Home /News /national /

ਜੱਜ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਉਂਦੇ ਹੀ ਮੁਨਸ਼ੀ ਨੂੰ ਧੱਕਾ ਦੇ ਕੇ ਫਰਾਰ ਹੋ ਗਿਆ ਕੈਦੀ, ਪੁਲਿਸ ਕਰ ਰਹੀ ਹੈ ਭਾਲ

ਜੱਜ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਉਂਦੇ ਹੀ ਮੁਨਸ਼ੀ ਨੂੰ ਧੱਕਾ ਦੇ ਕੇ ਫਰਾਰ ਹੋ ਗਿਆ ਕੈਦੀ, ਪੁਲਿਸ ਕਰ ਰਹੀ ਹੈ ਭਾਲ

ਜੱਜ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਉਂਦੇ ਹੀ ਮੁਨਸ਼ੀ ਨੂੰ ਧੱਕਾ ਦੇ ਕੇ ਫਰਾਰ ਹੋ ਗਿਆ ਕੈਦੀ, ਪੁਲਿਸ ਕਰ ਰਹੀ ਹੈ ਭਾਲ (ਸੰਕੇਤਕ ਫੋਟੋ)

ਜੱਜ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਉਂਦੇ ਹੀ ਮੁਨਸ਼ੀ ਨੂੰ ਧੱਕਾ ਦੇ ਕੇ ਫਰਾਰ ਹੋ ਗਿਆ ਕੈਦੀ, ਪੁਲਿਸ ਕਰ ਰਹੀ ਹੈ ਭਾਲ (ਸੰਕੇਤਕ ਫੋਟੋ)

  • Share this:
    ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲੇ ਦੀ ਇਕ ਵਿਸ਼ੇਸ਼ ਅਦਾਲਤ ਦੁਆਰਾ ਬਲਾਤਕਾਰ ਦੇ ਇੱਕ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਉਣ ਤੋਂ ਬਾਅਦ 23 ਸਾਲਾ ਦੋਸ਼ੀ ਮੁਨਸ਼ੀ ਨੂੰ ਧੱਕਾ ਮਾਰ ਕੇ ਫਰਾਰ ਹੋ ਗਿਆ। ਇਸਤਗਾਸਾ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ।

    ਜ਼ਿਲ੍ਹਾ ਲੋਕ ਸਰਕਾਰੀ ਵਕੀਲ ਆਲੋਕ ਸ਼੍ਰੀਵਾਸਤਵ ਨੇ ਦੱਸਿਆ ਕਿ ਵਿਸ਼ੇਸ਼ ਜੱਜ ਡਾ. ਅੰਜਲੀ ਪਾਰੇ ਨੇ ਸ਼ੁੱਕਰਵਾਰ ਨੂੰ ਇਕ ਨਾਬਾਲਿਗ ਲੜਕੀ ਨਾਲ ਬਲਾਤਕਾਰ ਦੇ ਮਾਮਲੇ ਵਿਚ ਜਿਤੇਂਦਰ ਨੂੰ ਉਮਰ ਕੈਦ ਦੀ ਸਜਾ ਸੁਣਾਈ। ਅਦਾਲਤ ਵੱਲੋਂ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਜਬਰ ਜਨਾਹ ਦਾ ਦੋਸ਼ੀ ਜਿਤੇਂਦਰ ਅਦਾਲਤ ਵਿੱਚ ਮੁਨਸ਼ੀ ਨੂੰ ਧੱਕਾ ਦੇ ਕੇ ਉਥੋਂ ਫਰਾਰ ਹੋ ਗਿਆ।

    ਸਰਕਾਰੀ ਵਕੀਲ ਨੇ ਦੱਸਿਆ ਕਿ 2 ਅਕਤੂਬਰ 2018 ਨੂੰ ਪੀੜਤ ਪਰਿਵਾਰ ਨੇ ਰਾਜਗੜ੍ਹ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਨਾਬਾਲਗ ਲੜਕੀ ਨੂੰ ਬਚਪਨ ਵਿਚ ਅਧਰੰਗ ਹੋ ਗਿਆ ਸੀ। ਇਸ ਕਾਰਨ, ਉਹ ਮਾਨਸਿਕ ਤੌਰ 'ਤੇ ਅਪਾਹਿਜ਼ ਹੋ ਗਈ ਸੀ।

    ਉਸ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਜਿਤੇਂਦਰ ਨੇ ਉਸ ਨਾਲ 5-6 ਮਹੀਨੇ ਪਹਿਲਾਂ ਬਲਾਤਕਾਰ ਕੀਤਾ ਸੀ ਅਤੇ ਉਹ ਗਰਭਵਤੀ ਹੈ। ਸ੍ਰੀਵਾਸਤਵ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ ‘ਤੇ ਮੁਲਜ਼ਮ ਖ਼ਿਲਾਫ਼ ਆਈਪੀਸੀ ਦੀ ਧਾਰਾ 376 (ਬਲਾਤਕਾਰ) ਅਤੇ ਪੋਕਸੋ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਪੀੜਤ ਲੜਕੀ ਦੇ ਬਿਆਨ ਲਏ ਗਏ ਅਤੇ ਜਾਂਚ ਤੋਂ ਬਾਅਦ ਦੋਸ਼ ਪੱਤਰ ਅਦਾਲਤ ਵਿਚ ਪੇਸ਼ ਕੀਤਾ ਗਿਆ।

    ਉਨ੍ਹਾਂ ਨੇ ਦੱਸਿਆ ਕਿ ਅਦਾਲਤ ਨੇ ਦੋਸ਼ੀ ਜਿਤੇਂਦਰ ਨੂੰ ਉਮਰ ਕੈਦ ਅਤੇ ਦਸ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸਜ਼ਾ ਸੁਣਾਏ ਜਾਣ ਤੋਂ ਬਾਅਦ ਦੋਸ਼ੀ ਜਿਤੇਂਦਰ ਅਚਾਨਕ ਮੁਨਸ਼ੀ ਨੂੰ ਧੱਕਾ ਦੇ ਕੇ ਅਦਾਲਤ ਦੇ ਕਮਰੇ ਵਿਚੋਂ ਫਰਾਰ ਹੋ ਗਿਆ। ਪੁਲਿਸ ਜਿਤੇਂਦਰ ਦੀ ਭਾਲ ਕਰ ਰਹੀ ਹੈ।
    Published by:Gurwinder Singh
    First published:

    Tags: Cort, Crime

    ਅਗਲੀ ਖਬਰ