਨਮਾਨ ਦੇ ਲਈ ਕੀਤੀ ਜਾਣ ਵਾਲੀ ਹਿੰਸਾ ਕੰਮ ਇੰਡੀਅਨ ਪੀਨਲ ਕੋਡ (ਆਈਪੀਸੀ) ਦੇ ਅਧੀਨ ਅਪਰਾਧ ਹਨ ਅਤੇ ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ।

  ਆਨਰ ਕਿਲਿੰਗ ਲਈ ਫਾਂਸੀ ਜਾਂ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਜਾਤੀ, ਭਾਈਚਾਰੇ ਅਤੇ ਪਰਿਵਾਰ ਦੇ ਸਤਿਕਾਰ ਦੇ ਨਾਮ 'ਤੇ ਇਕ ਵਿਆਹੁਤਾ ਜੋੜੇ ਨਾਲ ਕਿਸੇ ਇੱਕ ਦੇ ਲਈ ਹੋਣ ਵਾਲੀਆਂ ਹੱਤਿਆਵਾਂ ਗੈਰ ਜ਼ਮਾਨਤੀ ਹੋਵੇਗੀ। ਇਸ ਤੋਂ ਇਲਾਵਾ ਪੰਜ ਲੱਖ ਰੁਪਏ ਜੁਰਮਾਨੇ ਦੀ ਵਿਵਸਥਾ ਵੀ ਕੀਤੀ ਗਈ ਹੈ। ਇਸ ਬਿੱਲ ਵਿਚ, ਜੇ ਇਕ ਵਿਆਹੁਤਾ ਜੋੜੇ ਨੂੰ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ, ਤਾਂ ਉਨ੍ਹਾਂ ਨੂੰ 10 ਸਾਲ ਤੋਂ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਦੱਸ ਦੇਈਏ ਕਿ ਸੁਪਰੀਮ ਕੋਰਟ ਨੇ 17 ਜੁਲਾਈ ਨੂੰ ਆਪਣੇ ਫੈਸਲੇ ਵਿਚ ਇਸ ਸੰਬੰਧੀ ਕਾਨੂੰਨ ਬਣਾਉਣ ਦਾ ਨਿਰਦੇਸ਼ ਦਿੱਤਾ ਸੀ।
  Published by:Sukhwinder Singh
  First published:
  Advertisement
  Advertisement