ਸਰਕਾਰ ਵੱਲੋਂ ਹੁਣ ਦੋ ਟੀਵੀ ਚੈਨਲਾਂ ਦਾ ਰਲੇਵਾਂ, ਰਾਜ ਸਭਾ ਤੇ ਲੋਕ ਸਭਾ ਟੀਵੀ ਨੂੰ ਕੀਤਾ ਮਰਜ

ਸਰਕਾਰ ਵੱਲੋਂ ਹੁਣ ਦੋ ਟੀਵੀ ਚੈਨਲਾਂ ਦਾ ਕੀਤਾ ਰਲੇਵਾਂ, ਰਾਜ ਸਭਾ ਤੇ ਲੋਕ ਸਭਾ ਟੀਵੀ ਨੂੰ ਕੀਤਾ ਮਰਜ (ਸਿੰਬਲਿਕ ਫੋਟੋ: ਨਿਊਜ਼18 ਹਿੰਦੀ)

ਸਰਕਾਰ ਵੱਲੋਂ ਹੁਣ ਦੋ ਟੀਵੀ ਚੈਨਲਾਂ ਦਾ ਕੀਤਾ ਰਲੇਵਾਂ, ਰਾਜ ਸਭਾ ਤੇ ਲੋਕ ਸਭਾ ਟੀਵੀ ਨੂੰ ਕੀਤਾ ਮਰਜ (ਸਿੰਬਲਿਕ ਫੋਟੋ: ਨਿਊਜ਼18 ਹਿੰਦੀ)

 • Share this:
  ਲੋਕ ਸਭਾ ਟੀਵੀ ਅਤੇ ਰਾਜ ਸਭਾ ਟੀਵੀ ਨੂੰ ਹੁਣ ਇਕ ਕਰ ਦਿੱਤਾ ਗਿਆ ਹੈ। ਭਾਵ- ਹੁਣ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਵੇਖਣ ਲਈ ਵੱਖ-ਵੱਖ ਚੈਨਲਾਂ ਵਿਚ ਜਾਣ ਦੀ ਜ਼ਰੂਰਤ ਨਹੀਂ ਹੋਏਗੀ ਅਤੇ ਇਹ ਇਕੋ ਜਗ੍ਹਾ 'ਤੇ ਵੇਖੀ ਜਾ ਸਕਦੀ ਹੈ। ਇਨ੍ਹਾਂ ਦੋਹਾਂ ਚੈਨਲਾਂ ਦਾ ਰਲੇਵਾਂ ਕਰਕੇ ਇਕ ਨਵਾਂ ਚੈਨਲ ‘ਸੰਸਦ ਟੀਵੀ’ ਬਣਾਇਆ ਗਿਆ ਹੈ, ਜਿਥੇ ਦੋਵਾਂ ਸਦਨਾਂ ਦੀ ਕਾਰਵਾਈ ਵੇਖੀ ਜਾ ਸਕਦੀ ਹੈ।

  ਦੋਵਾਂ ਚੈਨਲਾਂ ਨੂੰ ਮਰਜ ਦਾ ਕਦਮ ਲੋਕ ਸਭਾ ਸਪੀਕਰ ਅਤੇ ਰਾਜ ਸਭਾ ਦੇ ਚੇਅਰਮੈਨ ਦੇ ਸਾਂਝੇ ਫੈਸਲੇ ਤੋਂ ਬਾਅਦ ਚੁੱਕਿਆ ਗਿਆ ਹੈ। ਇਸ ਤੋਂ ਬਾਅਦ ਹੁਣ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਦਾ ਪ੍ਰਸਾਰਨ ਉਸੇ ਚੈਨਲ 'ਸੰਸਦ ਟੀਵੀ' 'ਤੇ ਪ੍ਰਸਾਰਿਤ ਕੀਤੀ ਜਾਵੇਗਾ।

  ਸੰਸਦ ਟੀਵੀ ਦੀ ਵਾਗਡੋਰ ਸੇਵਾਮੁਕਤ ਆਈਏਐਸ ਰਵੀ ਕਪੂਰ ਨੂੰ ਸੌਂਪੀ ਗਈ ਹੈ। ਉਹ ਅਸਾਮ-ਮੇਘਾਲਿਆ ਕੇਡਰ ਦੇ 1986 ਬੈਚ ਦੇ ਆਈਏਐਸ ਅਧਿਕਾਰੀ ਸਨ। ਰਵੀ ਕਪੂਰ ਨੂੰ ਸੰਸਦ ਟੀਵੀ ਦਾ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਬਣਾਇਆ ਗਿਆ ਹੈ। ਫਿਲਹਾਲ ਉਨ੍ਹਾਂ ਨੂੰ ਇੱਕ ਸਾਲ ਲਈ ਇਹ ਕੰਮ ਸੌਂਪਿਆ ਗਿਆ ਹੈ। ਦੱਸ ਦਈਏ ਕਿ ਰਵੀ ਕਪੂਰ ਨੇ ਕਈ ਅਹਿਮ ਮੰਤਰਾਲਿਆਂ ਵਿਚ ਵੀ ਕੰਮ ਕੀਤਾ ਹੈ।

  ਦੱਸਣਯੋਗ ਹੈ ਕਿ ਦੇਸ਼ ਵਿਚ ਹੇਠਲੇ ਸਦਨ (ਲੋਕ ਸਭਾ) ਦੀ ਕਾਰਵਾਈ ਦਾ ਸਿੱਧਾ ਪ੍ਰਸਾਰਨ ਲੋਕ ਸਭਾ ਟੀਵੀ 'ਤੇ ਕੀਤਾ ਜਾਂਦਾ ਹੈ, ਜਿਸ ਦੀ ਸ਼ੁਰੂਆਤ 1989 ਵਿਚ ਹੋਈ ਸੀ, ਹਾਲਾਂਕਿ ਬਾਅਦ ਵਿੱਚ ਰਾਸ਼ਟਰਪਤੀ ਦੇ ਸੰਬੋਧਨ ਦੇ ਨਾਲ, ਪ੍ਰਸ਼ਨ ਕਾਲ, ਸਿਫਰ ਕਾਲ ਦਾ ਪ੍ਰਸਾਰਣ ਵੀ ਕੀਤਾ ਗਿਆ।
  Published by:Gurwinder Singh
  First published: