Home /News /national /

ਅਦਾਲਤ ਨੇ ਦਿੱਤੀ ਇਜਾਜ਼ਤ ਕਤਲ ਦੇ ਇਲਜ਼ਾਮ 'ਚ ਆਸਟਰੇਲੀਆ ਦੇ ਹਵਾਲੇ ਕੀਤਾ ਜਾਵੇਗਾ ਰਾਜਵਿੰਦਰ ਸਿੰਘ

ਅਦਾਲਤ ਨੇ ਦਿੱਤੀ ਇਜਾਜ਼ਤ ਕਤਲ ਦੇ ਇਲਜ਼ਾਮ 'ਚ ਆਸਟਰੇਲੀਆ ਦੇ ਹਵਾਲੇ ਕੀਤਾ ਜਾਵੇਗਾ ਰਾਜਵਿੰਦਰ ਸਿੰਘ

ਆਸਟਰੇਲੀਆ ਦੇ ਹਵਾਲੇ ਕੀਤਾ ਜਾਵੇਗਾ ਰਾਜਵਿੰਦਰ ਸਿੰਘ

ਆਸਟਰੇਲੀਆ ਦੇ ਹਵਾਲੇ ਕੀਤਾ ਜਾਵੇਗਾ ਰਾਜਵਿੰਦਰ ਸਿੰਘ

38 ਸਾਲਾ ਰਾਜਵਿੰਦਰ ਸਿੰਘ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿੱਚ ਇੱਕ ਅਰਜ਼ੀ ਦਾਖਲ ਕੀਤੀ ਸੀ । ਇਸ ਅਰਜ਼ੀ ਦੇ ਵਿੱਚ ਰਾਜਵਿੰਦਰ ਨੇ ਆਸਟ੍ਰੇਲੀਆ ਜਾ ਕੇ ਇਸ ਮਾਮਲੇ ਵਿੱਚ ਟ੍ਰਾਇਲ ਦਾ ਸਾਹਮਣਾ ਕਰਨ ਦੀ ਇੱਛਾ ਜਾਹਰ ਕੀਤੀ ਸੀ।ਦੂਜੇ ਪਾਸੇ ਆਸਟ੍ਰੇਲੀਆ ਸਰਕਾਰ ਦੇ ਵੱਲੋਂ ਵੀ ਰਾਜਵਿੰਦਰ ਦੀ ਹਵਾਲਗੀ ਦੀ ਮੰਗ ਕੀਤੀ ਗਈ ਸੀ।

ਹੋਰ ਪੜ੍ਹੋ ...
  • Last Updated :
  • Share this:

ਸਾਲ 2018 ਦੇ ਵਿੱਚ ਆਸਟਰੇਲੀਆ ਦੇ ਕੁਈਨਜ਼ਲੈਂਡ ਬੀਚ 'ਤੇ ਇੱਕ ਔਰਤ ਦਾ ਕਤਲ ਦੇ ਇਲਜ਼ਾਮ ਦੋਸ਼ੀ ਭਾਰਤੀ ਮੂਲ ਦੇ ਰਾਜਵਿੰਦਰ ਸਿੰਘ ਨੂੰ ਆਸਟਰਲੀਆ ਨੂੰ ਸੌਂਪ ਦਿੱਤਾ ਜਾਵੇਗਾ ।ਦਿੱਲੀ ਦੀ ਇੱਕ ਅਦਾਲਤ ਨੇ ਰਾਜਵਿੰਦਰ ਸਿੰਘ ਦੀ ਹਵਾਲਗੀ ਦੀ ਇਜਾਜ਼ਤ ਦੇ ਦਿੱਤੀ ਹੈ। ਮੀਡੀਆ ਵਿੱਚ ਆਈਆਂ ਰਿਪੋਰਟਾਂ ਦੇ ਮੁਤਾਬਕ ਇਸ ਦੀ ਜਾਣਕਾਰੀ ਸਾਹਮਣੇ ਆਈ ਹੈ।ਦਰਅਸਲ 38 ਸਾਲਾ ਰਾਜਵਿੰਦਰ ਸਿੰਘ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿੱਚ ਇੱਕ ਅਰਜ਼ੀ ਦਾਖਲ ਕੀਤੀ ਸੀ । ਇਸ ਅਰਜ਼ੀ ਦੇ ਵਿੱਚ ਰਾਜਵਿੰਦਰ ਨੇ ਆਸਟ੍ਰੇਲੀਆ ਜਾ ਕੇ ਇਸ ਮਾਮਲੇ ਵਿੱਚ ਟ੍ਰਾਇਲ ਦਾ ਸਾਹਮਣਾ ਕਰਨ ਦੀ ਇੱਛਾ ਜਾਹਰ ਕੀਤੀ ਸੀ।ਦੂਜੇ ਪਾਸੇ ਆਸਟ੍ਰੇਲੀਆ ਸਰਕਾਰ ਦੇ ਵੱਲੋਂ ਵੀ ਰਾਜਵਿੰਦਰ ਦੀ ਹਵਾਲਗੀ ਦੀ ਮੰਗ ਕੀਤੀ ਗਈ ਸੀ।

ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਕੋਰਟ ਨੇ 20 ਜਨਵਰੀ ਨੂੰ ਇਸ ਮਾਮਲੇ ਸਬੰਧੀ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਏਬੀਸੀ ਨਿਊਜ਼ ਦੇ ਮੁਤਾਬਕ ਰਾਜਵਿੰਦਰ ਸਿੰਘ ਦੀ ਹਵਾਲਗੀ ਦੀ ਬੇਨਤੀ ਨੂੰ ਅਦਾਲਤ ਵੱਲੋਂ ਮਨਜ਼ੂਰੀ ਦੇਣ ਤੋਂ ਬਾਅਦ ਰਾਜ ਵਿਭਾਗ ਦੁਆਰਾ ਦਸਤਖਤ ਕਰਨ ਦੀ ਜ਼ਰੂਰਤ ਹੈ।ਇਸ ਰਿਪੋਰਟ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਵਕੀਲਾਂ ਦੇ ਮੁਤਾਬਕ ਇਹ ਪ੍ਰਕਿ ਰਿਆ ਇੱਕ ਮਹੀਨੇ ਦੇ ਅੰਦਰ ਫਰਵਰੀ ਦੇ ਅੰਤ ਤੱਕ ਹੋ ਸਕਦੀ ਹੈ।ਰਾਜਵਿੰਦਰ ਸਿੰਘ ਪਹਿਲਾਂ ਆਸਟਰੇਲੀਆ ਜਾ ਕੇ ਉਥੇ ਹੀ ਕੇਸ ਲੜਨਾ ਚਾਹੁੰਦੇ ਸਨ। ਰਾਜਵਿੰਦਰ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਤੋਯਾਹ ਕੋਰਡਿੰਗਲੇ ਦਾ ਕਤਲ ਨਹੀਂ ਕੀਤਾ।ਉਸ ਦਾ ਕਹਿਣਾ ਹੈ ਕਿ ਆਸਟਰੇਲੀਆ ਦੀ ਪੁਲਿਸ ਨੂੰ ਇਸ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ।

ਜ਼ਿਕਰਯੋਗ ਹੈ ਕਿ ਇਹ ਇਲਜ਼ਾਮ ਹੈ ਕਿ ਸਾਲ 2018 ਵਿੱਚ ਕੋਰਡਿੰਗਲੇ ਆਪਣੇ ਕੁੱਤੇ ਨੂੰ ਕੁਈਨਜ਼ਲੈਂਡ ਦੇ ਕੇਅਰਨਜ਼ ਤੋਂ 40 ਕਿਲੋਮੀਟਰ ਉੱਤਰ ਵੱਲ ਵੈਂਗੇਟੀ ਬੀਚ 'ਤੇ ਸੈਰ ਕਰਵਾ ਰਹੀ ਸੀ ਜਦੋਂ ਰਾਜਵਿੰਦਰ ਸਿੰਘ ਨੇ ਉਸ ਦਾ ਕਤਲ ਕਰ ਦਿੱਤਾ ਸੀ। ਤਕਰੀਬਨ ਤਿੰਨ ਮਹੀਨੇ ਪਹਿਲਾਂ ਆਸਟਰੇਲੀਆ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਫ਼ਰਾਰ ਹੋਣ ਤੋਂ ਬਾਅਦ ਉਸ ਦੀ ਜਾਣਰਾਰੀ ਦੇਣ ਵਾਲੇ ਵਿਅਕਤੀ ਨੂੰ 10 ਲੱਖ ਡਾਲਰ ਇਨਾਮ ਦਾ ਐਲਾਨ ਕੀਤਾ ਸੀ।

ਦਰਅਸਲ ਰਾਜਵਿੰਦਰ ਸਿੰਘ ਮੂਲ ਰੂਪ ਵਿੱਚ ਪੰਜਾਬ ਦੇ ਬੱਤਰ ਕਲਾਂ ਦਾ ਰਹਿਣ ਵਾਲਾ ਹੈ। ਉਹ ਕੁਈਨਜ਼ਲੈਂਡ ਦੇ ਇਨਿਸਫੈਲ ਵਿੱਚ ਇੱਕ ਸਿਹਤ ਕਰਮਚਾਰੀ ਦੇ ਵਜੋਂ ਕੰਮ ਕਰਦਾ ਸੀ।ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਮੁਤਾਬਕ ਇੰਟਰਪੋਲ ਦੇ ਵੱਲੋਂ ਦੋਸ਼ੀ ਰਾਜਵਿੰਦਰ ਸਿੰਘ ਦੇ ਖ਼ਿਲਾਫ਼ ਇੱਕ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਅਤੇ ਸੀਬੀਆਈ ਨੇ ਪਟਿਆਲਾ ਹਾਊਸ ਕੋਰਟ ਤੋਂ 21 ਨਵੰਬਰ 2022 ਨੂੰ ਹਵਾਲਗੀ ਐਕਟ ਦੇ ਤਹਿਤ ਉਸ ਦੇ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਹਾਸਲ ਕਰ ਲਿਆ ਸੀ।ਜ਼ਿਕਰਯੋਗ ਹੈ ਕਿ ਰਾਜਵਿੰਦਰ ਸਿੰਘ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪਿਛਲੇ ਸਾਲ 26 ਨਵੰਬਰ ਨੂੰ ਦਿੱਲੀ ਦੇ ਜੀਟੀ-ਕਰਨਾਲ ਰੋਡ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਸੀ।

Published by:Shiv Kumar
First published:

Tags: Australia, India, Murder case, Rajwinder Singh