Home /News /national /

ਸਰਕਾਰ ਆਖ ਰਹੀ ਹੈ ਸਾਰੀਆਂ ਮੰਗਾਂ ਮੰਨ ਲਵਾਂਗੇ, ਪਰ ਇਸ 'ਤੇ ਭਰੋਸਾ ਕੌਣ ਕਰੇਗਾ: ਟਿਕੈਤ

ਸਰਕਾਰ ਆਖ ਰਹੀ ਹੈ ਸਾਰੀਆਂ ਮੰਗਾਂ ਮੰਨ ਲਵਾਂਗੇ, ਪਰ ਇਸ 'ਤੇ ਭਰੋਸਾ ਕੌਣ ਕਰੇਗਾ: ਟਿਕੈਤ

(ਫਾਇਲ ਫੋਟੋ)

(ਫਾਇਲ ਫੋਟੋ)

 • Share this:
  ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਦੀ ਮੰਗਾਂ 'ਤੇ ਕੇਂਦਰ ਸਰਕਾਰ ਦੀ ਮਨਜ਼ੂਰੀ ਦੇ ਪ੍ਰਸਤਾਵ ਦੇ ਬਾਵਜੂਦ ਅੰਦੋਲਨ ਨਹੀਂ ਰੁਕੇਗਾ। ਉਨ੍ਹਾਂ ਕਿਹਾ, “ਸਰਕਾਰ ਨੇ ਪ੍ਰਸਤਾਵ ਦਿੱਤਾ ਹੈ ਕਿ ਉਹ ਸਾਡੀਆਂ ਮੰਗਾਂ ਮੰਨ ਲਵੇਗੀ ਅਤੇ ਸਾਨੂੰ ਵਿਰੋਧ ਪ੍ਰਦਰਸ਼ਨ ਬੰਦ ਕਰ ਦੇਣਾ ਚਾਹੀਦਾ ਹੈ, ਪਰ ਪ੍ਰਸਤਾਵ ਸਪੱਸ਼ਟ ਨਹੀਂ ਹੈ।

  ਸਾਡੇ ਕੋਲ ਕੁਝ ਖਦਸ਼ੇ ਹਨ ਜਿਨ੍ਹਾਂ 'ਤੇ ਚਰਚਾ ਕੀਤੀ ਜਾਵੇਗੀ। ਸਾਡਾ ਅੰਦੋਲਨ ਕਿਤੇ ਨਹੀਂ ਜਾ ਰਿਹਾ, ਇਹ ਇੱਥੇ ਹੀ ਰਹੇਗਾ। ਗਾਜ਼ੀਪੁਰ ਦੇ ਕਿਸਾਨ ਆਗੂ ਨੇ ਅੱਗੇ ਕਿਹਾ, ''ਸਰਕਾਰ ਵੱਲੋਂ ਪ੍ਰਸਤਾਵ ਦਿੱਤਾ ਗਿਆ ਸੀ ਕਿ ਸਭ ਕੁਝ ਮੰਨ ਲਿਆ ਜਾਵੇਗਾ, ਤੁਸੀਂ ਉੱਠੋ। ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) 'ਤੇ ਕਮੇਟੀ ਬਣੇਗੀ, ਪਰ ਕੁਝ ਸਪੱਸ਼ਟ ਨਹੀਂ, ਕੇਸ ਵਾਪਸ ਲੈਣ ਦੀ ਤਜਵੀਜ਼ ਹੈ, ਪਰ ਚਿੱਠੀ 'ਤੇ ਕੌਣ ਵਿਸ਼ਵਾਸ ਕਰੇਗਾ?

  ਟਿਕੈਤ ਨੇ ਕਿਹਾ ਕਿ ਕਿਸਾਨਾਂ ਵੱਲੋਂ ਦਿੱਲੀ ਦੀਆਂ ਬਰੂਹਾਂ ’ਤੇ ਲਾਇਆ ਮੋਰਚਾ ਅਜੇ ਨਹੀਂ ਹਟ ਰਿਹਾ ਤੇ ਕਿਸਾਨ ਆਪੋ-ਆਪਣੀਆਂ ਥਾਵਾਂ ’ਤੇ ਡਟੇ ਹੋਏ ਹਨ। ਟਿਕੈਤ ਨੇ ਕਿਹਾ ਕਿ ਸਰਕਾਰ ਵੱਲੋਂ ਅੱਜ ਭੇਜੇ ਖਰੜੇ/ਤਜਵੀਜ਼ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਹ ਸੰਯੁਕਤ ਕਿਸਾਨ ਮੋਰਚੇ ਦੀਆਂ ਮੰਗਾਂ ਮੰਨਣ ਲਈ ਤਿਆਰ ਹੈ, ਪਰ ਕਿਸਾਨ ਪਹਿਲਾਂ ਅੰਦੋਲਨ ਖ਼ਤਮ ਕਰਨ।

  ਟਿਕੈਤ ਨੇ ਕਿਹਾ ਕਿ ਖਰੜੇ ਵਿੱਚ ਕੁਝ ਮੰਗਾਂ ਨੂੰ ਲੈ ਕੇ ਗੱਲਾਂ ਸਾਫ਼ ਨਹੀਂ ਹਨ, ਇਨ੍ਹਾਂ ਬਾਰੇ ਤੇ ਕੇਂਦਰ ਦੇ ਰੁਖ਼ ਬਾਰੇ ਮੁੜ ਚਰਚਾ ਹੋਵੇਗੀ।
  Published by:Gurwinder Singh
  First published:

  Tags: Kisan andolan, Rakesh Tikait BKU

  ਅਗਲੀ ਖਬਰ