Home /News /national /

ਧੀਆਂ ਦੇ ਵਿਆਹ ਤੋਂ 6 ਦਿਨ ਪਹਿਲਾਂ ਪਿਉ ਦੀ ਮੌਤ, ਮਦਦ ਲਈ ਅੱਗੇ ਆਏ ਸਾਥੀ ਪੁਲਿਸ ਵਾਲੇ

ਧੀਆਂ ਦੇ ਵਿਆਹ ਤੋਂ 6 ਦਿਨ ਪਹਿਲਾਂ ਪਿਉ ਦੀ ਮੌਤ, ਮਦਦ ਲਈ ਅੱਗੇ ਆਏ ਸਾਥੀ ਪੁਲਿਸ ਵਾਲੇ

ਧੀਆਂ ਦੇ ਵਿਆਹ ਤੋਂ 6 ਦਿਨ ਪਹਿਲਾਂ ਪਿਉ ਦੀ ਮੌਤ, ਮਦਦ ਲਈ ਅੱਗੇ ਆਏ ਸਾਥੀ ਪੁਲਿਸ ਵਾਲੇ

ਧੀਆਂ ਦੇ ਵਿਆਹ ਤੋਂ 6 ਦਿਨ ਪਹਿਲਾਂ ਪਿਉ ਦੀ ਮੌਤ, ਮਦਦ ਲਈ ਅੱਗੇ ਆਏ ਸਾਥੀ ਪੁਲਿਸ ਵਾਲੇ

 • Share this:

  ਰਾਜਸਥਾਨ ਦੇ ਮੇਵਾੜ ਇਲਾਕੇ 'ਚ ਪੁਲਿਸ ਮੁਲਾਜ਼ਮਾਂ ਨੇ ਆਪਣੇ ਮਰਹੂਮ ਸਾਥੀ ਦੀਆਂ ਬੇਟੀਆਂ ਦੇ ਵਿਆਹ 'ਚ 2 ਲੱਖ 121 ਰੁਪਏ ਦੀ ਮਦਦ ਕਰਕੇ ਵੱਡਾ ਦਿਲ ਦਿਖਾਇਆ ਹੈ। ਉਨ੍ਹਾਂ ਦੇ ਸਾਥੀ ਹੈੱਡ ਕਾਂਸਟੇਬਲ ਮੰਗੀਲਾਲ ਸਰਗਰਾ ਕੈਂਸਰ ਤੋਂ ਪੀੜਤ ਸੀ।

  ਐਤਵਾਰ ਨੂੰ ਮੰਗੀਲਾਲ ਦੀਆਂ ਦੋ ਬੇਟੀਆਂ ਦੇ ਵਿਆਹ ਸਨ, ਪਰ ਬੇਟੀਆਂ ਦੇ ਵਿਆਹ ਤੋਂ 6 ਦਿਨ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਐਤਵਾਰ ਸ਼ਾਮ ਨੂੰ ਜਦੋਂ ਵਿਆਹ ਹੋਇਆ ਤਾਂ ਉਸ ਦੇ ਪਿਤਾ ਦੇ ਸਾਥੀਆਂ ਨੇ 2 ਲੱਖ 121 ਰੁਪਏ ਇਕੱਠੇ ਕਰਕੇ ਕੰਨਿਆਂਦਾਨ ਕੀਤਾ। ਇਹ ਦੇਖ ਕੇ ਦੋਵੇਂ ਭੈਣਾਂ ਆਪਣੇ ਹੰਝੂ ਨਹੀਂ ਰੋਕ ਸਕੀਆਂ।

  ਜਾਣਕਾਰੀ ਮੁਤਾਬਕ ਕੈਂਸਰ ਤੋਂ ਪੀੜਤ ਹੈੱਡ ਕਾਂਸਟੇਬਲ ਮੰਗੀਲਾਲ ਕਾਂਕਰੋਲੀ ਥਾਣੇ 'ਚ ਤਾਇਨਾਤ ਸੀ। ਉਨ੍ਹਾਂ ਦੀ ਬੇਟੀ ਮਮਤਾ ਅਤੇ ਕਵਿਤਾ ਦਾ ਵਿਆਹ 28 ਨਵੰਬਰ ਨੂੰ ਤੈਅ ਸੀ। ਸਾਰਾ ਪਰਿਵਾਰ ਵਿਆਹ ਦੀਆਂ ਤਿਆਰੀਆਂ ਵਿਚ ਰੁੱਝਿਆ ਹੋਇਆ ਸੀ। ਪਰ ਕੈਂਸਰ ਪੀੜਤ ਮੰਗੀਲਾਲ ਦੀ ਵਿਆਹ ਤੋਂ 6 ਦਿਨ ਪਹਿਲਾਂ ਮੌਤ ਹੋ ਗਈ। ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਗਮੀ ਵਿੱਚ ਬਦਲ ਗਿਆ। 28 ਨਵੰਬਰ ਨੂੰ ਬੇਟੀਆਂ ਮਮਤਾ ਅਤੇ ਕਵਿਤਾ ਨੇ ਦੇਸੂਰੀ ਵਿੱਚ ਇੱਕ ਸਾਦੇ ਸਮਾਰੋਹ ਵਿੱਚ ਫੇਰੇ ਲਏ।

  ਕਾਂਕਰੋਲੀ ਥਾਣੇ ਵਿੱਚ ਕਰੀਬ 45 ਲੋਕਾਂ ਦਾ ਸਟਾਫ ਹੈ। ਸਾਰੇ ਮੰਗੀਲਾਲ ਦੀਆਂ ਧੀਆਂ ਦੇ ਵਿਆਹ ਵਿੱਚ ਮਦਦ ਲਈ ਰਾਜ਼ੀ ਹੋ ਗਏ। ਥਾਣੇ ਦੇ ਸਾਰੇ ਪੁਲਿਸ ਮੁਲਾਜ਼ਮਾਂ ਨੇ ਆਪਣੀ ਸ਼ਰਧਾ ਅਨੁਸਾਰ ਆਪਣਾ ਯੋਗਦਾਨ ਪਾ ਕੇ 2 ਲੱਖ 121 ਰੁਪਏ ਇਕੱਠੇ ਕੀਤੇ।

  Published by:Gurwinder Singh
  First published:

  Tags: Helps, Rajasthan, Wedding