ਰਾਜਸਥਾਨ ਤੋਂ ਇਕ ਰੂਹ ਕਬਾਊ ਵੀਡੀਓ ਵਾਇਰਲ ਹੋ ਰਹੀ ਹੈ। ਇਹ ਸੜਕ ਹਾਦਸੇ ਦਾ ਇੱਕ ਖੌਫਨਾਕ ਵੀਡੀਓ ਹੈ। ਜਿਸ 'ਚ ਨਸ਼ੇ ਵਿਚ ਟੱਲੀ ਕਾਰ ਚਾਲਕ ਕਾਰ ਉਤੋਂ ਸੰਤੁਲਨ ਗੁਆ ਬੈਠਾ ਅਤੇ ਕਾਰ ਦਰੱਖਤ ਨਾਲ ਜਾ ਟਕਰਾਈ।
ਇਸ ਤੋਂ ਬਾਅਦ ਕਾਰ ਦੂਜੀ ਕਾਰ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਹੈ ਕਿ ਦੂਜੀ ਕਾਰਨ ਪਲਟੀਆਂ ਖਾ ਗਈ।
ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਸੜਕ ਕਿਨਾਰੇ ਇਕ ਘਰ ਦੇ ਬਾਹਰ ਬੈਠਾ ਇਕ ਆਦਮੀ ਤੇ ਛੋਟੀ ਬੱਚੀ ਵਾਲ-ਵਾਲ ਇਸ ਕਾਰ ਦੀ ਲਪੇਟ ਵਿਚ ਆਉਣੋਂ ਬਚ ਗਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Accident, Road accident