• Home
  • »
  • News
  • »
  • national
  • »
  • RAJNATH SINGH RECEIVES FIRST RAFALE JET IN FRANCE CALLS IT HISTORIC DAY FOR INDIAN FORCES

ਰੱਖਿਆ ਮੰਤਰੀ ਨੇ ਭਾਰਤ ਨੂੰ ਮਿਲੇ ਪਹਿਲੇ ਰਾਫੇਲ ਵਿਚ ਭਰੀ ਉਡਾਨ

ਰੱਖਿਆ ਮੰਤਰੀ ਨੇ ਭਾਰਤ ਨੂੰ ਮਿਲੇ ਪਹਿਲੇ ਰਾਫੇਲ ਵਿਚ ਭਰੀ ਉਡਾਨ

  • Share this:
    ਫਰਾਂਸ ਨੇ ਭਾਰਤ ਨੂੰ ਆਰ. ਬੀ. 001 ਰਾਫਲੇ ਜਹਾਜ਼ ਸੌਂਪ ਦਿੱਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ (Defence Minister Rajnath Singh) ਨੇ ਮੰਗਲਵਾਰ ਨੂੰ ਦੇਸ਼ ਦਾ ਪਹਿਲਾ ਰਾਫੇਲ ਜੈਟ ਪ੍ਰਾਪਤ ਕੀਤਾ। ਹਵਾਈ ਫੌਜ ਦੇ ਬੇੜੇ 'ਚ ਰਾਫੇਲ ਨੂੰ ਸ਼ਾਮਲ ਕਰਾਉਣ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਮੇਰੀਨੇਕ ਸਥਿਤ ਦਸਾ ਏਵੀਏਸ਼ਨ ਪਲਾਂਟ ਪਹੁੰਚੇ। ਉਨ੍ਹਾਂ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਭਾਰਤੀ ਹਵਾਈ ਫੌਜ ਦੇ ਬੇੜੇ 'ਚ ਰਾਫੇਲ ਆਉਣ ਨਾਲ ਸਾਡੀ ਸਮਰੱਥਾ ਵਧੇਗੀ।



    ਰਾਜਨਾਥ ਸਿੰਘ ਨੇ ਰਾਫੇਲ ਦੀ ਸ਼ਸਤਰ ਪੂਜਾ ਕਰਨ ਤੋਂ ਬਾਅਦ ਉਡਾਨ ਭਰੀ। ਹਾਲਾਂਕਿ ਰਾਫੇਲ ਦੇ ਫਰਾਂਸ ਤੋਂ ਹਿੰਦੁਸਤਾਨ ਆਉਣ 'ਚ ਅਜੇ ਇੰਤਜਾਰ ਕਰਨਾ ਪਏਗਾ। ਇਸ ਤੋਂ ਇਲਾਵਾ ਭਾਰਤ ਤੇ ਫਰਾਂਸ ਵਿਚਾਲੇ ਰੱਖਿਆ ਡੀਲ ਨੂੰ ਲੈ ਕੇ ਕਈ ਵੱਡੇ ਐਲਾਨ ਵੀ ਹੋ ਸਕਦੇ ਹਨ।



    ਰਾਫੇਲ ਲੈਣ ਪੁੱਜੇ ਰਾਜਨਾਥ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਖੁਸ਼ੀ ਹੋ ਰਹੀ ਕਿ ਰਾਫੇਲ ਆਪਣੇ ਤੈਅ ਸਮੇਂ ਉਤੇ ਭਾਰਤ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਇਸ ਨਾਲ ਸਾਡੀ ਹਵਾਈ ਸੈਨਾ ਦੀ ਤਾਕਤ ਵਧੇਗੀ।

    First published:
    Advertisement
    Advertisement